ਇਲਾਇਚੀ ਦੀ ਵਰਤੋਂ ਹਰ ਘਰ ਦੀ ਰਸੋਈ ‘ਚ ਜ਼ਰੂਰ ਕੀਤੀ ਜਾਂਦੀ ਹੈ। ਇਲਾਇਚੀ ਦੀ ਵਰਤੋਂ ਖਾਣ-ਪੀਣ ਦੀਆਂ ਕਈ ਚੀਜ਼ਾਂ ‘ਚ ਕੀਤੀ ਜਾਂਦੀ ਹੈ। ਜ਼ਿਆਦਾਤਰ ਮਠਿਆਈਆਂ ਤੇ ਚਾਹ ‘ਚ ਇਲਾਇਚੀ ਦਾ ਸੁਆਦ ਜ਼ਰੂਰ ਹੁੰਦਾ ਹੈ। ਇਲਾਇਚੀ ਨਾ ਸਿਰਫ਼ ਭੋਜਨ ਦੀ ਮਹਿਕ ਵਧਾਉਂਦੀ ਹੈ ਸਗੋਂ ਇਸ ਦਾ ਸਵਾਦ ਵੀ ਵਧਾਉਂਦੀ ਹੈ। ਇਲਾਇਚੀ ਦੀ ਵਰਤੋਂ ਸਿਹਤ ਲਈ ਵੀ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਪਾਚਨ ਤੋਂ ਲੈ ਕੇ ਸਕਿਨ ਤੇ ਦਿਲ ਤਕ ਹਰ ਚੀਜ਼ ਦਾ ਧਿਆਨ ਰੱਖਦੇ ਹਨ। ਜੇਕਰ ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਇਲਾਇਚੀ ਖਾਂਦੇ ਹੋ ਤਾਂ ਤੁਹਾਨੂੰ ਕਈ ਫਾਇਦੇ ਹੁੰਦੇ ਹਨ। ਇਲਾਇਚੀ ‘ਚ ਰਿਬੋਫਲੇਵਿਨ, ਨਿਆਸੀਨ, ਆਇਰਨ, ਮੈਂਗਨੀਜ਼, ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਇਲਾਇਚੀ ਖਾਣ ਨਾਲ ਪੇਟ ਨਾਲ ਜੁੜੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ, ਇਸ ਨੂੰ ਖਾਣ ਨਾਲ ਪੇਟ ਹਮੇਸ਼ਾ ਸਿਹਤਮੰਦ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਗੈਸ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ। ਇਲਾਇਚੀ ‘ਚ ਫਾਈਬਰ ਪਾਇਆ ਜਾਂਦਾ ਹੈ, ਜੋ ਕਬਜ਼ ਤੋਂ ਵੀ ਰਾਹਤ ਦਿਵਾਉਂਦਾ ਹੈ। ਇਲਾਇਚੀ ਖਾਣ ਨਾਲ ਪਾਚਨ ਤੰਤਰ ਦਰੁਸਤ ਰਹਿੰਦਾ ਹੈ।
ਖਾਲੀ ਪੇਟ ਇਲਾਇਚੀ ਖਾਣ ਨਾਲ ਭੁੱਖ ਵਧਦੀ ਹੈ ਜਿਸ ਨੂੰ ਭੁੱਖ ਨਹੀਂ ਲੱਗਦੀ ਉਸ ਨੂੰ ਰੋਜ਼ ਸਵੇਰੇ ਖਾਲੀ ਪੇਟ ਦੋ ਤੋਂ ਤਿੰਨ ਇਲਾਇਚੀਆਂ ਖਾਣੀਆਂ ਚਾਹੀਦੀਆਂ ਹਨ। ਇਲਾਇਚੀ ਖਾਣ ਦੇ ਨਾਲ-ਨਾਲ ਗਰਮ ਪਾਣੀ ਵੀ ਪੀਣਾ ਚਾਹੀਦਾ ਹੈ। ਇਸ ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਕੁਝ ਦਿਨ ਅਜਿਹਾ ਕਰਨ ਨਾਲ ਸਰੀਰਕ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ। ਤੁਸੀਂ ਊਰਜਾਵਾਨ ਮਹਿਸੂਸ ਕਰਦੇ ਹੋ। ਇਲਾਇਚੀ ਫਾਈਬਰ ਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦੀ ਹੈ। ਇਹ ਬਲੱਡ ਸਰਕੂਲੇਸ਼ਨ ‘ਚ ਸੁਧਾਰ ਕਰਦੀ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਲਾਇਚੀ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਤੁਸੀਂ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾ ਸਕਦੇ ਹੋ ਜਾਂ ਇਸ ਨੂੰ ਪਾਣੀ ‘ਚ ਉਬਾਲ ਕੇ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸਰਕੂਲੇਸ਼ਨ ਕੰਟਰੋਲ ‘ਚ ਰਹਿੰਦਾ ਹੈ। ਡਾਕਟਰ ਵੀ ਇਸ ਦੇ ਸੇਵਨ ਦੀ ਸਲਾਹ ਦਿੰਦੇ ਹਨ। ਇਲਾਇਚੀ ਦਾ ਸੇਵਨ ਕਰਨ ਨਾਲ ਵਾਲਾਂ ਨੂੰ ਵੀ ਬਹੁਤ ਫਾਇਦਾ ਮਿਲਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਵਾਲ ਮਜ਼ਬੂਤ, ਕਾਲੇ ਤੇ ਸੰਘਣੇ ਹੋ ਜਾਂਦੇ ਹਨ। ਇਲਾਇਚੀ ਖਾਣ ਨਾਲ ਵਾਲਾਂ ਦੇ ਵਾਧੇ ‘ਚ ਮਦਦ ਮਿਲਦੀ ਹੈ। ਇਹ ਵਾਲਾਂ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਲਾਇਚੀ ਵਿਚ ਪੋਟਾਸ਼ੀਅਮ ਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਇਸ ਲਈ ਇਹ ਬਲੱਡ ਸਰਕੂਲੇਸ਼ਨ ਬਿਹਤਰ ਬਣਾਉਣ ‘ਚ ਮਦਦਗਾਰ ਹੁੰਦੀ ਹੈ। ਜੇਕਰ ਤੁਸੀਂ ਆਪਣਾ ਬਲੱਡ ਸਰਕੂਲੇਸ਼ਨ ਠੀਕ ਰੱਖਣਾ ਚਾਹੁੰਦੇ ਹੋ ਤਾਂ ਰੋਜ਼ ਸਵੇਰੇ ਖਾਲੀ ਪੇਟ ਦੋ-ਤਿੰਨ ਇਲਾਇਚੀਆਂ ਚਬਾਓ।