Acer ਨੇ ਭਾਰਤ ‘ਚ ਲਾਂਚ ਕੀਤਾ Budget Friendly ALG ਗੇਮਿੰਗ ਲੈਪਟਾਪ

Acer ਨੇ ALG ਗੇਮਿੰਗ ਲੈਪਟਾਪ ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ, ਜੋ ਇੱਕ ਨਵਾਂ ਮਿਡ-ਰੇਂਜ ਗੇਮਿੰਗ ਲੈਪਟਾਪ ਹੈl ਇਹ ਲੈਪਟਾਪ ਕਫਾਇਤੀ ਹੋਣ ਦੇ ਨਾਲ -ਨਾਲ ਵਧੀਆ ਪਰਫਾਰਮੈਂਸ ਦੇਣ ਲਈ ਡਿਜ਼ਾਇਨ ਕੀਤਾ ਗਿਆ ਹੈlALG 12ਵੀਂ ਦੇ ਇੰਟੇਲ ਕੋਰ i5 -12450H ਪ੍ਰੋਸੈਸਰ ਨਾਲ ਆਉਂਦਾ ਹੈ, ਜੋ ਲੋਕਪ੍ਰਿਯ ਗੇਮ ਨੂੰ ਸੰਭਾਲਣ ਲਈ ਇੱਕ ਮਜ਼ਬੂਤ ਆਧਾਰ ਦਿੰਦਾ ਹੈl ਤੁਸੀਂ ਲੈਪਟਾਪ ਨੂੰ ਸੁਚਾਰੂ ਮਲਟੀਟਾਸਕਿੰਗ ਅਤੇ ਡਿਮਾਡਿੰਗ ਟਾਇਟਲ ਲਈ 16GB ਤੱਕ DDR4 RAM ਨਾਲ ਕਨਫਿਗਰ ਕਰ ਸਕਦੇ ਹੋ l ਆਓ ਇਸ ਦੇ ਬਾਰੇ ਜਾਣਦੇ ਹਾਂl

.Acer Alg ਗੇਮਿੰਗ ਲੈਪਟਾਪ ਦੀ ਭਾਰਤ ਵਿੱਚ ਕੀਮਤ 56,990 ਰੁਪਏ ਤੋਂ ਸ਼ੁਰੂ ਹੁੰਦੀ ਹੈl ਇਸ ਨੂੰ ਸਿੰਗਲ ਸਟੀਲ ਗ੍ਰੇ ਕਲਰ ਵਿੱਚ ਉਪਲਬਧ ਕਰਵਾਇਆ ਗਿਆ ਹੈl ਤੁਸੀਂ ਇਸ ਨੂੰ Acer ਦੇ ਈ-ਸਟੋਰ, Amazon,Acer ਐਕਸਕਲੂਸਿਵ ਸਟੋਰਸ ਅਤੇ ਦੇਸ਼ ਭਰ ਦੇ ਹੋਰ ਖੁਦਰਾ ਵਿਕਰੇਤਾਵਾਂ ਦੇ ਮਾਧਿਅਮਾਂ ਤੋਂ ਖਰੀਦ ਸਕਦੇ ਹੋl ਇਸ ਡਿਵਾਇਜ਼ ਵਿੱਚ 15.6 ਇੰਚ ਦੀ ਡਿਸਪਲੇਅ ਵਿੱਚ ਫੁੱਲ HD(1920X1080)ਰੈਜ਼ੋਲਿਊਸ਼ਨ ਹੈ, ਜੋ ਗੇਮਿੰਗ ਸੈਸ਼ਨ ਲਈ ਸ਼ਾਰਪ ਵਿਜ਼ੂਅਲ ਦਿੰਦੀ ਹੈl ਇਸ ਤੋਂ ਇਲਾਵਾਂ ਇਸ ਵਿੱਚ 144HZ ਰਿਫਰੈਸ਼ ਰੇਟ ਹੈ, ਜੋ ਸਕਰੀਨ ਟਿਈਰਿੰਗ ਨੂੰ ਘੱਟ ਕਰਦਾ ਹੈ ਅਤੇ ਖ਼ਾਸ ਕਰਕੇ ਤੇਜ਼ ਗਤੀ ਵਾਲੀਆਂ ਗੇਮਾਂ ਵਿੱਚ ਇੱਕ ਸਹਿਜ ਅਨੁਭਵ ਦਿੰਦਾ ਹੈl

ਸਟੋਰੇਜ਼ ਆਪਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 512gb ਤੱਕ ਦੇ ਫਾਸਟ Nvme pcle 4.0 ssd ਸਟੋਰੇਜ਼ ਹੈ, ਜੋ ਗੇਮ ਵਿੱਚ ਫਾਸਟ ਬੂਟ ਟਾਈਮ ਅਤੇ ਤੇਜ਼ ਲੌਡਿੰਗ ਨੂੰ ਯਕੀਨੀ ਬਣਾਉਂਦੇ ਹਨl Alg ਕਨੈਕਟ ਬਣਾਈ ਰੱਖਣ ਲਈ ਕਈ ਤਰ੍ਹਾਂ ਦੇ ਕਨੈਕਟੀਵਿਟੀ ਆਪਸ਼ਨ ਦਿੱਤੇ ਗਏ ਹਨl ਇਸ ਦਾ ਵਾਈ-ਫਾਈ 6 ਆਨਲਾਈਨ ਗੇਮਿੰਗ ਲਈ ਹਾਈ -ਸਪੀਡ ਵਾਇਰਲੈਸ ਨੈੱਟਵਰਕਿੰਗ ਦਿੰਦਾ ਹੈ, ਜਦਕਿ ਬਲੂਟੁੱਥ 5.1 ਤੁਹਾਨੂੰ ਹੈਡਸੈੱਟ ਅਤੇ ਕੰਟੋਰਲ ਵਰਗੇ ਵਾਇਰਲੈਸ ਪੈਰੀਫਿਰਲ ਨੂੰ ਕਨੈਕਟ ਕਰਨ ਦੀ ਆਗਿਆ ਦਿੰਦਾ ਹੈl

ਉਹ ਹੀ ਲੈਪਟਾਪ ਨਾਲ ਅਲੱਗ- ਅਲੱਗ ਡਿਵਾਇਜ਼ ਅਤੇ ਪੈਰੀਫਿਰਲ ਨੂੰ ਜੋੜਨ ਲਈ USB-A ਅਤੇ USB-C ਪਾਰਟ ਦਿੱਤੇ ਗਏ ਹਨl ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿੱਚ 54wh ਦੀ ਬੈਟਰੀ ਹੈ, ਜੋ ਆਨ-ਦ-ਗੋ ਗੇਮਿੰਗ ਲਈ ਵਧੀਆ ਬੈਟਰੀ ਲਾਈਫ ਦਿੰਦੀ ਹੈl ਕੁੱਲ ਮਿਲਾ ਕੇ, Acer Alg, ਪੀਸੀ ਗੇਮਿੰਗ ਲੈਪਟਾਪ ਹੈ,ਜੋ ਇੱਕ ਸਮਰਥ ਅਤੇ ਕਫਾਇਤੀ ਲੈਪਟਾਪ ਦੀ ਤਲਾਸ਼ ਕਰਨ ਵਾਲੇ ਲੋਕਾਂ ਲਈ ਇੱਕ ਵਧੀਆ ਆਪਸ਼ਨ ਹੈ l

ਸਾਂਝਾ ਕਰੋ

ਪੜ੍ਹੋ