ਨਵੀਂ ਦਿੱਲੀ: ਭਾਰਤ ਨੇ ਅੱਜ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਬੈਲੇਸਟਿਕ ਮਿਜ਼ਾਈਲ ਅਗਨੀ-5 ਦਾ ਸਫ਼ਲ ਪ੍ਰੀਖਣ ਕੀਤਾ ਹੈ। ਮਿਜ਼ਾਈਲ 5000 ਕਿਲੋਮੀਟਰ ਦੀ ਰੇਂਜ ਵਿੱਚ ਕਿਸੇ ਵੀ ਨਿਸ਼ਾਨੇ ਨੂੰ ਫੁੰਡਣ ਦੇ ਸਮਰੱਥ ਹੈ। ਅਧਿਕਾਰੀਆਂ ਨੇ ਕਿਹਾ ਕਿ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਨਾਲ ਫੌਜੀ ਤਾਕਤ ਨੂੰ ਵੱਡਾ ਹੁਲਾਰਾ ਮਿਲੇਗਾ। ਮਿਜ਼ਾਈਲ ਉੜੀਸਾ ਦੇ ੲੇ.ਪੀ.ਜੇ.ਅਬਦੁਲ ਕਲਾਮ ਟਾਪੂ ਤੋਂ ਰਾਤ ਕਰੀਬ 7:50 ਵਜੇ ਦੇ ਕਰੀਬ ਛੱਡੀ ਗਈ।