ਨਵੀਂ ਦਿੱਲੀ 24 ਜੁਲਾਈ ਫੇਸਬੁੱਕ ਦੀ ਪੈਰੇਂਟ ਕੰਪਨੀ ਮੈਟਾ ਨੇ ਲੇਟੈਸਟ AI ਮਾਡਲ ਰਿਲੀਜ਼ ਕੀਤਾ ਹੈ। ਮੈਟਾ ਦੇ AI ਮਾਡਲ ਦੇ ਲੇਟੈਸਟ ਇੰਟੀਗ੍ਰੇਸ਼ਨ ਨੂੰ Llama 3.1 ਨਾਮ ਹੇਠ ਲਿਆਂਦਾ ਗਿਆ ਹੈ। ਮੈਟਾ ਦਾ ਨਵਾਂ ਓਪਨ ਸੋਰਸ ਮਾਡਲ ਪਿਛਲੇ AI ਮਾਡਲਾਂ ਨਾਲੋਂ ਵੱਡਾ ਤੇ ਵਧੇਰੇ ਐਡਵਾਂਸ ਹੈ। ਇਹ ਜਾਣਿਆ ਜਾਂਦਾ ਹੈ ਕਿ AI ਮਾਡਲਾਂ ਨੂੰ ਲਾਂਚ ਕਰਨ ਦੀ ਲੜੀ ਵਿੱਚ, ਮੈਟਾ ਨੇ ਗੂਗਲ, ਐਮਾਜ਼ਾਨ ਅਤੇ ਓਪਨਏਆਈ ਵਰਗੇ ਸਟਾਰਟਅੱਪਸ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਰਾਹੀਂ ਨਵੇਂ AI ਮਾਡਲ ਬਾਰੇ ਜਾਣਕਾਰੀ ਦਿੱਤੀ। ਇਸ AI ਮਾਡਲ ਦੀ ਰਿਲੀਜ਼ ਬਾਰੇ ਜਾਣਕਾਰੀ ਦਿੰਦੇ ਹੋਏ ਜ਼ੁਕਰਬਰਗ ਨੇ ਕਿਹਾ, ਅਸੀਂ ਇੱਕ ਹੋਰ ਵੱਡੀ AI ਨੂੰ ਜਾਰੀ ਕਰ ਰਹੇ ਹਾਂ, Meta ਇਸ ਸਾਲ ਦੇ ਅੰਤ ਤੱਕ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ AI ਅਸਿਸਟੈਂਟ ਬਣਨ ਦੇ ਰਾਹ ‘ਤੇ ਹੈ।
ਉਨ੍ਹਾਂ ਕਿਹਾ ਕਿ ਹਰ ਰੋਜ਼ ਕਰੋੜਾਂ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਜ਼ੁਕਰਬਰਗ ਨੇ ਆਪਣੇ ਬਿਆਨ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਇਹ AI ਮਾਡਲ ਜਲਦੀ ਹੀ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ ‘ਚ ਉਪਲੱਬਧ ਕਰਵਾਇਆ ਜਾਵੇਗਾ। ਜ਼ਕਰਬਰਗ ਨੇ Llama 3.1 ਬਾਰੇ ਜਾਣਕਾਰੀ ਦਿੱਤੀ ਹੈ ਕਿ ਇਹ ਨਵਾਂ ਮਾਡਲ ਕਈ ਮਾਇਨਿਆਂ ‘ਚ ਪੁਰਾਣੇ ਨਾਲੋਂ ਬਿਹਤਰ ਹੈ। Llama 3.1 ਨੂੰ ਪੁਰਾਣੇ ਮਾਡਲ ਤੋਂ ਜ਼ਿਆਦਾ ਭਾਸ਼ਾਵਾਂ ਲਈ ਸਪੋਰਟ ਦੇ ਨਾਲ ਲਿਆਂਦਾ ਗਿਆ ਹੈ।
Llama 3.1 ਆਪਣੇ ਉਪਭੋਗਤਾਵਾਂ ਨੂੰ ਪਹਿਲੇ ਮਾਡਲ ਨਾਲੋਂ ਵਧੇਰੇ ਰੀਜਨਿੰਗ ਪ੍ਰਦਾਨ ਕਰੇਗਾ। ਕੰਪਨੀ ਨੇ ਨਵੇਂ AI ਮਾਡਲ ‘ਚ ਇਕ ਨਵਾਂ ਫੀਚਰ ਜੋੜਿਆ ਹੈ, ਜਿਸ ਦੀ ਮਦਦ ਨਾਲ ਤਸਵੀਰਾਂ ਵੀ ਜਨਰੇਟ ਕੀਤੀਆਂ ਜਾ ਸਕਦੀਆਂ ਹਨ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਨਵਾਂ ਮਾਡਲ ਤਿੰਨ
ਟ੍ਰੇਨਿੰਗ ਪੈਰਾਮੀਟਰ ਦੇ ਨਾਲ ਜਾਰੀ ਕੀਤਾ ਜਾ ਰਿਹਾ ਹੈ:
405 ਬਿਲੀਅਨ ਪੈਰਾਮੀਟਰਾਂ ਦੇ ਨਾਲ Llama 3.1 – ਫਲੈਗਸ਼ਿਪ ਫਾਊਂਡੇਸ਼ਨ ਮਾਡਲ ਜੋ ਕਿ ਵੱਖ-ਵੱਖ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ। 70 ਬਿਲੀਅਨ ਲਾਮਾ 3.1 Highly ਪਰਫੋਰਮੈਂਟ, ਕੌਸਟ ਇਫੈਕਟਿਵ ਮਾਡਲ ਜਿਸਦੀ ਵਰਤੋਂ ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। 8 ਬਿਲੀਅਨ ਮਾਡਲ – ਲਾਈਟਵੇਟ, ਅਲਟ੍ਰਾ-ਫਾਸਟ ਮਾਡਲ ਜਿਸ ਨੂੰ ਕਿਤੇ ਵੀ ਚਲਾਇਆ ਜਾ ਸਕਦਾ ਹੈ।