Samsung Galaxy A35 ਤੇ Galaxy A55 ਦੀ ਕੀਮਤ ਆਈ ਸਾਹਮਣੇ

ਮਸ਼ਹੂਰ ਸਮਾਰਟਫੋਨ ਕੰਪਨੀ ਸੈਮਸੰਗ ਨੇ ਹਾਲ ਹੀ ‘ਚ ਭਾਰਤ ‘ਚ ਆਪਣੇ A ਸੀਰੀਜ਼ ਦੇ ਦੋ ਸਮਾਰਟਫੋਨ ਲਾਂਚ ਕੀਤੇ ਹਨ। ਇਸ ਸੂਚੀ ਵਿੱਚ ਸੈਮਸੰਗ Samsung Galaxy A55 ਤੇ A35 ਸ਼ਾਮਲ ਹਨ, ਜੋ 11 ਮਾਰਚ ਨੂੰ ਲਾਂਚ ਹੋਏ ਸਨ। ਕੰਪਨੀ ਨੇ ਲਾਂਚ ਦੇ ਸਮੇਂ ਇਨ੍ਹਾਂ ਡਿਵਾਈਸਾਂ ਦੀਆਂ ਕੀਮਤਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਹੁਣ ਕੰਪਨੀ ਨੇ ਇਸ ਦੀ ਕੀਮਤ ਬਾਰੇ ਜਾਣਕਾਰੀ ਦਿੱਤੀ ਹੈ। ਇੱਥੇ ਅਸੀਂ ਤੁਹਾਨੂੰ ਇਸ ਫੋਨ ‘ਤੇ ਉਪਲਬਧ ਛੋਟਾਂ ਅਤੇ ਪੇਸ਼ਕਸ਼ਾਂ ਦੇ ਨਾਲ-ਨਾਲ ਕੀਮਤਾਂ ਦੇ ਵੇਰਵੇ ਪੇਸ਼ ਕਰ ਰਹੇ ਹਾਂ। ਸੈਮਸੰਗ ਨੇ ਮੰਗਲਵਾਰ ਨੂੰ ਦੋ ਨਵੇਂ ਮਿਡ-ਰੇਂਜ ਸਮਾਰਟਫ਼ੋਨ ਪੇਸ਼ ਕੀਤੇ – ਦੋ ਸਟੋਰੇਜ ਵੇਰੀਐਂਟਸ ਵਿੱਚ Galaxy A35 5G ਅਤੇ ਤਿੰਨ ਵੇਰੀਐਂਟਸ ਵਿੱਚ Galaxy A55 5G। ਆਓ ਜਾਣਦੇ ਹਾਂ ਇਸ ਦੀਆਂ ਕੀਮਤਾਂ ਬਾਰੇ। ਸੈਮਸੰਗ ਨੇ Galaxy A35 5G ਦੇ 8GB 128GB ਮਾਡਲ ਦੀ ਕੀਮਤ 30,999 ਰੁਪਏ ਤੇ 8GB 256GB ਮਾਡਲ ਦੀ ਕੀਮਤ 33,999 ਰੁਪਏ ਰੱਖੀ ਹੈ। ਜੇ ਗਲੈਕਸੀ A55 5G ਦੀ ਗੱਲ ਕਰੀਏ ਤਾਂ ਇਸ ਦੇ 8GB 128GB ਮਾਡਲ ਦੀ ਕੀਮਤ 39,999 ਰੁਪਏ, 8GB 256GB ਵੇਰੀਐਂਟ ਦੀ ਕੀਮਤ 42,999 ਰੁਪਏ ਅਤੇ 12GB 256GB ਵੇਰੀਐਂਟ ਦੀ ਕੀਮਤ 99459 ਰੁਪਏ ਰੱਖੀ ਗਈ ਹੈ। ਇਹ ਦੋਵੇਂ ਸਮਾਰਟਫੋਨਜ਼ ਨੂੰ Awesome Ice Blue, Awesome Navy, Awesome Lilac, Awesome Lemon ਕਲਰ ਆਪਸ਼ਨ ‘ਚ ਪੇਸ਼ ਕੀਤੇ ਗਏ ਹਨ। ਤੁਸੀਂ ਹੁਣ Samsung Galaxy A35 5G ਅਤੇ Galaxy A55 5G ਨੂੰ Samsung ਦੀ ਅਧਿਕਾਰਤ ਵੈੱਬਸਾਈਟ, Samsung Shop ਦੇ ਨਾਲ-ਨਾਲ Samsung ਦੇ ਅਧਿਕਾਰਤ ਔਫਲਾਈਨ ਸਟੋਰਾਂ ਅਤੇ ਰਿਟੇਲ ਭਾਈਵਾਲਾਂ ਰਾਹੀਂ ਖਰੀਦ ਸਕਦੇ ਹੋ। ਇਹਨਾਂ ਡਿਵਾਈਸਾਂ ਨੂੰ ਖਰੀਦਣ ‘ਤੇ, ਸੈਮਸੰਗ ਤੁਹਾਨੂੰ HDFC, OneCard, IDFC ਫਸਟ ਬੈਂਕ ਕਾਰਡਾਂ ‘ਤੇ 6 ਮਹੀਨਿਆਂ ਦੇ ਬਿਨਾਂ ਕੀਮਤ ਦੇ EMI ਵਿਕਲਪ ਦੇ ਨਾਲ 3000 ਰੁਪਏ ਦਾ ਕੈਸ਼ਬੈਕ ਵੀ ਦੇ ਰਿਹਾ ਹੈ। ਇਸ ਤੋਂ ਇਲਾਵਾ, ਗਾਹਕ ਸੈਮਸੰਗ ਫਾਈਨਾਂਸ ਅਤੇ ਸਾਰੇ ਪ੍ਰਮੁੱਖ NBFC ਭਾਈਵਾਲਾਂ ਰਾਹੀਂ Galaxy A55 5G ਨੂੰ ਸਿਰਫ 1792 ਰੁਪਏ ਪ੍ਰਤੀ ਮਹੀਨਾ ਅਤੇ Galaxy A35 ਨੂੰ ਸਿਰਫ 1723 ਰੁਪਏ ਪ੍ਰਤੀ ਮਹੀਨਾ ਵਿੱਚ ਖਰੀਦ ਸਕਦੇ ਹਨ।

ਸਾਂਝਾ ਕਰੋ

ਪੜ੍ਹੋ