ਨਵੀਂ ਦਿੱਲੀ 21 ਅਗਸਤ ਮੰਗਲਵਾਰ ਨੂੰ ਜਾਰੀ TRAI ਦੀ ਰਿਪੋਰਟ ਮੁਤਾਬਕ ਰਿਲਾਇੰਸ ਜੀਓ (Reliance Jio) ਅਤੇ ਭਾਰਤੀ ਏਅਰਟੈੱਲ (airtel) ਵੱਲੋਂ ਨਵੇਂ ਗਾਹਕਾਂ ਨੂੰ ਜੋੜਨ ਨਾਲ ਜੂਨ ‘ਚ ਭਾਰਤੀ ਦੂਰਸੰਚਾਰ ਗਾਹਕਾਂ ਦੀ ਗਿਣਤੀ 120.5 ਕਰੋੜ ਨੂੰ ਪਾਰ ਕਰ ਗਈ। TRAI ਦੀ ਜੂਨ ਲਈ ਸਬਸਕ੍ਰਾਈਬਰ ਰਿਪੋਰਟ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਵਾਇਰਲੈੱਸ ਗਾਹਕਾਂ ਦੀ ਗਿਣਤੀ ਵਧ ਕੇ 117 ਕਰੋੜ ਤੋਂ ਵੱਧ ਹੋ ਗਈ ਹੈ ਅਤੇ ਮਈ ਵਿੱਚ ਕ੍ਰਮਵਾਰ 116.89 ਕਰੋੜ ਤੇ 3.47 ਕਰੋੜ ਤੋਂ ਜੂਨ ਵਿੱਚ ਤਾਰ ਲਾਈਨ ਕੁਨੈਕਸ਼ਨ ਵਧ ਕੇ 3.51 ਕਰੋੜ ਹੋ ਗਏ ਹਨ। ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨੇ ਦੋਵਾਂ ਸੈਕਟਰਾਂ ਵਿੱਚ ਵਾਧੇ ਦੀ ਅਗਵਾਈ ਕੀਤੀ।
ਟੈਲੀਫੋਨ ਗਾਹਕਾਂ ਦੀ ਗਿਣਤੀ ’ਚ ਵਾਧਾ
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਕਿਹਾ ਕਿ ਭਾਰਤ ਵਿੱਚ ਟੈਲੀਫੋਨ ਗਾਹਕਾਂ ਦੀ ਕੁੱਲ ਸੰਖਿਆ ਮਈ 2024 ਦੇ ਅੰਤ ਵਿੱਚ 1,203.69 ਮਿਲੀਅਨ ਤੋਂ ਵਧ ਕੇ ਜੂਨ 2024 ਦੇ ਅੰਤ ਵਿੱਚ 1,205.64 ਮਿਲੀਅਨ ਹੋ ਗਈ ਜੋ ਕਿ 0.16 ਪ੍ਰਤੀਸ਼ਤ ਦੀ ਮਹੀਨਾਵਾਰ ਵਾਧਾ ਦਰ ਦਰਸਾਉਂਦੀ ਹੈ। ਰਿਲਾਇੰਸ ਜੀਓ ਨੇ ਇਸ ਮਹੀਨੇ 19.11 ਲੱਖ ਨਵੇਂ ਵਾਇਰਲੈੱਸ ਗਾਹਕਾਂ ਨੂੰ ਜੋੜਿਆ, ਜਦੋਂ ਕਿ ਭਾਰਤੀ ਏਅਰਟੈੱਲ ਨੇ ਇਸ ਮਹੀਨੇ 12.52 ਲੱਖ ਨਵੇਂ ਗਾਹਕਾਂ ਨੂੰ ਜੋੜਿਆ। ਵੋਡਾਫੋਨ ਆਈਡੀਆ (VIL), BSNL, MTNL ਅਤੇ ਰਿਲਾਇੰਸ ਕਮਿਊਨੀਕੇਸ਼ਨਜ਼ ਦੁਆਰਾ ਗਾਹਕਾਂ ਦੇ ਨੁਕਸਾਨ ਦੇ ਕਾਰਨ ਸਮੁੱਚੇ ਵਾਇਰਲੈੱਸ ਹਿੱਸੇ ਵਿੱਚ ਸ਼ੁੱਧ ਵਾਧਾ ਘਟ ਕੇ 15.73 ਲੱਖ ਹੋ ਗਿਆ।
VI ਨੇ ਗੁਆ ਦਿੱਤੇ 8.6 ਲੱਖ ਸਬਸਕ੍ਰਾਈਬਰ
VIL ਨੇ ਇਸ ਮਹੀਨੇ 8.6 ਲੱਖ ਗਾਹਕ ਗੁਆਏ, BSNL ਨੇ 7.25 ਲੱਖ, MTNL ਨੇ 3,927, ਜਦੋਂ ਕਿ RCom ਨੇ 2 ਵਾਇਰਲੈੱਸ ਗਾਹਕ ਗੁਆਏ। ਵਾਇਰਲਾਈਨ ਹਿੱਸੇ ਵਿੱਚ, ਰਿਲਾਇੰਸ ਜੀਓ 4.34 ਲੱਖ ਨਵੇਂ ਗਾਹਕਾਂ ਨੂੰ ਜੋੜ ਕੇ ਚਾਰਟ ਵਿੱਚ ਸਿਖਰ ‘ਤੇ ਹੈ। ਇਸ ਤੋਂ ਬਾਅਦ ਏਅਰਟੈੱਲ ਨੇ 44,611 ਨਵੇਂ ਸਬਸਕ੍ਰਾਈਬਰ ਨੂੰ ਜੋੜਿਆ, VIL ਨੇ 21,042 ਅਤੇ VMIPL ਨੇ 13,996 ਨਵੇਂ ਸਬਸਕ੍ਰਾਈਬਰ ਨੂੰ ਜੋੜਿਆ। ਬੀਐਸਐਨਐਲ ਨੇ ਜੂਨ ਵਿੱਚ ਸਭ ਤੋਂ ਵੱਧ ਵਾਇਰਲੈਸ ਗਾਹਕਾਂ ਨੂੰ ਗੁਆ ਦਿੱਤਾ। ਕੰਪਨੀ ਨੇ 60,644 ਸਬਸਕ੍ਰਾਈਬਰ ਗੁਆ ਦਿੱਤੇ। ਕਵਾਡਰੈਂਟ ਨੇ 37,159 ਗਾਹਕ ਗੁਆਏ, ਟਾਟਾ ਟੈਲੀਸਰਵਿਸਿਜ਼ ਨੇ 32,315, MTNL ਨੇ 6,218 ਅਤੇ APSFL ਨੇ 829 ਗਾਹਕ ਗੁਆਏ।
ਬ੍ਰਾਡਬੈਂਡ ਗਾਹਕਾਂ ਦੀ ਗਿਣਤੀ ’ਚ ਵਾਧਾ
ਭਾਰਤੀ ਏਅਰਟੈੱਲ ਨੇ 2.82 ਕਰੋੜ ਕੁਨੈਕਸ਼ਨਾਂ ਦੇ ਨਾਲ ਮਸ਼ੀਨ-ਟੂ-ਮਸ਼ੀਨ ਹਿੱਸੇ ਦੀ ਅਗਵਾਈ ਕੀਤੀ। ਇਸ ਤੋਂ ਬਾਅਦ VIL ਨੇ 1.45 ਕਰੋੜ ਕੁਨੈਕਸ਼ਨ ਗੁਆ ਦਿੱਤੇ, Jio ਨੇ 67.2 ਲੱਖ ਅਤੇ BSNL ਨੇ 29.3 ਲੱਖ ਗਾਹਕ ਗੁਆ ਦਿੱਤੇ। ਦੇਸ਼ ਵਿੱਚ ਬਰਾਡਬੈਂਡ ਗਾਹਕਾਂ ਦੀ ਕੁੱਲ ਗਿਣਤੀ ਜੂਨ ਵਿੱਚ ਵਧ ਕੇ 94 ਕਰੋੜ ਹੋ ਗਈ, ਜੋ ਪਿਛਲੇ ਮਹੀਨੇ ਦੇ ਅੰਤ ਵਿੱਚ 93.51 ਕਰੋੜ ਸੀ। ਜਿਓ ਨੇ 48.89 ਕਰੋੜ ਗਾਹਕਾਂ ਦੇ ਨਾਲ ਬ੍ਰਾਡਬੈਂਡ ਹਿੱਸੇ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਭਾਰਤੀ ਏਅਰਟੈੱਲ ਨੇ 28.13 ਕਰੋੜ ਗਾਹਕਾਂ, VIL ਨੇ 12.78 ਕਰੋੜ ਤੇ ਬੀਐਸਐਨਐਲ ਨੇ 2.5 ਕਰੋੜ ਗਾਹਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ।