ਅੱਜਕਲ੍ਹ ਜ਼ਿਆਦਾਤਰ ਲੋਕ ਸਰੀਰ ਦਾ ਭਾਰ ਵਧਣ ‘ਤੇ ਕਾਫੀ ਸਖ਼ਤ ਡਾਈਟਿੰਗ ਕਰਨ ਲਗਦੇ ਹਨ ਜਾਂ ਫਿਜ਼ੀਕਲ ਗਤੀਵਿਧੀਆਂ ਵਧਾ ਦਿੰਦੇ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਸਰੀਰ ਦਾ ਭਾਰ ਵੀ ਤੇਜ਼ੀ ਨਾਲ ਘੱਟਣ ਲੱਗਦਾ ਹੈ ਪਰ ਕੁਝ ਲੋਕਾਂ ਲਈ ਅਜਿਹਾ ਕਰਨਾ ਸੰਭਵ ਨਹੀਂ ਹੁੰਦਾ। ਜੇਕਰ ਤੁਸੀਂ ਡਾਈਟਿੰਗ ਜਾਂ ਸਰੀਰਕ ਗਤੀਵਿਧੀ ਕਰਨ ਦੇ ਯੋਗ ਨਹੀਂ ਹੋ ਤਾਂ ਤੁਸੀਂ ਭੋਜਨ ਖਾਣ ਤੋਂ ਪਹਿਲਾਂ ਇਨ੍ਹਾਂ ਡ੍ਰਿੰਕਸ ਦਾ ਸੇਵਨ ਕਰ ਕੇ ਭਾਰ ਘਟਾ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਦੇ ਰਹੇ ਹਨ ਡਾਇਟੀਸ਼ੀਅਨ ਮੀਨਾ ਕੋਰੀ। ਨਿੰਬੂ ਪਾਣੀ ਤੇ ਚਿਆ ਸੀਡਜ਼ ਦੋਵੇਂ ਭਾਰ ਘਟਾਉਣ ਲਈ ਮਦਦਗਾਰ ਹਨ। ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਭਾਰ ਤੇਜ਼ੀ ਨਾਲ ਘਟਦਾ ਹੈ। ਇਸ ਦੇ ਲਈ 1 ਗਲਾਸ ਗਰਮ ਪਾਣੀ ‘ਚ ਨਿੰਬੂ ਦੇ ਰਸ ਤੇ ਚੀਆ ਸੀਡਜ਼ ‘ਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਇਹ ਇੱਕ ਚੰਗੇ ਐਂਟੀਆਕਸੀਡੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਗ੍ਰੀਨ ਟੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਖਤਰੇ ਤੋਂ ਬਚਾਉਂਦੇ ਹਨ। ਇਸ ਦਾ ਸੇਵਨ ਭਾਰ ਘਟਾਉਣ ਲਈ ਫਾਇਦੇਮੰਦ ਹੁੰਦਾ ਹੈ। ਗ੍ਰੀਨ ਟੀ ਦੇ ਨਿਯਮਤ ਸੇਵਨ ਨਾਲ ਸਕਿਨ ਨੂੰ ਵੀ ਫਾਇਦਾ ਹੁੰਦਾ ਹੈ। ਐਪਲ ਸਾਈਡਰ ਵਿਨੇਗਰ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਐਪਲ ਸਾਈਡਰ ਵਿਨੇਗਰ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਵਿਚ ਮਦਦ ਕਰਦਾ ਹੈ। ਬਲੱਡ ਸ਼ੂਗਰ ਵੀ ਕੰਟਰੋਲ ‘ਚ ਰਹਿੰਦਾ ਹੈ। ਹਾਰਟ ਦੀ ਸਹਿਤ ਠੀਕ ਰਹਿੰਦੀ ਹੈ। ਸੇਬ ਦਾ ਸਿਰਕਾ ਜ਼ਿਆਦਾ ਮਾਤਰਾ ‘ਚ ਨਹੀਂ ਲੈਣਾ ਚਾਹੀਦਾ। ਜ਼ਿਆਦਾ ਸੇਵਨ ਕਰਨ ਨਾਲ ਦੰਦਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਡੀਟੌਕਸ ਵਾਟਰ ਲੈ ਸਕਦੇ ਹੋ। ਡੀਟੌਕਸ ਵਾਟਰ ਸਰੀਰ ਨੂੰ ਸ਼ੁੱਧ ਰੱਖੇਗਾ ਤੇ ਮੈਟਾਬੋਲਿਜ਼ਮ ‘ਚ ਸੁਧਾਰ ਕਰੇਗਾ। ਇਸ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਹੈ। ਡੀਟੌਕਸ ਵਾਟਰ ਤਿਆਰ ਕਰਨ ਲਈ ਪਾਣੀ ‘ਚ ਖੀਰਾ, ਨਿੰਬੂ ਦਾ ਰਸ ਤੇ ਅਦਰਕ ਦਾ ਇੱਕ ਟੁਕੜਾ ਮਿਲਾਓ। ਭਾਰ ਘਟਾਉਣ ਲਈ ਜ਼ੀਰਾ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਡਰਿੰਕ ਮੈਟਾਬੋਲਿਜ਼ਮ ਨੂੰ ਕਾਫੀ ਸੁਧਾਰ ਸਕਦਾ ਹੈ। ਜ਼ੀਰੇ ਦਾ ਪਾਣੀ ਭੁੱਖ ਨੂੰ ਵੀ ਘਟਾਉਂਦਾ ਹੈ ਤੇ ਚਰਬੀ ਸਾੜਨ ‘ਚ ਮਦਦ ਕਰਦਾ ਹੈ।