IPL 2024 ਤੋਂ ਪਹਿਲਾਂ Mumbai Indians ਦਾ 4.60 ਕਰੋੜ ਰੁਪਏ ਵਾਲਾ ਖਿਡਾਰੀ ਹੋਇਆ ਜ਼ਖ਼ਮੀ

ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਹੈਮਸਟ੍ਰਿੰਗ ਦੀ ਸੱਟ ਕਾਰਨ ਬੰਗਲਾਦੇਸ਼ ਖਿਲਾਫ ਤੀਜੇ ਵਨਡੇ ਤੋਂ ਬਾਹਰ ਹੋ ਗਏ ਹਨ। ਮਦੁਸ਼ੰਕਾ IPL 2024 ਦੇ ਪਹਿਲੇ ਕੁਝ ਮੈਚਾਂ ‘ਚ ਮੁੰਬਈ ਇੰਡੀਅਨਜ਼ ਦੀ ਸੇਵਾ ਨਹੀਂ ਕਰ ਸਕਣਗੇ। ਤੇਜ਼ ਗੇਂਦਬਾਜ਼ ਨੂੰ ਬੰਗਲਾਦੇਸ਼ ਖਿਲਾਫ ਸ਼ੁੱਕਰਵਾਰ ਨੂੰ ਚਟੋਗਰਾਮ ‘ਚ ਖੇਡੇ ਗਏ ਦੂਜੇ ਵਨਡੇ ‘ਚ ਖੱਬੇ ਹੈਮਸਟ੍ਰਿੰਗ ‘ਚ ਸੱਟ ਲੱਗੀ ਸੀ। ਮਦੁਸ਼ੰਕਾ ਨੇ ਬੰਗਲਾਦੇਸ਼ ਖਿਲਾਫ਼ ਦੋ ਵਨਡੇ ਮੈਚਾਂ ‘ਚ ਚਾਰ ਵਿਕਟਾਂ ਲਈਆਂ ਸਨ। ਦੋਵਾਂ ਮੈਚਾਂ ‘ਚ ਉਨ੍ਹਾਂ ਲਿਟਨ ਦਾਸ ਦੀ ਵਿਕਟ ਲਈ ਸੀ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਾ ਐਮਆਰਆਈ ਸਕੈਨ ਕਰਵਾਇਆ ਗਿਆ ਹੈ ਤੇ ਉਹ ਰਿਹੈਬ ਲਈ ਪਰਤ ਚੁੱਕੇ ਹਨ।ਦਿਲਸ਼ਾਨ ਮਦੁਸ਼ੰਕਾ ਮੌਜੂਦਾ ਦੌਰੇ ‘ਤੇ ਅੱਗੇ ਹਿੱਸਾ ਨਹੀਂ ਲੈਣਗੇ ਕਿਉਂਕਿ ਗੇਂਦਬਾਜ਼ ਦੂਜੇ ਵਨਡੇ ‘ਚ ਸੱਟ ਤੋਂ ਬਾਅਦ ਰਿਹੈਬ ਲਈ ਪਰਤ ਚੁੱਕੇ ਹਨ। ਮਦੁਸ਼ੰਕਾ ਨੇ ਦੂਸਰੇ ਵਨਡੇ ਦੌਰਾਨ ਗੇਂਦਬਾਜ਼ੀ ਦੌਰਾਨ ਵਿਚਾਲੇ ਹੀ ਮੈਦਾਨ ਛੱਡ ਦਿੱਤਾ ਸੀ ਕਿਉਂਕਿ ਐਮਰਆਰਆਈ ਸਕੈਨ ਨਾਲ ਪੁਸ਼ਟੀ ਹੋਈ ਕਿ ਉਨ੍ਹਾਂ ਦੇ ਖੱਬੇ ਹੈਮਸਟ੍ਰਿੰਗ ‘ਚ ਸੱਟ ਲੱਗੀ ਸੀ।

ਮਦੁਸ਼ੰਕਾ ਨੂੰ ਵਿਸ਼ਵ ਕੱਪ 2023 ‘ਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਮੁੰਬਈ ਇੰਡੀਅਨਜ਼ ਨੇ ਖਰੀਦਿਆ ਸੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ 8 ਮੈਚਾਂ ‘ਚ 21 ਵਿਕਟਾਂ ਲਈਆਂ ਸਨ, ਜਿਨ੍ਹਾਂ ਵਿਚ ਇਕ ਪਾਰੀ ‘ਚ ਪੰਜ ਵਿਕਟਾਂ ਲੈਣਾ ਵੀ ਸ਼ਾਮਲ ਹੈ। ਹਾਲਾਂਕਿ ਸ਼੍ਰੀਲੰਕਾ ਦੀ ਟੀਮ ਵਨਡੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਤਕ ਨਹੀਂ ਪਹੁੰਚ ਸਕੀ।

ਆਈਪੀਐਲ 2024 ਦੀ ਨਿਲਾਮੀ ‘ਚ ਮਦੁਸ਼ੰਕਾ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਗੇਂਦਬਾਜ਼ ਨੂੰ ਖਰੀਦਣ ਲਈ ਲਖਨਊ ਸੁਪਰਜਾਇੰਟਸ ਤੇ ਮੁੰਬਈ ਇੰਡੀਅਨਜ਼ ਵਿਚਾਲੇ ਜੰਗ ਛਿੜੀ ਹੋਈ ਸੀ। ਆਖਿਰਕਾਰ ਮੁੰਬਈ ਇੰਡੀਅਨਜ਼ ਦੀ ਟੀਮ ਨੇ ਮਦੁਸ਼ੰਕਾ ਨੂੰ 4.60 ਕਰੋੜ ਰੁਪਏ ‘ਚ ਖਰੀਦ ਲਿਆ ਸੀ। ਮਦੁਸ਼ੰਕਾ ਤੋਂ ਇਲਾਵਾ ਮੁੰਬਈ ਇੰਡੀਅਨਜ਼ ਕੋਲ ਜੇਸਨ ਬੇਹਰੇਨਡੋਰਫ ਤੇ ਨੁਵਾਨ ਥੁਸ਼ਾਰਾ ਵਿਦੇਸ਼ੀ ਤੇਜ਼ ਗੇਂਦਬਾਜ਼ੀ ਵਿਕਲਪ ਦੇ ਰੂਪ ‘ਚ ਮੌਜੂਦ ਹਨ। ਮੁੰਬਈ ਇੰਡੀਅਨਜ਼ 24 ਮਾਰਚ ਨੂੰ ਗੁਜਰਾਤ ਟਾਇਟਨਜ਼ ਖਿਲਾਫ IPL 2024 ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...