ਦੇਸ਼ ਦੀਆਂ ਲਗਾਤਾਰ ਵਧਦੀਆਂ ਸੜਕਾਂ ਦੇ ਨਾਲ-ਨਾਲ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਹਾਲ ਹੀ ‘ਚ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ, ਨਿਤਿਨ ਗਡਕਰੀ ਨੇ ਪੂਰੇ ਭਾਰਤ ‘ਚ ਗਲੋਬਲ ਪੋਜ਼ੀਸ਼ਨਿੰਗ ਸਿਸਟਮ (GPS) ਅਧਾਰਤ ਟੋਲ ਕੁਲੈਕਸ਼ਨ ਸ਼ੁਰੂ ਕਰਨ ਬਾਰੇ ਗੱਲ ਕੀਤੀ ਹੈ। ਆਓ ਜਾਣਦੇ ਹਾਂ ਕਿ ਇਹ ਤਕਨੀਕ ਕਿਵੇਂ ਕੰਮ ਕਰੇਗੀ ਤੇ ਇਸ ਬਾਰੇ ਹੁਣ ਤੱਕ ਕੀ ਅਪਡੇਟ ਹੈ?
ਜਦੋਂ ਵਾਹਨ ਟੋਲ ਗੇਟ ਤੋਂ ਲੰਘਦਾ ਹੈ ਤਾਂ ਇਕ ਸਕੈਨਰ FASTag ਸਟਿੱਕਰ ਨੂੰ ਸਕੈਨ ਕਰਦਾ ਹੈ ਤੇ ਲੋੜੀਂਦਾ ਚਾਰਜ ਆਟੋਮੈਟਿਕ ਕੱਟ ਜਾਂਦਾ ਹੈ। ਇਸ ਤਕਨੀਕ ਦੇ ਨਤੀਜੇ ਵਜੋਂ ਵਾਹਨਾਂ ਲਈ ਸਫ਼ਰ ਦਾ ਸਮਾਂ ਘੱਟ ਹੋ ਜਾਂਦਾ ਹੈ, ਬਿਹਤਰ ਪਾਰਦਰਸ਼ਤਾ ਤੇ ਟੋਲ ਪਲਾਜ਼ਿਆਂ ‘ਤੇ ਭੀੜ ਘੱਟ ਹੋਈ ਹੈ। ਹੁਣ, ਸਰਕਾਰ ਇਸ ਮੰਤਵ ਲਈ ਇਕ ਹੋਰ ਅੱਪਡੇਟ ਸਿਸਟਮ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਭਾਰਤ ਸਰਕਾਰ ਸਾਰੇ ਟੋਲ ਪਲਾਜ਼ਾ ਜਾਂ ਟੋਲ ਕੁਲੈਕਸ਼ਨ ਬੂਥਾਂ ਨੂੰ ਹਟਾ ਕੇ GPS-Based System ਸਥਾਪਤ ਕਰਨ ਜਾ ਰਹੀ ਹੈ। ਮੌਜੂਦਾ FASTag ਪ੍ਰਣਾਲੀ ਤਹਿਤ ਵਾਹਨਾਂ ਦੀ ਵਿੰਡਸ਼ੀਲਡ ‘ਤੇ FASTag ਚਿਪ-ਅਧਾਰਿਤ ਸਟਿੱਕਰ ਦੇ ਨਾਲ ਆਉਂਦੇ ਹਨ। ਕੰਪਨੀ ਅਪਡੇਟਡ ਟੈਕਨਾਲੋਜੀ ਲਿਆਉਣ ਦਾ ਟੀਚਾ ਰੱਖ ਰਹੀ ਹੈ, ਜੋ GPS ਆਧਾਰਿਤ ਸਿਸਟਮ ਦੇ ਤੌਰ ‘ਤੇ ਕੰਮ ਕਰੇਗੀ। ਜਿਸ ਤਰ੍ਹਾਂ ਫਾਸਟੈਗ ਆਧਾਰਿਤ ਟੋਲ ਕੁਲੈਕਸ਼ਨ ਲਈ ਸਾਰੇ ਵਾਹਨਾਂ ਲਈ ਫਾਸਟੈਗ ਦਾ ਹੋਣਾ ਜ਼ਰੂਰੀ ਹੋਵੇਗਾ, ਉਸੇ ਤਰ੍ਹਾਂ ਜੀਪੀਐਸ ਆਧਾਰਿਤ ਟੋਲ ਕੁਲੈਕਸ਼ਨ ਸਿਸਟਮ ਲਈ ਸਾਰੇ ਵਾਹਨਾਂ ਲਈ ਜੀਪੀਐਸ ਦਾ ਹੋਣਾ ਜ਼ਰੂਰੀ ਹੋਵੇਗਾ।
ਸਰਕਾਰ ਦੀ ਯੋਜਨਾ ਇਸ ਤਕਨੀਕ ਨੂੰ 3ਜੀ ਤੇ ਜੀਪੀਐਸ ਕੁਨੈਕਟੀਵਿਟੀ ਵਾਲੇ ਮਾਈਕ੍ਰੋਕੰਟਰੋਲਰ ਰਾਹੀਂ ਤਾਇਨਾਤ ਕਰਨ ਦੀ ਹੈ। ਇਸ ਨਾਲ NHAI ਜਾਂ ਰੈਗੂਲੇਟਰੀ ਏਜੰਸੀ ਨੂੰ ਕਾਰ ‘ਚ ਲੱਗੇ GPS ਡਿਵਾਈਸ ਰਾਹੀਂ ਵਾਹਨ ਦੇ ਰੂਟ ਨੂੰ ਟਰੈਕ ਕਰਨ ਦੀ ਇਜਾਜ਼ਤ ਮਿਲ ਜਾਵੇਗੀ। ਫਾਸਟੈਗ ਦੀ ਸਹੂਲਤ ਇਕ ਵਾਲਿਟ ਦੀ ਤਰ੍ਹਾਂ ਹੈ। ਜਦੋਂ ਵੀ ਵਾਹਨ ਟੋਲ ਪਲਾਜ਼ਾ ਤੋਂ ਲੰਘਦਾ ਹੈ ਤਾਂ ਸਿਸਟਮ ਟੋਲ ਚਾਰਜ ਆਪਣੇ ਆਪ ਕੱਟਣ ਦੀ ਆਗਿਆ ਦਿੰਦਾ ਹੈ। FASTag ਖਾਤਾ ਸਿੱਧਾ ਬੈਂਕ ਖਾਤੇ ਜਾਂ ਵਾਲੇਟ ਨਾਲ ਜੁੜਿਆ ਹੁੰਦਾ ਹੈ। ਇਸ ਦੇ ਨਾਲ ਹੀ GPS ਆਧਾਰਿਤ ਟੋਲ ਕੁਲੈਕਸ਼ਨ ਫਾਸਟੈਗ ਤੋਂ ਵੱਖਰਾ ਹੋਵੇਗਾ। ਇਹ ਪੂਰੇ ਸਫ਼ਰ ਦੌਰਾਨ ਵਾਹਨ ਨੂੰ ਟਰੈਕ ਕਰੇਗਾ ਤੇ ਵਾਹਨਾਂ ਦੀ ਆਵਾਜਾਈ ਦੀ ਨਿਗਰਾਨੀ ਕਰੇਗਾ ਤੇ ਜੀਪੀਐਸ ਰਾਹੀਂ ਟੋਲ ਟੈਕਸ ਵਸੂਲੇਗਾ।