ਬੱਚਿਆਂ ਨੂੰ ਡਾਇਰੀਆ ਤੋਂ ਕਿਵੇਂ ਬਚਾਈਏ?

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਲ 2024 ਦੇ ਨਾਅਰੇ ਨਾਲ ਦਸਤ ਮੁਹਿੰਮ ਦਾ ਨਾਂ ਬਦਲ ਕੇ ‘ਸਟੌਪ ਡਾਇਰੀਆ ਮੁਹਿੰਮ’ ਰੱਖਿਆ ਹੈ, ਜਿਸ ਦਾ ਥੀਮ ‘ਦਸਤ ਕੀ ਰੋਕਥਾਮ, ਸਫ਼ਾਈ ਔਰ ਓਆਰਐੱਸ ਸੇ ਰਖੇਂ ਅਪਨਾ ਧਿਆਨ’ ਹੈ। ਇਸ ਮੁਹਿੰਮ ਦੌਰਾਨ ਜਿੱਥੇ ਬੱਚਿਆਂ ਦੇ ਮਾਪਿਆਂ ਨੂੰ ਡਾਇਰੀਆ ਦੇ ਕਾਰਨਾਂ, ਲੱਛਣਾਂ ਤੇ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਬਚਾਅ ਲਈ 5 ਸਾਲ ਤਕ ਦੇ ਬੱਚਿਆਂ ਨੂੰ ਘਰ-ਘਰ ਜਾ ਕੇ ਸਿਹਤ ਵਿਭਾਗ ਵੱਲੋਂ ਓਆਰਐੱਸ ਦੇ ਪੈਕੇਟ ਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਬਹੁਤ ਸਾਰੇ ਸੂਬਿਆਂ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਮੌਤਾਂ ਦਾ ਪ੍ਰਮੁੱਖ ਕਾਰਨ ਦਸਤ ਹੈ, ਜੋ ਘੱਟ ਉਮਰ ਦੀਆਂ ਮੌਤਾਂ ਦਾ ਕਰੀਬ 5.8 ਫ਼ੀਸਦੀ ਹੈ। ਦੇਸ਼ ਵਿਚ ਹਰ ਸਾਲ ਕਰੀਬ 50,000 ਬੱਚੇ ਡਾਇਰੀਆ ਕਾਰਨ ਮਰਦੇ ਹਨ। ਦਸਤ ਨਾਲ ਹੋਣ ਵਾਲੀਆਂ ਮੌਤਾਂ ਆਮ ਤੌਰ ’ਤੇ ਗਰਮੀਆਂ ਅਤੇ ਮੌਨਸੂਨ ਦੇ ਮਹੀਨਿਆਂ ਵਿਚ ਹੁੰਦੀਆਂ ਹਨ ਅਤੇ ਸਭ ਤੋਂ ਵੱਧ ਪ੍ਰਭਾਵਿਤ ਗ਼ਰੀਬ ਤੇ ਸਮਾਜਿਕ-ਆਰਥਿਕ ਹਾਲਾਤਾਂ ਵਾਲੇ ਪਰਿਵਾਰਾਂ ਦੇ ਬੱਚੇ ਹੁੰਦੇ ਹਨ।

ਦਸਤ ਦੀ ਬਿਮਾਰੀ ਵਿਸ਼ਵ ਭਰ ਵਿਚ ਬੱਚਿਆਂ ਦੀ ਮੌਤ ਦਰ ਤੇ ਬਿਮਾਰੀ ਦਾ ਪ੍ਰਮੁੱਖ ਕਾਰਨ ਹੈ ਅਤੇ ਮੁੱਖ ਤੌਰ ’ਤੇ ਦੂਸ਼ਿਤ ਭੋਜਨ ਅਤੇ ਪਾਣੀ ਦੇ ਸਰੋਤਾਂ ਕਾਰਨ ਹੁੰਦੀ ਹੈ। ਦੁਨੀਆ ਭਰ ਵਿਚ 780 ਮਿਲੀਅਨ ਲੋਕਾਂ ਕੋਲ ਪੀਣ ਵਾਲੇ ਸਾਫ਼-ਸੁਥਰੇ ਪਾਣੀ ਤੱਕ ਪਹੁੰਚ ਦੀ ਘਾਟ ਹੈ ਅਤੇ 2.5 ਬਿਲੀਅਨ ਵਿਚ ਸਫ਼ਾਈ ਦੀ ਘਾਟ ਹੈ। ਲਾਗ ਕਾਰਨ ਹੋਣ ਵਾਲੇ ਦਸਤ ਵਿਕਾਸਸ਼ੀਲ ਦੇਸ਼ਾਂ ਵਿਚ ਵਧੇਰੇ ਹਨ। ਘੱਟ ਆਮਦਨ ਵਾਲੇ ਦੇਸ਼ਾਂ ਵਿਚ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਹਰ ਸਾਲ ਔਸਤਨ ਤਿੰਨ ਵਾਰ ਦਸਤ ਤੋਂ ਪੀੜਤ ਹੁੰਦੇ ਹਨ। ਹਰ ਵਾਰ ਦਸਤ ਦੀ ਸਮੱਸਿਆ ਕਾਰਨ ਬੱਚੇ ਨੂੰ ਵਿਕਾਸ ਲਈ ਜ਼ਰੂਰੀ ਪੋਸ਼ਣ ਨਹੀਂ ਮਿਲਦਾ। ਨਤੀਜੇ ਵਜੋਂ ਦਸਤ ਕੁਪੋਸ਼ਣ ਦਾ ਵੱਡਾ ਕਾਰਨ ਵੀ ਬਣਦਾ ਹੈ ਅਤੇ ਕੁਪੋਸ਼ਿਤ ਬੱਚਿਆਂ ਦੇ ਦਸਤ ਨਾਲ ਬਿਮਾਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਦਸਤ ਦੀ ਬਿਮਾਰੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਮੌਤ ਦਾ ਤੀਜਾ ਪ੍ਰਮੁੱਖ ਕਾਰਨ ਹੈ। ਦਸਤ ਕਈ ਦਿਨਾਂ ਤੱਕ ਰਹਿ ਸਕਦੇ ਹਨ ਤੇ ਸਰੀਰ ਦੇ ਪਾਣੀ ਅਤੇ ਲੂਣ ਨੂੰ ਖ਼ਤਮ ਕਰ ਸਕਦੇ ਹਨ, ਜੋ ਬਚਾਅ ਲਈ ਜ਼ਰੂਰੀ ਹਨ। ਦਿਨ ਵਿਚ ਤਿੰਨ ਜਾਂ ਇਸ ਤੋਂ ਵੱਧ ਵਾਰ ਢਿੱਲਾ ਜਾਂ ਪਤਲਾ ਜਾਂ ਆਮ ਤੋਂ ਵਧੇਰੇ ਵਾਰ ਪਖਾਨਾ ਆਉਣਾ ਡਾਇਰੀਆ (ਦਸਤ) ਮੰਨਿਆ ਜਾਂਦਾ ਹੈ।

ਦਸਤ ਆਮ ਤੌਰ ’ਤੇ ਅੰਤੜੀਆਂ ਦੀ ਟ੍ਰੈਕਟ ਦੀ ਲਾਗ ਦਾ ਲੱਛਣ ਹੁੰਦਾ ਹੈ, ਜੋ ਲਾਗ, ਦੂਸ਼ਿਤ ਭੋਜਨ ਜਾਂ ਪੀਣ ਵਾਲੇ ਪਾਣੀ ਰਾਹੀਂ ਜਾਂ ਮਾੜੀ ਸਫ਼ਾਈ ਦੇ ਨਤੀਜੇ ਵਜੋਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦੀ ਹੈ। ਇਹ ਕਈ ਤਰ੍ਹਾਂ ਦੇ ਬੈਕਟੀਰੀਆ, ਵਾਇਰਲ ਅਤੇ ਪ੍ਰਜੀਵੀ ਜੀਵਾਣੂਆਂ ਦੁਆਰਾ ਹੋਣ ਵਾਲੀ ਲਾਗ ਦਾ ਲੱਛਣ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੀਵਰੇਜ-ਦੂਸ਼ਿਤ ਪਾਣੀ ਰਾਹੀਂ ਫੈਲਦੇ ਹਨ। ਖਾਣਾ ਪਕਾਉਣ ਤੇ ਪਰੋਸਣ ਤੋਂ ਇਲਾਵਾ ਨਿੱਜੀ ਸਫ਼ਾਈ ਦੀ ਘਾਟ ਤੇ ਸੁਰੱਖਿਅਤ ਪਾਣੀ ਦੀ ਘਾਟ ਕਾਰਨ ਦਸਤ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਸਭ ਤੋਂ ਆਮ ਵਾਇਰਲ ਜਰਾਸੀਮ ਰੋਟਾਵਾਇਰਸ, ਨੋਰੋਵਾਇਰਸ, ਐਡੀਨੋਵਾਇਰਸ ਅਤੇ ਐਸਟ੍ਰੋਵਾਇਰਸ ਹਨ।

ਦਸਤ ਦੀਆਂ 3 ਕਲੀਨੀਕਲ ਕਿਸਮਾਂ ਹਨ, ਜਿਸ ਵਿਚ ਤੀਬਰ ਪਾਣੀ ਵਾਲੇ ਦਸਤ, ਜੋ ਕਈ ਘੰਟਿਆਂ ਜਾਂ ਦਿਨਾਂ ਤੱਕ ਰਹਿੰਦਾ ਹੈ, ਜਿਸ ਵਿੱਚ ਹੈਜ਼ਾ ਵੀ ਸ਼ਾਮਲ ਹੈ। ਦੂਜਾ ਗੰਭੀਰ ਖ਼ੂਨੀ ਦਸਤ, ਜਿਸ ਨੂੰ ਪੇਚਸ ਵੀ ਕਿਹਾ ਜਾਂਦਾ ਹੈ ਅਤੇ ਤੀਜਾ ਲਗਾਤਾਰ ਦਸਤ, ਜੋ 14 ਦਿਨ ਜਾਂ ਇਸ ਤੋਂ ਵੱਧ ਸਮਾਂ ਰਹਿੰਦੇ ਹਨ। ਦਸਤ ਦਾ ਸਭ ਤੋਂ ਗੰਭੀਰ ਖ਼ਤਰਾ ਡੀਹਾਈਡਰੇਸ਼ਨ ਹੈ। ਦਸਤ ਦੌਰਾਨ ਸਰੀਰ ਵਿੱਚੋਂ ਪਾਣੀ ਅਤੇ ਇਲੈਕਟ੍ਰੋਲਾਈਟਸ (ਸੋਡੀਅਮ, ਕਲੋਰਾਈਡ, ਪੋਟਾਸ਼ੀਅਮ ਅਤੇ ਬਾਈਕਾਰਬੋਨੇਟ) ਤਰਲ ਪਖਾਨੇ, ਉਲਟੀ, ਪਸੀਨਾ, ਪਿਸ਼ਾਬ ਆਦਿ ਰਾਹੀਂ ਖ਼ਤਮ ਹੋ ਜਾਂਦੇ ਹਨ। ਡੀਹਾਈਡ੍ਰੇਸ਼ਨ ਉਦੋਂ ਹੁੰਦੀ ਹੈ, ਜਦੋਂ ਇਨ੍ਹਾਂ ’ਤੇ ਕਾਬੂ ਨਹੀਂ ਪਾਇਆ ਜਾਂਦਾ। ਡੀਹਾਈਡ੍ਰੇਸ਼ਨ ਨਾਲ ਗੰਭੀਰ ਸਥਿਤੀ ਵੀ ਪੈਦਾ ਹੋ ਸਕਦੀ ਹੈ ਤੇ ਇਹ ਜਾਨਲੇਵਾ ਵੀ ਹੋ ਸਕਦੀ ਹੈ।

ਸੁਸਤੀ/ਬੇਹੋਸ਼ੀ।

– ਧਸੀਆਂ ਹੋਈਆਂ ਅੱਖਾਂ।

ਬੇਚੈਨੀ।

– ਚਿੜਚਿੜਾਪਨ।

– ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ।

– ਆਲੇ ਦੁਆਲੇ ਦੀ ਸਫ਼ਾਈ।

– ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ, ਖਾਣਾ ਬਣਾਉਣ,ਪਰੋਸਣ ਅਤੇ ਖਾਣ ਤੋਂ ਪਹਿਲਾਂ, ਜਾਨਵਰਾਂ ਜਾਂ ਕੂੜੇ-ਕਰਕਟ ਨੂੰ ਛੂਹਣ ਤੋਂ ਬਾਅਦ ਸਾਬਣ ਪਾਣੀ ਨਾਲ ਚੰਗੀ ਤਰ੍ਹਾਂ ਹੱਥ ਧੋਣਾ।

– ਬੱਚੇ ਨੂੰ ਪਹਿਲੇ 6 ਮਹੀਨਿਆਂ ਲਈ ਸਿਰਫ਼ ਮਾਂ ਦਾ ਦੁੱਧ ਚੁੰਘਾਉਣਾ।

– ਚੰਗੀ ਨਿੱਜੀ ਸਫ਼ਾਈ।

– ਬੱਚਿਆਂ ਨੂੰ ਰੋਟਾਵਾਇਰਸ ਤੋਂ ਬਚਾਅ ਲਈ ਵੈਕਸੀਨ।

ਦਸਤ ਸ਼ੁਰੂ ਹੋਣ ’ਤੇ ਤੁਰੰਤ ਬੱਚੇ ਨੂੰ ਓਆਰਐੱਸ ਤੇ ਵਾਧੂ ਤਰਲ ਪਦਾਰਥ ਦਿਉ ਅਤੇ ਦਸਤ ਬੰਦ ਹੋਣ ਤਕ ਜਾਰੀ ਰੱਖੋ।

– ਦਸਤ ਤੋਂ ਪੀੜਤ ਬੱਚਿਆਂ ਨੂੰ 14 ਦਿਨਾਂ ਲਈ ਜ਼ਿੰਕ ਦਿਉ, ਦਸਤ ਬੰਦ ਹੋਣ ’ਤੇ ਵੀ।

– ਬੱਚਿਆਂ ਵਿਚ ਦਸਤ ਦੇ ਐਪੀਸੋਡਾਂ ਦੌਰਾਨ ਓਆਰਐੱਸ ਤੇ ਜ਼ਿੰਕ ਦੀ ਵਰਤੋਂ ਸੁਰੱਖਿਅਤ ਇਲਾਜ ਹੈ ਅਤੇ ਬੱਚੇ ਨੂੰ ਦਸਤ ਤੋਂ ਜਲਦੀ ਠੀਕ ਹੋਣ ਵਿਚ ਮਦਦ ਕਰਦਾ ਹੈ।

– ਜਿਨ੍ਹਾਂ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਇਆ ਜਾ ਰਿਹਾ ਹੈ ਉਨ੍ਹਾਂ ਨੂੰ ਬਿਮਾਰੀ ਦੌਰਾਨ ਅਤੇ ਬਾਅਦ ਵਿਚ ਵਾਧੂ ਫੀਡ ਦਿਉ।

– ਪੀਣ ਵਾਲੇ ਸਾਫ਼ ਪਾਣੀ ਦੀ ਵਰਤੋਂ ਕਰੋ।

– ਬੱਚੇ ਦੇ ਮਲ ਦਾ ਸੁਰੱਖਿਅਤ ਤੇ ਜਲਦੀ ਨਿਪਟਾਰਾ।

ਜੇ ਬੱਚੇ ਵਿਚ ਹੇਠ ਲਿਖੀਆਂ ਅਲਾਮਤਾਂ ਸਾਹਮਣੇ ਆਉਂਦੀਆਂ ਹਨ, ਤਾਂ ਸਿਹਤ ਕਰਮਚਾਰੀ/ਕੇਂਦਰ ’ਤੇ ਤਾਲਮੇਲ ਕੀਤਾ ਜਾਵੇ।

– ਬੱਚਾ ਬਿਮਾਰ ਹੋ ਜਾਂਦਾ ਹੈ।

– ਕੁਝ ਵੀ ਪੀਣ ਜਾਂ ਦੁੱਧ ਚੁੰਘਣ ਦੇ ਯੋਗ ਨਹੀਂ।

– ਪਖਾਨੇ ਵਿਚ ਖੂਨ।

– ਦਸਤ ਪ੍ਰਬੰਧਨ ਬਾਰੇ ਕਿਸੇ ਵੀ ਸਲਾਹ ਲਈ ਆਪਣੀ ਆਸ਼ਾ ਜਾਂ ਏਐੱਨਐੱਮ ਨਾਲ ਸੰਪਰਕ ਕਰੋ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...