ਸਾਡੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਵਿਟਾਮਿਨ ਇਸ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ ਵਿਟਾਮਿਨ ਏ, ਬੀ, ਸੀ, ਡੀ, ਈ ਤੇ ਕੇ। ਇਹ ਸਾਰੇ ਵਿਟਾਮਿਨ ਸਰੀਰ ‘ਚ ਵੱਖ-ਵੱਖ ਕੰਮ ਕਰਦੇ ਹਨ। ਸਰੀਰ ‘ਚ ਦਿਮਾਗੀ ਪ੍ਰਣਾਲੀ ਦੇ ਸਹੀ ਕੰਮ ਕਰਨ ਲਈ ਸਭ ਤੋਂ ਵੱਧ ਲੋੜੀਂਦਾ ਵਿਟਾਮਿਨ ਵਿਟਾਮਿਨ ਬੀ 12 ਹੈ। ਇਹ ਰੈੱਡ ਬਲੱਡ ਸੈੱਲ ਤੇ ਨਾਲ ਹੀ ਡੀਐੱਨਏ ਬਣਾਉਣ ‘ਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹਰੇਕ ਵਿਅਕਤੀ ਨੂੰ ਰੋਜ਼ਾਨਾ 1 mcg ਵਿਟਾਮਿਨ B12 ਲੈਣਾ ਚਾਹੀਦਾ ਹੈ।
ਹਾਲਾਂਕਿ, ਪ੍ਰੈਗਨੈਂਸੀ ਜਾਂ ਲੈਕਟੇਸ਼ਨ ਦੌਰਾਨ ਇਹ ਮਾਤਰਾ ਵਧ ਜਾਂਦੀ ਹੈ। ਫਿਸ਼, ਸ਼ੈਲਫਿਸ਼, ਮੀਟ ਤੇ ਅੰਡੇ ‘ਚ ਵਿਟਾਮਿਨ ਬੀ12 ਦੀ ਲੋੜੀਂਦੀ ਮਾਤਰਾ ਪਾਈ ਜਾਂਦੀ ਹੈ। ਅਜਿਹੇ ‘ਚ ਇਸ ਦੀ ਘਾਟ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੀ ਘਾਟ ਨਾਲ ਸਰੀਰ ‘ਚ ਕੁਝ ਸੰਕੇਤ ਮਿਲਣ ਲੱਗਦੇ ਹਨ, ਜਿਨ੍ਹਾਂ ‘ਤੇ ਨਜ਼ਰ ਰੱਖਣ ਨਾਲ ਇਸ ਦੀ ਕਮੀ ਤੋਂ ਬਚਿਆ ਜਾ ਸਕਦਾ ਹੈ। ਵਿਟਾਮਿਨ ਬੀ12 ਦੀ ਕਮੀ ਦੇ ਕੁਝ ਲੱਛਣ ਇਸ ਪ੍ਰਕਾਰ ਹਨ-ਵਿਟਾਮਿਨ ਬੀ 12 ਦੀ ਕਮੀ ਨਾਲ ਰੈੱਡ ਬਲੱਡ ਸੈਲ ਦਾ ਉਤਪਾਦਨ ਘੱਟ ਜਾਂਦਾ ਹੈ ਜਿਸ ਨਾਲ ਇਸ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਸਾਡੇ ਸੈੱਲਾਂ ਨੂੰ ਲੋੜੀਂਦੀ ਮਾਤਰਾ ‘ਚ ਆਕਸੀਜਨ ਨਹੀਂ ਮਿਲਦੀ ਤੇ ਥਕਾਵਟ ਮਹਿਸੂਸ ਹੁੰਦੀ ਹੈ।
ਵਿਟਾਮਿਨ ਬੀ12 ਦੀ ਘਾਟ ਨਾਲ ਦਿਮਾਗੀ ਵਿਕਾਰ ਵੀ ਹੋ ਸਕਦੇ ਹਨ, ਸਿਰਦਰਦ ਬਹੁਤ ਹੀ ਆਮ ਸਮੱਸਿਆ ਹੈ। ਵਿਟਾਮਿਨ ਬੀ12 ਸਰੀਰ ‘ਚ ਬਹੁਤ ਸਾਰੇ ਮਹੱਤਵਪੂਰਨ ਕੰਮ ਕਰਦਾ ਹੈ। ਕੇਂਦਰੀ ਨਰਵਸ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ‘ਚ ਮਦਦ ਕਰਨਾ ਇਨ੍ਹਾਂ ਕਾਰਜਾਂ ‘ਚੋਂ ਇਕ ਹੈ। ਅਜਿਹੀ ਸਥਿਤੀ ‘ਚ ਇਸ ਦੀ ਕਮੀ ਕਾਰਨ ਮਾਨਸਿਕ ਸਿਹਤ ‘ਤੇ ਅਸਰ ਪੈਂਦਾ ਹੈ, ਜਿਸ ਕਾਰਨ ਬਿਨਾਂ ਵਜ੍ਹਾ ਰੋਣਾ ਵੀ ਆਉਂਦਾ ਹੈ। ਵਿਟਾਮਿਨ ਬੀ12 ਦੀ ਘਾਟ ਨਾਲ ਆਪਟਿਕ ਨਰਵ ਡੈਮੇਜ ਹੋਣ ਦੀ ਸੰਭਾਵਨਾ ਰਹਿੰਦੀ ਹੈ ਜਿਸ ਨਾਲ ਨਜ਼ਰ ਕਮਜ਼ੋਰ ਹੋ ਸਕਦੀ ਹੈ। ਕੇਂਦਰੀ ਨਰਵਸ ਸਿਸਟਮ ਦੇ ਕਾਰਜਸ਼ੈਲੀ ਪ੍ਰਭਾਵਿਤ ਹੋਣ ਕਾਰਨ ਫੋਕਸ ਕਰਨ ਵਿਚ ਦਿੱਕਤ ਹੋਣ ਲਗਦੀ ਹੈ ਜਿਸ ਕਾਰਨ ਫੌਗੀ ਹੈੱਡ ਵਰਗਾ ਮਹਿਸੂਸ ਹੁੰਦਾ ਹੈ। ਵਿਟਾਮਿਨ ਬੀ12 ਦੀ ਘਾਟ ਨਾਲ ਮੂੰਹ ‘ਚ ਗਲੋਸਾਈਟਸ ਹੋ ਸਕਦਾ ਹੈ ਜਿਸ ਵਿਚ ਜੀਭ ‘ਚ ਦਰਦ ਅਤੇ ਸੋਜ ਮਹਿਸੂਸ ਹੁੰਦੀ ਹੈ।