ਪੀਵੀ ਸਿੰਧੂ ਏਸ਼ੀਆ ਚੈਂਪੀਅਨਸ਼ਿਪ ਦੇ ਦੂਜੇ ਗੇੜ ’ਚ

ਭਾਰਤੀ ਖਿਡਾਰਨ ਪੀਵੀ ਸਿੰਧੂ ਅੱਜ ਇੱਥੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ’ਚ ਪਹੁੰਚ ਗਈ ਜਦਕਿ ਪੁਰਸ਼ ਸਿੰਗਲਜ਼ ਵਰਗ ’ਚ ਲਕਸ਼ੈ ਸੇਨ ਅਤੇ ਕਿਦਾਂਬੀ ਸ੍ਰੀਕਾਂਤ ਦਾ ਸਫਰ ਹਾਰ ਨਾਲ ਖਤਮ ਹੋ ਗਿਆ। ਸਿੰਧੂ ਨੇ ਮਲੇਸ਼ੀਆ ਦੀ ਗੋਹ ਜਿਨ ਵੇਈ ਨੂੰ 18-21, 21-14, 21-19 ਨਾਲ ਹਰਾਇਆ। ਸੇਨ ਨੂੰ ਚੀਨ ਦੇ ਸ਼ੀ ਯੂ ਕੀ ਤੋਂ 19-21, 15-21 ਅਤੇ ਸ੍ਰੀਕਾਂਤ ਨੂੰ ਇੰਡੋਨੇਸ਼ੀਆ ਦੇ ਐਂਥਨੀ ਗਿਨਟਿੰਗ ਤੋਂ 21-14, 21-13 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦਾ ਪ੍ਰਿਯਾਂਸ਼ੂ ਰਾਜਾਵਤ ਵੀ ਪਹਿਲੇ ਗੇੜ ’ਚ ਹਾਰ ਗਿਆ। ਉਸ ਨੂੰ ਅੱਠਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਲੀ ਜ਼ੀ ਜੀਆ ਨੇ 21-9, 21-13 ਨਾਲ ਹਰਾਇਆ। ਇਸੇ ਤਰ੍ਹਾਂ ਮਹਿਲਾ ਡਬਲਜ਼ ਵਿੱਚ ਪਾਂਡਾ ਭੈਣਾਂ ਰੁਤਪਰਨਾ ਅਤੇ ਸ਼ਵੇਤਪਰਨਾ ਪਾਂਡਾ ਨੂੰ ਚੀਨ ਦੀ 7ਵਾਂ ਦਰਜਾ ਪ੍ਰਾਪਤ ਜ਼ਾਗ ਸ਼ੂ ਜ਼ਿਆਨ ਅਤੇ ਜ਼ੇਗ ਯੂ ਡਬਲਿਊ ਦੀ ਜੋੜੀ ਤੋਂ 8-21, 12-21 ਨਾਲ ਅਤੇ ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਨੂੰ ਲਿਊ ਸ਼ੇਂਗ ਸ਼ੂ ਅਤੇ ਟੈਨ ਨਿੰਗ ਦੀ ਜੋੜੀ ਤੋਂ 2-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...