ਭਾਂਬਰੀ-ਓਲੀਵੇਟੀ ਦੀ ਜੋੜੀ ਸੈਮੀਫਾਈਨਲ ’ਚੋਂ ਬਾਹਰ

ਭਾਰਤ ਦੇ ਯੂਕੀ ਭਾਂਬਰੀ ਅਤੇ ਉਸ ਦੇ ਫਰਾਂਸੀਸੀ ਜੋੜੀਦਾਰ ਅਲਬਾਨੋ ਓਲੀਵੇਟੀ ਇੱਥੇ ਏਟੀਪੀ ਮਰਾਕੇਸ਼ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਸੈਮੀਫਾਈਨਲ ਵਿੱਚ ਆਸਟਰੀਆ ਦੇ ਲੁਕਾਸ ਮੀਡਲਰ ਅਤੇ ਅਲੈਗਜ਼ੈਂਡਰ ਏਰਲਰ ਦੀ ਜੋੜੀ ਤੋਂ ਹਾਰ ਕੇ ਬਾਹਰ ਹੋ ਗਏ। ਭਾਂਬਰੀ ਅਤੇ ਓਲੀਵੇਟੀ ਦੀ ਜੋੜੀ ਨੂੰ ਏਟੀਪੀ 250 ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਵਿੱਚ 5-7, 6-3, 7-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਟੀਮਾਂ ਨੇ ਇੱਕ-ਦੂਜੇ ਨੂੰ ਸਖ਼ਤ ਚੁਣੌਤੀ ਦਿੱਤੀ।

ਮੀਡਲਰ ਅਤੇ ਏਰਲਰ ਦੀ ਜੋੜੀ ਨੇ ਪਹਿਲਾ ਸੈੱਟ ਜਿੱਤਿਆ ਪਰ ਭਾਂਬਰੀ ਅਤੇ ਓਲੀਵੇਟੀ ਨੇ ਦੂਜਾ ਸੈੱਟ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਸੁਪਰ ਟਾਈਬ੍ਰੇਕਰ ਵਿੱਚ ਵੀ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਅੰਤ ਵਿੱਚ ਮੀਡਲਰ ਅਤੇ ਏਰਲਰ ਜਿੱਤ ਦਰਜ ਕਰਨ ਵਿੱਚ ਸਫਲ ਰਹੇ। ਭਾਂਬਰੀ ਅਤੇ ਓਲੀਵੇਟੀ ਨੇ ਇਸ ਤੋਂ ਪਹਿਲਾਂ ਤੀਜਾ ਦਰਜਾ ਪ੍ਰਾਪਤ ਨਿਕੋਲਸ ਬੈਰੀਏਂਟੋਸ ਅਤੇ ਰਾਫੇਲ ਮਾਟੋਸ ਨੂੰ ਹਰਾ ਕੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਸੀ। ਭਾਂਬਰੀ ਨੇ ਇਸ ਸੀਜ਼ਨ ਵਿੱਚ ਪਹਿਲੀ ਵਾਰ ਓਲੀਵੇਟੀ ਨਾਲ ਜੋੜੀ ਬਣਾਈ ਹੈ। ਉਹ ਜ਼ਿਆਦਾਤਰ ਟੂਰਨਾਮੈਂਟਾਂ ਵਿੱਚ ਨੈਦਰਲੈਂਡਜ਼ ਦੇ ਰੌਬਿਨ ਹਾਸੇ ਨਾਲ ਖੇਡਦਾ ਰਿਹਾ ਹੈ। ਭਾਂਬਰੀ ਨੇ ਪੁਸ਼ਟੀ ਕੀਤੀ ਕਿ ਬੋਪੰਨਾ ਨੇ ਹਾਲੇ ਤੱਕ ਆਪਣੇ ਸੰਭਾਵੀ ਸਾਥੀ ਬਾਰੇ ਉਸ ਨਾਲ ਗੱਲ ਨਹੀਂ ਕੀਤੀ ਹੈ। ਸਿੱਧੀਆਂ ਐਂਟਰੀਆਂ ਭੇਜਣ ਦੀ ਆਖਰੀ ਤਰੀਕ 10 ਜੂਨ ਹੈ ਜਦਕਿ ਨੈਸ਼ਨਲ ਓਲੰਪਿਕ ਕਮੇਟੀ 19 ਜੂਨ ਤੱਕ ਖਿਡਾਰੀਆਂ ਦੇ ਨਾਂ ਭੇਜ ਸਕਦੀ ਹੈ।

ਇਸ ਦੌਰਾਨ ਏਟੀਪੀ ਹਿਊਸਟਨ ਓਪਨ ਵਿੱਚ ਭਾਰਤ ਦਾ ਐਨ ਸ੍ਰੀਰਾਮ ਬਾਲਾਜੀ ਤੇ ਉਸ ਦਾ ਜਰਮਨ ਜੋੜੀਦਾਰ ਆਂਦਰੇ ਬੇਗੇਮੈਨ ਸੈਮੀਫਾਈਨਲ ਵਿੱਚ ਮੈਕਸ ਪਰਸੇਲ ਅਤੇ ਜੌਰਡਨ ਥਾਂਪਸਨ ਦੀ ਚੌਥਾ ਦਰਜਾ ਪ੍ਰਾਪਤ ਆਸਟਰੇਲੀਆ ਦੀ ਜੋੜੀ ਤੋਂ 7-6 (5), 2-6, 3-10 ਨਾਲ ਹਾਰ ਕੇ ਸੈਮੀਫਾਈਨਲ ’ਚੋਂ ਬਾਹਰ ਹੋ ਗਏ। ਵਿਸ਼ਵ ਰੈਂਕਿੰਗ ’ਚ 62ਵੇਂ ਸਥਾਨ ’ਤੇ ਕਾਬਜ਼ ਭਾਂਬਰੀ ਡਬਲਜ਼ ਰੈਂਕਿੰਗ ’ਚ ਭਾਰਤੀ ਖਿਡਾਰੀਆਂ ’ਚ ਰੋਹਨ ਬੋਪੰਨਾ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਬੋਪੰਨਾ ਵਿਸ਼ਵ ਰੈਂਕਿੰਗ ’ਚ ਸਿਖਰ ’ਤੇ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬੋਪੰਨਾ ਪੈਰਿਸ ਓਲੰਪਿਕ ਲਈ ਭਾਂਬਰੀ ਨੂੰ ਆਪਣਾ ਸਾਥੀ ਚੁਣਦਾ ਹੈ ਜਾਂ ਨਹੀਂ। ਵਿਸ਼ਵ ਰੈਂਕਿੰਗ ’ਚ ਸਿਖਰਲੇ 10 ਖਿਡਾਰੀਆਂ ’ਚ ਸ਼ਾਮਲ ਹੋਣ ਸਦਕਾ ਬੋਪੰਨਾ ਆਪਣੀ ਪਸੰਦ ਦਾ ਸਾਥੀ ਚੁਣ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...