ਮਾਰਕ ਜ਼ੁਕਰਬਰਗ ਨੂੰ 6 ਘੰਟਿਆਂ ਵਿਚ ਹੋਇਆ 7 ਅਰਬ ਡਾਲਰ ਦਾ ਨੁਕਸਾਨ

ਨਵੀਂ ਦਿੱਲੀ: ਫੇਸਬੁੱਕ ਠੱਪ ਹੋਣ ਕਾਰਨ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੂੰ ਨਿੱਜੀ ਤੌਰ ‘ਤੇ ਭਾਰੀ ਨੁਕਸਾਨ ਹੋਇਆ ਹੈ। ਕੁਝ ਹੀ ਘੰਟਿਆਂ ਵਿਚ ਉਹਨਾਂ ਦੀ ਸੰਪਤੀ ਵਿਚ 7 ​​ਬਿਲੀਅਨ ਡਾਲਰ (ਲਗਭਗ 52 ਹਜ਼ਾਰ ਕਰੋੜ ਰੁਪਏ) ਦੀ ਗਿਰਾਵਟ ਆਈ ਅਤੇ ਉਹ ਅਰਬਪਤੀਆਂ ਦੀ ਸੂਚੀ ਵਿਚ ਇਕ ਨੰਬਰ ਹੇਠਾਂ ਆ ਗਏ। ਫੇਸਬੁੱਕ ਦੇ ਸ਼ੇਅਰਾਂ ਵਿਚ ਵੀ 5 ਫੀਸਦੀ ਦੀ ਗਿਰਾਵਟ ਆਈ ਹੈ। ਮੱਧ ਸਤੰਬਰ ਤੋਂ ਹੁਣ ਤੱਕ ਸ਼ੇਅਰ 15 ਫੀਸਦੀ ਹੇਠਾਂ ਆ ਚੁੱਕੇ ਹਨ।

ਜ਼ੁਕਰਬਰਗ ਨੇ 13 ਸਤੰਬਰ ਤੋਂ ਬਾਅਦ ਤੋਂ ਕਰੀਬ 19 ਬਿਲੀਅਨ ਦੀ ਸੰਪਨੀ ਗੁਆ ਦਿੱਤੀ ਹੈ। ਫੇਸਬੁੱਕ ਦੇ ਸੀਈਓ ਦੀ ਦੌਲਤ ਘਟ ਕੇ $120.9 ਬਿਲੀਅਨ ਹੋ ਗਈ ਹੈ, ਇਸ ਨਾਲ ਉਹ ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਵਿਚ 5ਵੇਂ ਨੰਬਰ ‘ਤੇ ਪਹੁੰਚ ਗਏ ਹਨ। ਪਹਿਲਾਂ ਉਹ ਇਸ ਸੂਚੀ ਵਿਚ ਚੌਥੇ ਨੰਬਰ ‘ਤੇ ਸਨ।13 ਸਤੰਬਰ ਨੂੰ ਵਾਲ ਸਟਰੀਟ ਜਰਨਲ ਨੇ ਫੇਸਬੁੱਕ ਦੇ ਇਕ ਅੰਦਰੂਨੀ ਦਸਤਾਵੇਜ਼ ਦੇ ਅਧਾਰ ‘ਤੇ ਇਕ ਸੀਰੀਜ਼ ਪ੍ਰਕਾਸ਼ਿਤ ਕਰਨੀ ਸ਼ੁਰੂ ਕੀਤੀ, ਜਿਸ ਵਿਚ ਖੁਲਾਸਾ ਹੋਇਆ ਕਿ ਫੇਸਬੁੱਕ ਆਪਣੇ ਉਤਪਾਦ ਨਾਲ ਕਈ ਸਮੱਸਿਆਵਾਂ ਨਾਲ ਜੂਝ ਰਹੀ ਹੈ – ਜਿਵੇਂ ਕਿ ਇੰਸਟਾਗ੍ਰਾਮ ਜ਼ਰੀਏ ਲੜਕੀਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਅਤੇ ਇਸ ਬਾਰੇ ਗਲਤ ਜਾਣਕਾਰੀ।ਇਹਨਾਂ ਰਿਪੋਰਟਾਂ ਨੇ ਸਰਕਾਰੀ ਅਧਿਕਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਸੋਮਵਾਰ ਨੂੰ ਖੁਦ ਵ੍ਹਿਸਲਬਲੋਅਰ ਨੇ ਖੁਦ ਇਸ ਦਾ ਖੁਲਾਸਾ ਕੀਤਾ। ਜਵਾਬ ਵਿਚ ਫੇਸਬੁੱਕ ਨੇ ਸਪੱਸ਼ਟ ਕੀਤਾ ਕਿ ਰਾਜਨੀਤਕ ਧਰੁਵੀਕਰਨ ਇਕ ਗੁੰਝਲਦਾਰ ਮੁੱਦਾ ਹੈ, ਜਿਸ ਦੇ ਲਈ ਤੁਸੀਂ ਸਿਰਫ ਟੈਕਨਾਲੌਜੀ ਨੂੰ ਦੋਸ਼ ਨਹੀਂ ਦੇ ਸਕਦੇ।

 

ਸਾਂਝਾ ਕਰੋ