ਅਨੀਮੀਆ (Anemia Symptoms) ਬਿਮਾਰੀ ਫੋਲਿਕ ਐਸਿਡ ਦੀ ਕਮੀ ਨਾਲ ਹੁੰਦੀ ਹੈ। ਜੇਕਰ ਸਮਾਂ ਰਹਿੰਦੇ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਇਸ ਨਾਲ ਸਰੀਰ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਮਹਿਲਾਵਾਂ ਅਤੇ ਲੜਕੀਆਂ ਅਕਸਰ ਜਾਗਰੂਕਤਾ ਦੀ ਘਾਟ ਕਾਰਨ ਅਨੀਮੀਆ ਦੀ ਸ਼ਿਕਾਰ ਹੁੰਦੀਆਂ ਹਨ। ਇਹ ਕਹਿਣਾ ਹੈ ਕਿ ਸੀਐਚਸੀ ਸ਼ਹਿਜਾਦਪੁਰ ਦੇ ਐਸਐਮਓ ਡਾ ਤਰੁਣ ਪ੍ਰਸ਼ਾਦ ਦਾ।
ਉਨ੍ਹਾਂ ਮੰਨਣਾ ਹੈ ਕਿ ਅਨੀਮੀਆ ਭਾਵ ਸਰੀਰ ‘ਚ ਖੂਨ ਦੀ ਘਾਟ ਹੋਣ ਨਾਲ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਡਾ. ਪ੍ਰਸ਼ਾਦ ਦਾ ਕਹਿਣਾ ਹੈ ਕਿ ਅਨੀਮੀਆ ਉਦੋਂ ਹੁੰਦਾ ਹੈ, ਜਦੋਂ ਸਰੀਰ ਦੇ ਰਕਤ ‘ਚ ਲਾਲ ਕਣਾਂ ਜਾਂ ਕੋਸ਼ਿਕਾਵਾਂ ਦੇ ਨਸ਼ਟ ਹੋਣ ਦੀ ਦਰ, ਉਨ੍ਹਾਂ ਦੇ ਨਿਰਮਾਣ ਦੀ ਦਰ ਤੋਂ ਜਿਆਦਾ ਹੁੰਦੀ ਹੈ। ਜਵਾਨ ਅਵਸਥਾ ਅਤੇ ਮਾਸਿਕ ਧਰਮ ਦਾ ਬੰਦ ਹੋਣਾ ‘ਚ ਅਨੀਮੀਆ ਸਭ ਤੋਂ ਜਿਆਦਾ ਹੁੰਦਾ ਹੈ। ਗਰਭਵਤੀ ਮਹਿਲਾਵਾਂ ਨੂੰ ਵਧਦੇ ਸ਼ਿਸ਼ੂ ਲਈ ਵੀ ਰਕਤ ਨਿਰਮਾਣ ਕਰਨਾ ਪੈਂਦਾ ਹੈ। ਇਸ ਲਈ ਗਰਭਵਤੀ ਮਹਿਲਾਵਾਂ ਨੂੰ ਅਨੀਮੀਆ ਹੋਣ ਦੀ ਸੰਭਾਵਨਾ ਜਿਆਦਾ ਰਹਿੰਦੀ ਹੈ। ਅਨੀਮੀਆ ਇੱਕ ਗੰਭੀਰ ਬਿਮਾਰੀ ਹੈ। ਇਸ ਕਾਰਨ ਮਹਿਲਾਵਾਂ ਨੂੰ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। ਅਨੀਮੀਆ ਤੋਂ ਪੀੜਤ ਮਹਿਲਾਵਾਂ ਦੀ ਜਣੇਪੇ ਦੌਰਾਨ ਮਰਨ ਦੀ ਸੰਭਾਵਨਾ ਸਭ ਤੋਂ ਜਿਆਦਾ ਹੁੰਦੀ ਹੈ।
ਚਮੜੀ ਦਾ ਸਫੈਦ ਦਿਖਣਾ, ਜੀਭ, ਨੌਹਾਂ ਅਤੇ ਪਲਕਾਂ ਅੰਦਰ ਸਫੈਦੀ, ਕਮਜ਼ੋਰੀ ਅਤੇ ਬਹੁਤ ਜਿਆਦਾ ਥਕਾਵਟ, ਚੱਕਰ ਆਉਣਾ-ਵਿਸੇਸ਼ ਕਰਕੇ ਲੇਟ ਕੇ ਅਤੇ ਬੈਠ ਕੇ ਉੱਠਣ ‘ਚ, ਬੇਹੋਸ਼ ਹੋਣਾ, ਸਾਹ ਫੁੱਲਣਾ, ਦਿਲ ਦੀ ਧੜਕਣ ਤੇਜ਼ ਹੋਣਾ, ਚਿਹਰੇ ਅਤੇ ਪੈਰਾਂ ‘ਤੇ ਸੋਜ ਦਿਖਾਈ ਦੇਵੇ ਤਾਂ ਇਹ ਅਨੀਮੀਆ ਦੇ ਲੱਛਣ ਹੋ ਸਕਦੇ ਹਨ। ਇਸ ਬਿਮਾਰੀ ਦੇ ਹੋਣ ਦਾ ਸਭ ਤੋਂ ਮੁੱਖ ਕਾਰਨ ਲੋਹ ਤੱਤ ਵਾਲੀਆਂ ਚੀਜਾਂ ਦਾ ਸਹੀ ਮਾਤਰਾ ‘ਚ ਵਰਤੋਂ ਨਾ ਕਰਨੀ, ਮਲੇਰੀਆ ਤੋਂ ਬਾਅਦ ਜਿਸ ਨਾਲ ਲਾਲ ਰਕਤ ਕਣ ਨਸ਼ਟ ਹੋ ਜਾਂਦੇ ਹਨ। ਕਿਸੇ ਵੀ ਕਾਰਨ ਰਕਤ ‘ਚ ਕਮੀ, ਜਿਵੇਂ ਸਰੀਰ ‘ਚੋਂ ਖੂਨ ਨਿਕਲਣਾ, (ਹਾਦਸਾ, ਸੱਟ, ਜਖ਼ਮ ਆਦਿ ‘ਚ ਜਿਆਦਾ ਖੂਨ ਬਹਿਣਾ), ਪਖਾਨਾ, ਉਲਟੀ, ਖੰਘ ਦੇ ਨਾਲ ਖੂਨ ਦਾ ਬਹਿਣਾ, ਮਾਹਵਾਰੀ ‘ਚ ਜਿਆਦਾ ਮਾਤਰਾ ‘ਚ ਖੂਨ ਜਾਣਾ, ਪੇਟ ਦੇ ਕੀੜਿਆਂ ਅਤੇ ਪਰਜੀਵੀਆਂ ਕਾਰਨ ਖੂਨੀ ਦਸਤ ਲੱਗਣਾ, ਪੇਟ ਦੇ ਅਲਸਰ ਨਾਲ ਖੂਨ ਜਾਣਾ, ਵਾਰ ਵਾਰ ਗਰਭ ਧਾਰਨ ਕਰਨਾ।
ਡਾ. ਤਰੁਣ ਪ੍ਰਸ਼ਾਦ ਦਾ ਕਹਿਣਾ ਹੈ ਕਿ ਜੇਕਰ ਅਨੀਮੀਆ ਮਲੇਰੀਆ ਜਾਂ ਪਰਜੀਵੀ ਕੀੜਿਆਂ ਕਾਰਨ ਹੈ, ਤਾਂ ਪਹਿਲਾਂ ਉਨ੍ਹਾਂ ਦਾ ਇਲਾਜ ਕਰੋ, ਲੋਹ ਤੱਤਯੁਕਤ ਚੀਜਾਂ ਦੀ ਵਰਤੋਂ ਕਰੋ, ਵਿਟਾਮਿਨ ਏ ਅਤੇ ਸੀ ਯੁਕਤ ਖਾਧ ਪਦਾਰਥ ਖਾਓ, ਗਰਭਵਤੀ ਮਹਿਲਾਵਾਂ ਅਤੇ ਜਵਾਨ ਲੜਕੀਆਂ ਨੂੰ ਨਿਯਮਿਤ ਰੂਪ ਨਾਲ 100 ਦਿਨ ਤੱਕ ਲੋਹ ਤੱਤ ਅਤੇ ਫਾਲਿਕ ਐਸਿਡ ਦੀ ਇੱਕ ਗੋਲੀ ਰੋਜ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਲੈਣੀ ਚਾਹੀਦੀ ਹੈ। ਜਲਦੀ-ਜਲਦੀ ਗਰਭਧਾਰਨ ਤੋਂ ਬਚਣਾ ਚਾਹੀਦਾ ਹੈ। ਭੋਜਨ ਤੋਂ ਬਾਅਦ ਚਾਹ ਦੀ ਵਰਤੋਂ ਤੋਂ ਬਚੋ, ਕਿਉਂਕਿ ਚਾਹ ਭੋਜਨ ਨਾਲ ਮਿਲਣ ਵਾਲੇ ਜ਼ਰੂਰੀ ਪੋਸ਼ਕ ਤੱਤਾਂ ਨੂੰ ਨਸ਼ਟ ਕਰਦੀ ਹੈ, ਕੌਫੀ ਪੀਣ ਤੋਂ ਵੀ ਬਚੋ, ਸੰਕ੍ਰਮਣ ਤੋਂ ਬਚਣ ਲਈ ਸਵੱਛ ਪੀਣ ਯੋਗ ਪਾਣੀ ਦੀ ਵਰਤੋਂ ਕਰੋ, ਸਵੱਛ ਪਖਾਨਿਆਂ ਦੀ ਵਰਤੋਂ ਕਰੋ, ਖਾਣਾ ਲੋਹੇ ਦੀ ਕੜਾਹੀ ‘ਚ ਬਣਾਓ।
ਸਰੀਰ ‘ਚ ਸਿਹਤ ਲਾਲ ਰਕਤ ਕਣ ਬਣਾਉਣ ਲਈ ਫੋਲਿਕ ਐਸਿਡ ਦੀ ਜ਼ਰੂਰਤ ਹੁੰਦੀ ਹੈ। ਫੋਲਿਕ ਐਸਿਡ ਦੀ ਘਾਟ ਨਾਲ ਅਨੀਮੀਆ ਦੀ ਬਿਮਾਰੀ ਹੁੰਦੀ ਹੈ। ਇਸ ਨਾਲ ਬਚਾਅ ਲਈ ਡੂੰਘੇ ਹਰੇ ਰੰਗ ਦੀਆਂ ਪੱਤੇਦਾਰ ਸਬਜੀਆਂ, ਮੂੰਗਫਲੀ, ਕੁਕੁਰਮੁਤਾ(ਮਸ਼ਰੂਮ), ਮਟਰ ਅਤੇ ਫਲੀਆਂ , ਚੋਕਰ ਵਾਲਾ ਆਟਾ, ਆਲੂ, ਦਾਲਾਂ, ਸੁੱਕੇ ਮੇਵੇ, ਬਾਜਰਾ, ਗੁੜ, ਗੋਭੀ, ਸ਼ਲਗਮ, ਅਨਾਨਾਸ, ਪੁੰਗਰੀਆਂ ਦਾਲਾਂ ਅਤੇ ਅਨਾਜਾਂ ਦਾ ਨਿਯਮਿਤ ਵਰਤੋਂ ਕਰੋ। ਸਾਡੇ ਸਰੀਰ ‘ਚ ਹਿਮੋਗਲੋਬਿਨ ਇੱਕ ਅਜਿਹਾ ਤੱਤ ਹੈ ਜੋ ਸਰੀਰ ‘ਚ ਖੂਨ ਦੀ ਮਾਤਰਾ ਦੱਸਦਾ ਹੈ। ਪੁਰਸ਼ਾਂ ‘ਚ ਇਸ ਦੀ ਮਾਤਰਾ 12 ਤੋਂ 16 ਫੀਸਦੀ ਅਤੇ ਮਹਿਲਾਵਾਂ ‘ਚ 11 ਤੋਂ 14 ਵਿਚਕਾਰ ਹੋਣਾ ਚਾਹੀਦਾ ਹੈ।