ਐਪਲ ਆਪਣੇ ਉਪਭੋਗਤਾਵਾਂ ਲਈ ਇੱਕ ਨਵਾਂ iPad Pro, iPad Air, ਤੇ MacBook Air ਮਾਡਲ ਪੇਸ਼ ਕਰ ਸਕਦਾ ਹੈ। ਇਸ ਦੇ ਨਾਲ, ਕੰਪਨੀ ਕੁਝ ਚੁਣੇ ਹੋਏ ਆਈਪੈਡ ਲਈ ਫਰੈਸ਼ ਮੈਜਿਕ ਕੀਬੋਰਡ ਤੇ ਐਪਲ ਪੈਨਸਿਲ ਐਕਸੈਸਰੀਜ਼ ਦੀ ਪੇਸ਼ਕਸ਼ ਕਰ ਸਕਦੀ ਹੈ।ਦਰਅਸਲ, ਐਪਲ ਤੋਂ ਇਨ੍ਹਾਂ ਉਤਪਾਦਾਂ ਦੇ ਲਾਂਚ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ, ਪਰ ਰਿਪੋਰਟਾਂ ਦਾ ਇਹ ਦਾਅਵਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਇਕ ਵੱਡਾ ਰਵਾਇਤੀ ਈਵੈਂਟ ਹੈ, ਇਸ ਵਾਰ ਵੀ ਪ੍ਰੋਡਕਟਜ਼ ਨੂੰ ਵੱਖ-ਵੱਖ ਤਰੀਕੇ ਨਾਲ ਬਾਜ਼ਾਰ ‘ਚ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਇਨ੍ਹਾਂ ਪ੍ਰੋਡਕਟਜ਼ ਨੂੰ ਮਾਰਚ-ਅਪ੍ਰੈਲ ਵਿੱਚ ਆਪਣੇ ਯੂਜ਼ਰਜ਼ ਲਈ ਲਾਂਚ ਕਰ ਸਕਦੀ ਹੈ। ਇਹ ਉਤਪਾਦ ਐਪਲ ਦੀ ਅਧਿਕਾਰਤ ਵੈੱਬਸਾਈਟ ‘ਤੇ ਅਤੇ ਆਨਲਾਈਨ ਵੀਡੀਓ ਅਤੇ ਮਾਰਕੀਟਿੰਗ ਮੁਹਿੰਮਾਂ ਦੇ ਨਾਲ ਪੇਸ਼ ਕੀਤੇ ਜਾ ਸਕਦੇ ਹਨ। ਕੰਪਨੀ ਆਪਣੇ ਯੂਜ਼ਰਜ਼ ਲਈ ਨਵੇਂ ਆਈਪੈਡ ਪ੍ਰੋ ਮਾਡਲ ਲਿਆ ਸਕਦੀ ਹੈ। ਇਹ ਮਾਡਲ M3 ਚਿੱਪ, OLED ਡਿਸਪਲੇਅ, ਪਤਲੇ ਡਿਜ਼ਾਈਨ ਤੇ ਮੈਗਸੇਫ ਵਾਇਰਲੈੱਸ ਚਾਰਜਿੰਗ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਪੇਸ਼ ਕੀਤੇ ਜਾ ਸਕਦੇ ਹਨ। ਕੰਪਨੀ ਆਪਣੇ ਯੂਜ਼ਰਜ਼ ਲਈ ਨਵਾਂ ਆਈਪੈਡ ਏਅਰ ਮਾਡਲ ਲਿਆ ਸਕਦੀ ਹੈ। ਇਸ ਮਾਡਲ ਨੂੰ ਪਹਿਲੀ ਵਾਰ M2 ਚਿੱਪ ਅਤੇ 12.9-ਇੰਚ ਵੇਰੀਐਂਟ ‘ਚ ਲਿਆਂਦਾ ਜਾ ਸਕਦਾ ਹੈ। ਕੰਪਨੀ ਯੂਜ਼ਰਜ਼ ਲਈ ਮੈਕਬੁੱਕ ਏਅਰ ਮਾਡਲ ਲਿਆ ਸਕਦੀ ਹੈ। ਇਹ ਮਾਡਲ M3 ਚਿੱਪ, ਵਾਈ-ਫਾਈ 6E ਅਤੇ ਬਲੂਟੁੱਥ 5.3 ਸਪੋਰਟ ਨਾਲ ਆ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਆਈਫੋਨ 15 ਅਤੇ ਆਈਫੋਨ 15 ਪਲੱਸ ਨੂੰ ਨਵੇਂ ਕਲਰ ਆਪਸ਼ਨ ‘ਚ ਲਿਆਂਦਾ ਜਾ ਸਕਦਾ ਹੈ।