ਪੰਜਾਬ ਸਰਕਾਰ ਵਲੋਂ ਸਰਕਾਰੀ ਕਾਲਜਾਂ ਵਿਚ ਮਹਿੰਗੇ ਕੋਰਸਾਂ ਦੀ ਸ਼ੁਰੂਆਤ

 

ਲੋਕ ਮੰਚ ਪੰਜਾਬ ਵਲੋਂ ਫ਼ੈਸਲਾ ਵਾਪਸ ਲੈਣ ਦੀ ਮੰਗ

ਜਲੰਧਰ, 15 ਜੂਨ (ਏ.ਡੀ.ਪੀ ਨਿਯੂਜ਼)ਲੋਕ ਮੰਚ ਪੰਜਾਬ ਵਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ‘ਸੇਲਫ਼ ਫ਼ਾਇਨਾਂਸ ਕੋਰਸਾਂ’ ਦੇ ਨਾਮ ਉੱਤੇ ਪ੍ਰਾਈਵੇਟ ਕਾਲਜਾਂ ਦੇ ਬਰਾਬਰ ਫ਼ੀਸਾਂ ਲੈ ਕੇ ਨਵੇਂ ਕੋਰਸ     ਸ਼ੁਰੂ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਸਕੀਮ ਵਾਪਸ ਲੈ ਕੇ ਸਰਕਾਰੀ ਫ਼ੀਸਾਂ ਨਾਲ ਹੀ ਨਵੇਂ ਕੋਰਸ ਸ਼ੁਰੂ ਕੀਤੇ ਜਾਣ।
ਇਥੋਂ ਜਾਰੀ ਕੀਤੇ ਇਕ ਬਿਆਨ ਵਿਚ ਲੋਕ ਮੰਚ ਦੇ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ ਜੌਹਲ ਅਤੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜ ਸਿਰਫ਼ ਨਾਮ ਦੇ ਹੀ ਸਰਕਾਰੀ ਕਾਲਜ ਬਣ ਕੇ ਰਹਿ ਗਏ ਹਨ। ਨਾ ਤਾਂ ਇਥੇ ਪੂਰੇ ਅਧਿਆਪਕ ਹਨ ਅਤੇ ਨਾ ਹੀ ਸਹੂਲਤਾਂ। ਉਲਟਾ ਨਵੇਂ ਨਵੇਂ ਬਹਾਨਿਆਂ ਨਾਲ ਫ਼ੀਸਾਂ ਵਿੱਚ ਏਨਾ ਵਾਧਾ ਕੀਤਾ ਜਾ ਰਿਹਾ ਹੈ ਕਿ ਗ਼ਰੀਬ ਬੱਚੇ ਮਹਿੰਗੀ ਸਿੱਖਿਆ ਲੈਣ ਤੋਂ ਅਸਰਮਥ ਹਨ। ਉਨ੍ਹਾਂ ਨੇ ਅਜਿਹੀਆਂ ਸਕੀਮਾਂ ਨੂੰ ਗ਼ਰੀਬ ਬੱਚਿਆਂ ਨੂੰ ਮਿਆਰੀ ਅਤੇ ਲੋੜੀਂਦੀ ਸਿੱਖਿਆ ਤੋਂ ਦੂਰ ਰੱਖਣ ਦੀ ਸਾਜ਼ਿਸ਼ ਦੱਸਿਆ।
ਉਨ੍ਹਾਂ ਦੱਸਿਆ ਕਿ ਰੋਪੜ ਅਤੇ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜਾਂ ਵਲੋਂ ਪਿਛਲੇ ਦਿਨੀਂ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਹਨ , ਜਿਨ੍ਹਾਂ ਅਨੁਸਾਰ ਬੀ.ਸੀ.ਏ., ਬੀ.ਏ. ਆਨਰਜ਼ (ਪੱਤਰਕਾਰੀ ਅਤੇ ਮੀਡੀਆ ਸਟੱਡੀ) ਬੀ.ਏ., ਬੀ.ਬੀ.ਏ. ਅਤੇ ਬੀ.ਐੱਸ.ਸੀ. (ਟੂਰਿਜ਼ਮ), ਬੀ.ਐੱਸ.ਸੀ. (ਆਨਰਜ਼) ਵਰਗੇ ਕੋਰਸਾਂ ਸਮੇਤ ਬਹੁਤ ਸਾਰੇ ਕੋਰਸ ‘ਸੇਲਫ਼ ਫ਼ਾਇਨਾਂਸ’ ਕੋਰਸਾਂ ਵਿਚ ਸ਼ਾਮਿਲ ਕੀਤੇ ਗਏ ਹਨ। ਸਿਰਫ਼ ਬੀ.ਏ. ਰੈਗੂਲਰ, ਬੀ. ਕਾਮ ਅਤੇ ਬੀ.ਐੱਸ.ਸੀ. ,(ਮੈਡੀਕਲ ਨਾਨ ਮੈਡੀਕਲ) ਆਦਿ ਕੋਰਸ ਹੀ ਸਰਕਾਰੀ ਫ਼ੀਸਾਂ ਨਾਲ ਕੀਤੇ ਜਾ ਸਕਣਗੇ। ਡਾਕਟਰ ਜੌਹਲ ਨੇ ਕਿਹਾ ਕਿ ਅਜੇਹਾ ਫੈਸਲਾ ਸਰਕਾਰੀ ਕਾਲਜਾਂ ਵਿੱਚ ਹੀ ਪ੍ਰਾਈਵੇਟ ਕਾਲਜ ਖੋਲ੍ਹਣ ਵਾਲੀ ਗੱਲ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਆਪਣੇ ਭਰੇ ਹੋਏ ਖਜ਼ਾਨੇ ਵਿੱਚੋਂ ਕੁੱਝ ਹਿੱਸਾ ਸਿੱਖਿਆ ਸੁਧਾਰਾਂ ਉਤੇ ਵੀ ਖਰਚਣਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...