ਮਾਈਕ੍ਰੋਸਾਫਟ ਨੇ ਸੇਵਾਵਾਂ ਨੂੰ ਬਹਾਲ ਕਰਨ ਲਈ ਕੰਮ ’ਤੇ ਲਗਾਏ ਸੈਂਕੜੇ ਇੰਜੀਨੀਅਰ ਤੇ ਐਕਸਪਰਟ

ਨਵੀਂ ਦਿੱਲੀ 21 ਜੁਲਾਈ ਸ਼ੁੱਕਰਵਾਰ (19 ਜੁਲਾਈ) ਨੂੰ ਗਲੋਬਲ ਆਊਟੇਜ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। CrowdStrike ਅੱਪਡੇਟ ਨੇ ਦੁਨੀਆ ਭਰ ਦੇ ਲੱਖਾਂ ਵਿੰਡੋਜ਼ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਚੀਜ਼ਾਂ ਕਾਫੀ ਹੱਦ ਤੱਕ ਆਮ ਹੋ ਗਈਆਂ ਹਨ। ਇਸ ਆਊਟੇਜ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਹੱਲ ਕੀਤਾ ਗਿਆ ਹੈ। ਹੁਣ ਅਮਰੀਕੀ ਕੰਪਨੀ ਮਾਈਕ੍ਰੋਸਾਫਟ ਨੇ ਆਪਣੇ ਸਾਈਬਰ ਸਕਿਓਰਿਟੀ ਪਾਰਟਨਰ CrowdStrike ਕਾਰਨ ਹੋਏ ਵਿਘਨ ਤੋਂ ਬਾਅਦ ਆਪਣੇ ਗਾਹਕਾਂ ਨੂੰ ਸੇਵਾਵਾਂ ਬਹਾਲ ਕਰਨ ਲਈ ਸੈਂਕੜੇ ਇੰਜੀਨੀਅਰਾਂ ਅਤੇ ਮਾਹਰਾਂ ਨੂੰ ਨਿਯੁਕਤ ਕੀਤਾ ਹੈ। ਮਾਈਕ੍ਰੋਸਾਫਟ ਨੇ ਇਕ ਬਲਾਗ ਪੋਸਟ ‘ਚ ਇਹ ਜਾਣਕਾਰੀ ਦਿੱਤੀ ਹੈ।

ਮਾਈਕ੍ਰੋਸਾਫਟ ਦੇ ਅਨੁਸਾਰ, 19 ਜੁਲਾਈ ਨੂੰ CrowdStrike ਅੱਪਡੇਟ ਕਾਰਨ ਹੋਈ ਆਊਟੇਜ ਨੇ ਦੁਨੀਆ ਭਰ ਵਿੱਚ 8.5 ਮਿਲੀਅਨ ਡਿਵਾਈਸਾਂ ਨੂੰ ਪ੍ਰਭਾਵਿਤ ਕੀਤਾ। ਮਾਈਕ੍ਰੋਸਾਫਟ ਨੇ 20 ਜੁਲਾਈ ਨੂੰ ਇੱਕ ਬਲਾਗ ਪੋਸਟ ਵਿੱਚ ਕਿਹਾ ਕਿ ਸੈਂਕੜੇ ਮਾਈਕ੍ਰੋਸਾਫਟ ਇੰਜੀਨੀਅਰ ਅਤੇ ਮਾਹਰ ਸੇਵਾਵਾਂ ਨੂੰ ਬਹਾਲ ਕਰਨ ਲਈ ਗਾਹਕਾਂ ਨਾਲ ਸਿੱਧੇ ਕੰਮ ਕਰਨ ਲਈ ਤਾਇਨਾਤ ਕੀਤੇ ਜਾ ਰਹੇ ਹਨ। ਗਲੋਬਲ ਆਊਟੇਜ ਕਾਰਨ ਦੁਨੀਆ ਭਰ ਦੇ ਵਿੰਡੋਜ਼ ਉਪਭੋਗਤਾ ਪ੍ਰਭਾਵਿਤ ਹੋਏ ਹਨ। ਇੱਥੋਂ ਤੱਕ ਕਿ ਭਾਰਤ ਦੀਆਂ ਏਅਰਲਾਈਨਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਆਊਟੇਜ ਨੇ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਦੇ ਕੰਮਕਾਜ ਨੂੰ ਪ੍ਰਭਾਵਿਤ ਕੀਤਾ ਸੀ। ਆਊਟੇਜ ਨੇ ਏਅਰਪੋਰਟ ਤੇ ਏਅਰਲਾਈਨ ਦੇ ਸੰਚਾਲਨ ਵਿੱਚ ਮਹੱਤਵਪੂਰਨ ਵਿਘਨ ਪੈਦਾ ਕੀਤਾ, ਇੰਡੀਗੋ, ਸਪਾਈਸਜੈੱਟ ਅਤੇ ਅਕਾਸਾ ਨੂੰ ਆਪਣੇ ਨੈੱਟਵਰਕਾਂ ਵਿੱਚ ਆਨਲਾਈਨ ਚੈੱਕ-ਇਨ ਅਤੇ ਬੋਰਡਿੰਗ ਪ੍ਰੋਸੈਸਰਾਂ ਵਿੱਚ ਗੜਬੜੀਆਂ ਕਾਰਨ ਮੈਨੂਅਲ ਮੋਡ ਵਿੱਚ ਸਵਿਚ ਕਰਨਾ ਪਿਆ।ਜਿਸ ਕਾਰਨ ਯਾਤਰੀਆਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਬਹੁਤ ਸਾਰੇ ਉਪਭੋਗਤਾਵਾਂ ਨੇ ਆਊਟੇਜ-ਟਰੈਕਿੰਗ ਵੈਬਸਾਈਟ DownDetector ‘ਤੇ ਆਊਟੇਜ ਦੀ ਰਿਪੋਰਟ ਕੀਤੀ। ਕਈਆਂ ਨੇ ਇੰਸਟਾਗ੍ਰਾਮ ‘ਤੇ ‘ਬਲਿਊ ਸਕਰੀਨ ਆਫ ਡੈਥ’ ਮੈਸੇਜ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਹਨ।

ਸਾਂਝਾ ਕਰੋ

ਪੜ੍ਹੋ