ਭਾਰਤ ‘ਚ ਸਸਤਾ ਹੋ ਗਿਆ ਆਈਫੋਨ

ਐੱਪਲ ਨੇ ਭਾਰਤ ‘ਚ ਆਪਣੇ ਵੱਖ-ਵੱਖ ਆਈਫੋਨ ਮਾਡਲਾਂ ਦੀਆਂ ਕੀਮਤਾਂ ‘ਚ 6000 ਰੁਪਏ ਤਕ ਦੀ ਕਟੌਤੀ ਕੀਤੀ ਹੈ, ਜਿਸ ਵਿਚ ਟਾਪ-ਐਂਡ ਆਈਫੋਨ 15 ਪ੍ਰੋ ਮਾਡਲ ਤੋਂ ਲੈ ਕੇ ਐਂਟਰੀ ਲੈਵਲ iPhone SE ਤਕ ਸ਼ਾਮਲ ਹਨ। ਇਹ ਬਦਲਾਅ ਕੇਂਦਰੀ ਬਜਟ 2024 ਦੇ ਮੋਬਾਈਲ ਉਪਕਰਨਾਂ ‘ਤੇ ਬੇਸਿਕ ਕਸਟਮ ਡਿਊਟੀ ਨੂੰ 20% ਤੋਂ ਘਟਾ ਕੇ 15% ਕਰਨ ਦੇ ਕੁਝ ਦਿਨ ਬਾਅਦ ਆਇਆ ਹੈ। ਹੁਣ ਪ੍ਰੋ ਜਾਂ ਪ੍ਰੋ ਮੈਕਸ ਮਾਡਲ ਖਰੀਦਣ ‘ਤੇ 5,100 ਤੋਂ 6,000 ਰੁਪਏ ਦੀ ਬਚਤ ਹੋਵੇਗੀ। ਮੇਡ ਇਨ ਇੰਡੀਆ ਆਈਫੋਨ 13, 14 ਅਤੇ 15 ਦੀਆਂ ਕੀਮਤਾਂ ‘ਚ 3,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ iPhone SE 2,300 ਰੁਪਏ ਸਸਤਾ ਹੋ ਗਿਆ ਹੈ। ਕੰਪਨੀ ਆਮ ਤੌਰ ‘ਤੇ ਨਵਾਂ ਪ੍ਰੋ ਮਾਡਲ ਹੈਂਡਸੈੱਟ ਲਾਂਚ ਕਰਨ ਤੋਂ ਬਾਅਦ ਪੁਰਾਣੇ ਮਾਡਲ ਨੂੰ ਬੰਦ ਕਰ ਦਿੰਦੀ ਹੈ। ਸਿਰਫ਼ ਡੀਲਰ ਤੇ ਰੀਸੇਲਰ ਪੁਰਾਣੇ ਮਾਡਲਾਂ ‘ਤੇ ਛੋਟ ਦਿੰਦੇ ਹਨ। ਭਾਰਤ ‘ਚ ਆਈਫੋਨ ਦੀ ਵਿਕਰੀ ਲਗਾਤਾਰ ਵਧ ਰਹੀ ਹੈ, ਜਦਕਿ ਚੀਨ ‘ਚ ਇਹ ਘੱਟ ਰਹੀ ਹੈ। 2023-24 ‘ਚ ਭਾਰਤ ‘ਚ ਐਪਲ ਦੀ ਵਿਕਰੀ 33 ਫੀਸਦੀ ਵਧ ਕੇ 67 ਹਜ਼ਾਰ ਕਰੋੜ ਰੁਪਏ ਹੋ ਗਈ। ਇਸ ਸਾਲ ਅਪ੍ਰੈਲ-ਜੂਨ ‘ਚ ਐਪਲ ਨੇ ਰਿਕਾਰਡ 32 ਹਜ਼ਾਰ ਕਰੋੜ ਰੁਪਏ ਦਾ ਐਕਸਪੋਰਟ ਕੀਤਾ ਹੈ।

ਚੀਨ ‘ਚ Apple ਦੇ iPhone ਨੂੰ ਆਪਣੀ ਬਰਕਰਾਰ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਚੂਨ ਵਿਕਰੇਤਾਵਾਂ ਵੱਲੋਂ ਪੇਸ਼ ਕੀਤੀਆਂ ਛੋਟਾਂ ਦੇ ਬਾਵਜੂਦ ਫੋਨ ਦੀ ਵਿਕਰੀ ‘ਚ ਗਿਰਾਵਟ ਆਈ ਹੈ। ਹੁਣ ਚੀਨ ‘ਚ ਆਈਫੋਨ ਟਾਪ-5 ਸਮਾਰਟਫੋਨ ਦੀ ਸੂਚੀ ‘ਚੋਂ ਬਾਹਰ ਹੋ ਗਏ ਹਨ। ਆਈਫੋਨ ਨੂੰ ਚੀਨੀ ਬ੍ਰਾਂਡਸ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ। ਮਾਰਕੀਟ ਰਿਸਰਚ ਫਰਮ ਕੈਨਾਲਿਸ ਦੇ ਅਨੁਸਾਰ ਪਿਛਲੀ ਤਿਮਾਹੀ ‘ਚ ਆਈਫੋਨ ਦੀ ਚੀਨੀ ਸ਼ਿਪਮੈਂਟ ‘ਚ 4 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਚੀਨੀ ਬਾਜ਼ਾਰ ‘ਚ ਆਈਫੋਨ ਦੀ ਵਿਕਰੀ ਜਨਵਰੀ-ਮਾਰਚ ਤਿਮਾਹੀ ‘ਚ 19 ਫੀਸਦੀ ਘਟ ਗਈ ਸੀ।

128 ਜੀਬੀ- 79,600 ਰੁਪਏ, 256 ਜੀਬੀ- 89,600 ਰੁਪਏ, 512 ਜੀਬੀ- 1,09,600 ਰੁਪਏ, 128 ਜੀਬੀ- 89,600 ਰੁਪਏ, 256 ਜੀਬੀ- 99,600 ਰੁਪਏ, 512 ਜੀਬੀ- 1,19,600 ਰੁਪਏ, 128 ਜੀਬੀ- 1,29,800 ਰੁਪਏ, 256 ਜੀਬੀ- 1,39,800 ਰੁਪਏ, 512 ਜੀਬੀ- 1,59,700 ਰੁਪਏ, 1 ਟੀਬੀ- 1,79,400 ਰੁਪਏ, 256 ਜੀਬੀ- 1,54,000 ਰੁਪਏ, 512 ਜੀਬੀ- 1,73,900 ਰੁਪਏ, 1 ਟੀਬੀ- 1,93,500 ਰੁਪਏ, 128 ਜੀਬੀ- 69,600 ਰੁਪਏ, 256 ਜੀਬੀ- 79,600 ਰੁਪਏ, 512 ਜੀਬੀ- 99,600 ਰੁਪਏ

ਸਾਂਝਾ ਕਰੋ

ਪੜ੍ਹੋ