ਮਸ਼ਹੂਰ ਕੰਪਨੀ OPPO ਆਪਣੇ ਗਾਹਕਾਂ ਲਈ ਨਵੀਂ ਸਮਾਰਟਵਾਚ ਲਿਆਈ ਹੈ। ਅਸੀਂ ਗੱਲ ਕਰ ਰਹੇ ਹਾਂ Oppo Watch X ਦੀ ਜਿਸ ਨੂੰ ਮਲੇਸ਼ੀਆ ‘ਚ ਲਾਂਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਹ ਸਮਾਰਟਵਾਚ OnePlus Watch 2 ਵਰਗੀ ਹੈ ਜਿਸ ਨੂੰ MWC 2024 ‘ਚ ਪੇਸ਼ ਕੀਤਾ ਗਿਆ ਸੀ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਫੋਨ ‘ਚ ਵੱਡੀ ਡਿਸਪਲੇਅ ਹੈ ਅਤੇ ਇਸ ‘ਚ ਲੰਬੀ ਬੈਟਰੀ ਵੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫੋਨ ‘ਚ 100 ਤੋਂ ਜ਼ਿਆਦਾ ਸਪੋਰਟਸ ਮੋਡ ਮੌਜੂਦ ਹਨ। ਇੱਥੇ ਅਸੀਂ ਇਸ ਸਮਾਰਟਵਾਚ ਬਾਰੇ ਸਭ ਕੁਝ ਜਾਣਾਂਗੇ।ਕੀਮਤ ਦੀ ਗੱਲ ਕਰੀਏ ਤਾਂ ਮਲੇਸ਼ੀਆ ‘ਚ ਇਸ ਡਿਵਾਈਸ ਦੀ ਕੀਮਤ 1,399 RM ਯਾਨੀ ਲਗਭਗ 24373 ਰੁਪਏ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਇਸ ‘ਤੇ ਡਿਸਕਾਊਂਟ ਵੀ ਦੇ ਰਹੀ ਹੈ। ਹਾਲਾਂਕਿ ਇਸ ਡਿਵਾਈਸ ਨੂੰ ਹੋਰ ਬਾਜ਼ਾਰਾਂ ‘ਚ ਲਾਂਚ ਕਰਨ ਦੀ ਖਬਰ ਅਜੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮਾਰਟਵਾਚ ਨੂੰ ਚੀਨ ‘ਚ ਮਾਰਚ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਇਹ ਵਾਚ ਇਕ ਸਰਕੂਲਰ ਡਿਜ਼ਾਈਨ ਤੇ ਇਕ ਪਾਲਿਸ਼ਡ ਸਟੇਨਲੈੱਸ ਸਟੀਲ ਕੇਸ ਦੇ ਨਾਲ ਆਉਂਦੀ ਹੈ। ਡਿਸਪਲੇਅ ਦੀ ਗੱਲ ਕਰੀਏ ਤਾਂ ਇਸ ‘ਚ 1.43-ਇੰਚ ਦੀ AMOLED ਡਿਸਪਲੇਅ ਹੈ, ਜੋ 1000 ਨਾਈਟਸ ਪੀਕ ਬ੍ਰਾਈਟਨੈੱਸ ਤੇ ਸੈਫਾਇਰ ਕ੍ਰਿਸਟਲ ਗਲਾਸ ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਇਹ ਡਿਵਾਈਸ ਹਮੇਸ਼ਾ-ਆਨ ਡਿਸਪਲੇਅ ਫੀਚਰ ਨੂੰ ਵੀ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਸਮਾਰਟਵਾਚ ਵੀ ਮਿਲਟਰੀ-ਗ੍ਰੇਡ MIL-STD 810H ਪ੍ਰਮਾਣਿਤ ਹੈ ਤੇ ਇਹ 50 ਮੀਟਰ ਤਕ IP68-ਰੇਟਿਡ ਵਾਟਰ ਰੋਧਕ ਵੀ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਸਮਾਰਟਵਾਚ Snapdragon W5 Gen 1 ਪ੍ਰੋਸੈਸਰ ਦੇ ਨਾਲ ਆਉਂਦੀ ਹੈ ਜੋ 2GB ਰੈਮ ਅਤੇ 32GB ਆਨਬੋਰਡ ਸਟੋਰੇਜ ਨਾਲ ਪੇਅਰ ਕੀਤੀ ਗਈ ਹੈ। ਵਾਚ ‘ਚ ਗੂਗਲ ਅਸਿਸਟੈਂਟ, ਗੂਗਲ ਵਾਲਿਟ, ਗੂਗਲ ਮੈਪਸ, ਕੈਲੰਡਰ, ਫੋਨ ਅਤੇ ਮੈਸੇਜ ਨੋਟੀਫਿਕੇਸ਼ਨ, ਬਲੂਟੁੱਥ ਕਾਲਿੰਗ, ਕੰਪਾਸ ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ। ਇਸ ਡਿਵਾਈਸ ‘ਚ ਕਈ ਹੈਲਥ ਫੀਚਰ ਉਪਲਬਧ ਹਨ, ਜਿਨ੍ਹਾਂ ਵਿਚ ਹਾਰਟ ਰੇਟ ਟ੍ਰੈਕਿੰਗ, ਬਲੱਡ ਆਕਸੀਜਨ ਤੇ ਸਟ੍ਰੈੱਸ ਮੌਨੀਟਰਿੰਗ ਦੇ ਨਾਲ-ਨਾਲ ਨੀਂਦ ਰਿਕਾਰਡਿੰਗ ਦੀ ਸਹੂਲਤ ਸ਼ਾਮਲ ਹੈ। ਇਹ ਡੂੰਘੀ ਨੀਂਦ, ਹਲਕੀ ਨੀਂਦ ਤੇ REM ਨੂੰ ਟ੍ਰੈਕ ਕਰਦੀ ਹੈ। OPPO Watch ‘ਚ ਇਕ ਪਾਵਰ ਸੇਵਰ ਮੋਡ ਵੀ ਹੈ ਜੋ ਬੈਟਰੀ ਦੀ ਉਮਰ 12 ਦਿਨਾਂ ਤੱਕ ਵਧਾਉਂਦਾ ਹੈ। ਇਸ ਤੋਂ ਇਲਾਵਾ ਫਾਸਟ ਚਾਰਜਿੰਗ ਸਪੋਰਟ ਵੀ ਹੈ, ਜੋ ਸਿਰਫ 10 ਮਿੰਟ ਚਾਰਜ ਕਰਨ ‘ਤੇ 24 ਘੰਟੇ ਤਕ ਦੀ ਵਰਤੋਂ ਦੀ ਇਜਾਜ਼ਤ ਦਿੰਦਾ ਹੈ। ਇਸ ਘੜੀ ‘ਚ VOOC ਫਲੈਸ਼ ਚਾਰਜ ਵੀ ਹੈ, ਜੋ 60 ਮਿੰਟਾਂ ‘ਚ ਡਿਵਾਈਸ ਨੂੰ ਪੂਰੀ ਤਰ੍ਹਾਂ ਚਾਰਜ ਕਰ ਦਿੰਦਾ ਹੈ।