ਨਾਰੀਅਲ ਤੇਲ ਦੀ ਵਰਤੋਂ ਅੱਜ ਕੋਈ ਨਵੀਂ ਗੱਲ ਨਹੀਂ ਹੈ। ਲੋਕ ਕਈ ਸਾਲਾਂ ਤੋਂ ਇਸ ਨੂੰ ਵੱਖ-ਵੱਖ ਉਦੇਸ਼ਾਂ ਲਈ ਵਰਤ ਰਹੇ ਹਨ। ਚਾਹੇ ਉਹ ਭੋਜਨ, ਸਕਿੰਨ ਦੀ ਦੇਖਭਾਲ ਜਾਂ ਕੋਈ ਹੋਰ ਚੀਜ਼ ਹੋਵੇ। ਅਜਿਹੇ ‘ਚ ਜੇਕਰ ਤੁਸੀਂ ਇਸ ਦੀ ਵਰਤੋਂ ਆਪਣੇ ਚਿਹਰੇ ‘ਤੇ ਕਰ ਰਹੇ ਹੋ ਤੇ ਸੋਚ ਰਹੇ ਹੋ ਕਿ ਤੁਹਾਨੂੰ ਡ੍ਰਾਈਨੈੱਸ ਤੇ ਡਲ ਸਕਿਨ ਤੋਂ ਛੁਟਕਾਰਾ ਮਿਲ ਸਕਦਾ ਹੈ ਤਾਂ ਇਹ ਆਰਟੀਕਲ ਸਿਰਫ ਤੁਹਾਡੇ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੇਲ ਦੇ ਆਪਣੇ ਫਾਇਦੇ ਹਨ ਪਰ ਤੁਹਾਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਆਓ ਦੱਸਦੇ ਹਾਂ।ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਤੇਲ ਦੀ ਵਰਤੋਂ ਚਿਹਰੇ ‘ਤੇ ਝੁਰੜੀਆਂ ਦੇ ਆਉਣ ਦਾ ਕਾਰਨ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੋਲੇਜਨ ਦੇ ਉਤਪਾਦਨ ਨੂੰ ਵਧਾਉਣ ਲਈ ਇਸ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਸਿਰਫ ਇੱਕ ਗਲਤਫਹਿਮੀ ਹੈ। ਹਾਂ, ਇਸ ਦੀ ਵਰਤੋਂ ਨਾਲ ਅਜਿਹਾ ਨਹੀਂ ਹੁੰਦਾ। ਤੁਹਾਨੂੰ ਦੱਸ ਦੇਈਏ ਕਿ ਇਹ ਗਾੜ੍ਹਾ ਹੁੰਦਾ ਹੈ ਤੇ ਸਕਿਨ ਦੀ ਗਹਿਰਾਈ ‘ਚ ਨਹੀਂ ਜਾ ਪਾਉਂਦਾ।
ਨਾਰੀਅਲ ਤੇਲ ਤੁਹਾਡੀ ਸਕਿਨ ਨੂੰ ਇਰੀਟੇਟ ਵੀ ਕਰ ਸਕਦਾ ਹੈ। ਖਾਸ ਤੌਰ ‘ਤੇ ਜੇਕਰ ਤੁਹਾਡੀ ਸਕਿਨ ਸੰਵੇਦਨਸ਼ੀਲ ਹੈ ਤਾਂ ਇਸ ਦੀ ਵਰਤੋਂ ਕਰਨ ਨਾਲ ਕਿੱਲ-ਮੁਹਾਸੇ ਦੀ ਸਮੱਸਿਆ ਹੋ ਸਕਦੀ ਹੈ ਤੇ ਚਿਹਰੇ ‘ਤੇ ਤੇਲ ਦਾ ਉਤਪਾਦਨ ਵੀ ਵਧ ਸਕਦਾ ਹੈ, ਜਿਸ ਕਾਰਨ ਬਲੈਕਹੈੱਡਸ ਤੇ ਵ੍ਹਾਈਟਹੈੱਡਸ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਕਈ ਲੋਕਾਂ ‘ਚ ਨਾਰੀਅਲ ਦੇ ਤੇਲ ਨਾਲ ਐਲਰਜੀ ਵੀ ਦੇਖੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੀ ਵਰਤੋਂ ਨਾਲ ਸੰਵੇਦਨਸ਼ੀਲ ਸਕਿਨ ਵਾਲੇ ਲੋਕਾਂ ਦੇ ਚਿਹਰੇ ‘ਤੇ ਧੱਫੜ ਹੋ ਸਕਦੇ ਹਨ। ਇਸ ਤੇਲ ‘ਚ ਮੌਜੂਦ ਚਰਬੀ ਤੁਹਾਡੀ ਸਕਿਨ ‘ਤੇ ਇਕ ਬੈਰੀਅਰ ਬਣਾ ਦਿੰਦੀ ਹੈ ਜਿਸ ਨਾਲ ਪੋਰਸ ਬੰਦ ਹੋ ਜਾਂਦੇ ਹਨ। ਅਜਿਹੀ ਸਥਿਤੀ ‘ਚ ਤੁਹਾਡੀ ਡ੍ਰਾਈਨੈੱਸ ਦੂਰ ਹੋਣ ਦੀ ਬਜਾਏ ਵੱਧ ਸਕਦੀ ਹੈ। ਇਸ ਲਈ ਆਪਣੀ ਸਕਿਨ ਦੀ ਕਿਸਮ ਦੀ ਪਛਾਣ ਕਰਨ ਤੋਂ ਬਾਅਦ ਹੀ ਇਸ ਦੀ ਵਰਤੋਂ ਕਰਨ ਲਈ ਅੱਗੇ ਵਧਣਾ ਮਹੱਤਵਪੂਰਨ ਹੈ।