ਲੋਕਾਂ ਨੂੰ ਬੀਪੀ ਤੇ ਸ਼ੂਗਰ ਦੀ ਸਮੱਸਿਆ ਹੋਣਾ ਬਹੁਤ ਆਮ ਗੱਲ ਹੋ ਗਈ ਹੈ। ਬਦਲਦੀ ਜੀਵਨਸ਼ੈਲੀ ਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਵੀ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਲੋਕਾਂ ‘ਚ ਕੰਮ ਦਾ ਬਹੁਤ ਜ਼ਿਆਦਾ ਤਣਾਅ ਹੈ, ਇਸ ਕਾਰਨ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਕਈ ਵਾਰ ਲੋਕ ਬੀਪੀ ਤੇ ਸ਼ੂਗਰ ਨੂੰ ਬਹੁਤ ਹੀ ਆਮ ਬਿਮਾਰੀਆਂ ਸਮਝਦੇ ਹਨ ਪਰ ਇਸ ਬਿਮਾਰੀ ‘ਚ ਲਾਪਰਵਾਹੀ ਬਹੁਤ ਮਹਿੰਗੀ ਸਾਬਿਤ ਹੋ ਸਕਦੀ ਹੈ। ਕਈ ਵਾਰ ਮਰੀਜ਼ ਨੂੰ ਬੀਪੀ ਜਾਂ ਸ਼ੂਗਰ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਲੱਛਣਾਂ ‘ਤੇ ਭਰੋਸਾ ਨਾ ਕਰੋ। ਜਦੋਂ ਟੈਸਟ ਹੁੰਦਾ ਹੈ ਤਾਂ ਪਤਾ ਚੱਲਦਾ ਹੈ ਕਿ ਬੀਪੀ, ਸ਼ੂਗਰ ਹੈ। ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ ‘ਤੇ ਜਾਂਚ ਜ਼ਰੂਰ ਕਰਵਾਓ।ਹਾਈ ਬਲੱਡ ਪ੍ਰੈਸ਼ਰ ਕਾਰਨ ਸਟ੍ਰੋਕ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਸਥਿਤੀ ‘ਚ ਜ਼ਰੂਰੀ ਹੈ ਕਿ ਤੁਸੀਂ ਸਿਹਤਮੰਦ ਜੀਵਨਸ਼ੈਲੀ ਅਪਣਾਓ ਤੇ ਸੰਤੁਲਿਤ ਖੁਰਾਕ ਲਓ। ਸਟ੍ਰੋਕ ਦੇ ਖਤਰੇ ਨੂੰ ਘੱਟ ਕਰਨ ਲਈ ਨਮਕ ਦਾ ਸੇਵਨ ਵੀ ਘੱਟ ਕਰਨਾ ਚਾਹੀਦਾ ਹੈ।
ਰੈਗੂਲਰ ਕਸਰਤ ਨਾਲ ਵੀ ਬੀਪੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਹਫ਼ਤੇ ‘ਚ ਪੰਜ ਵਾਰ 20 ਤੋਂ 30 ਮਿੰਟ ਤਕ ਕਸਰਤ ਕਰਨੀ ਚਾਹੀਦੀ ਹੈ। ਬਲੱਡ ਪ੍ਰੈਸ਼ਰ ਦੌਰਾਨ ਕੋਲੈਸਟ੍ਰੋਲ ਵਧਣ ਨਾਲ ਬੀਪੀ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਸਥਿਤੀ ‘ਚ ਕਿਰਪਾ ਕਰਕੇ ਕਿਸੇ ਡਾਕਟਰ ਨਾਲ ਸੰਪਰਕ ਕਰੋ ਤੇ ਸਲਾਹ ਲਓ। ਬਲੱਡ ਪ੍ਰੈਸ਼ਰ ਦੀ ਸਮੱਸਿਆ ਲਈ ਸਿਗਰਟਨੋਸ਼ੀ ਵੀ ਜ਼ਿੰਮੇਵਾਰ ਹੈ। ਅਜਿਹੀ ਸਥਿਤੀ ‘ਚ ਜ਼ਰੂਰੀ ਹੈ ਕਿ ਤੁਸੀਂ ਸਿਗਰਟਨੋਸ਼ੀ ਨੂੰ ਘੱਟ ਤੋਂ ਘੱਟ ਕਰੋ।