MWC 2024 ‘ਚ ਦਿਸੀ ਸੈਮਸੰਗ ਗਲੈਕਸੀ ਰਿੰਗ ਦੀ ਝਲਕ, ਸਿਹਤ ਦਾ ਰੱਖੇਗੀ ਧਿਆਨ

ਟੈੱਕ ਦਿੱਗਜ ਸੈਮਸੰਗ ਨੇ ਬਾਰਸੀਲੋਨਾ ‘ਚ ਮੋਬਾਈਲ ਵਰਲਡ ਕਾਂਗਰਸ (MWC) 2024 ‘ਚ ਆਪਣੀ ਸੈਮਸੰਗ ਗਲੈਕਸੀ ਰਿੰਗ ਦੀ ਪਹਿਲੀ ਝਲਕ ਪੇਸ਼ ਕੀਤੀ ਹੈ। ਸੈਮਸੰਗ ਨੇ ਕਿਹਾ ਕਿ ਗਲੈਕਸੀ ਰਿੰਗ ਤਿੰਨ ਵੱਖ-ਵੱਖ ਰੰਗਾਂ ਦੇ ਵਿਕਲਪਾਂ ‘ਚ ਉਪਲਬਧ ਹੋਵੇਗੀ। ਦੱਖਣੀ ਕੋਰਿਆਈ ਕੰਪਨੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸ ਦਾ ਸੈਮਸੰਗ ਹੈਲਥ ਪਲੇਟਫਾਰਮ ਸਿਹਤ ਸਬੰਧੀ ਮਹੱਤਵਪੂਰਨ ਗੱਲਾਂ ‘ਤੇ ਨਜ਼ਰ ਰੱਖਣ ਲਈ ਗਲੈਕਸੀ ਰਿੰਗ ‘ਚ ਅਹਿਮ ਭੂਮਿਕਾ ਨਿਭਾਏਗਾ। ਇਸ ਤੋਂ ਇਲਾਵਾ ਕੰਪਨੀ ਦੇ ਏਆਈ ਸੂਟ ਨੂੰ ਵੀ ਇਸਦੇ ਵਿਆਪਕ ਪੋਰਟਫੋਲੀਓ ‘ਚ ਵਿਸਤਾਰ ਕੀਤਾ ਜਾਵੇਗਾ। ਗਲੈਕਸੀ ਰਿੰਗ ‘ਚ 24×7 ਹਾਰਟ ਰੇਟ ਮਾਨੀਟਰਿੰਗ, ਇਕ SpO2 (ਬਲੱਡ ਆਕਸੀਜਨ) ਸੈਂਸਰ, ਇਕ ਸਲੀਪ ਮਾਨੀਟਰਿੰਗ ਟਰੈਕਰ ਤੇ ਕਈ ਹੋਰ ਫਿਟਨੈਸ ਟਰੈਕਿੰਗ ਫੀਚਰਜ਼ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗਲੈਕਸੀ ਰਿੰਗ ‘ਚ ਬਲੱਡ ਪ੍ਰੈਸ਼ਰ ਮਾਨੀਟਰਿੰਗ ਫੀਚਰ ਵੀ ਮਿਲ ਸਕਦਾ ਹੈ। ਇਹ ਸੈਮਸੰਗ ਹੈਲਥ ਪਲੇਟਫਾਰਮ ਨਾਲ ਜੁੜ ਜਾਵੇਗਾ, ਜਿਸ ਨੂੰ ਪਹਿਲਾਂ ਦੀਆਂ ਰਿਪੋਰਟਾਂ ਦੇ ਅਨੁਸਾਰ ਸੁਧਾਰਿਆ ਜਾ ਰਿਹਾ ਹੈ ਅਤੇ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਸੈਮਸੰਗ ਨੇ ਕਿਹਾ ਕਿ ਗਲੈਕਸੀ ਰਿੰਗ ਨੂੰ ਪਲਾਟਿਨਮ ਸਿਲਵਰ, ਸਿਰੇਮਿਕ ਬਲੈਕ ਤੇ ਗੋਲਡ ਕਲਰ ਆਪਸ਼ਨ ‘ਚ ਪੇਸ਼ ਕੀਤਾ ਜਾਵੇਗਾ। ਰਿੰਗ ਨੂੰ 5 ਤੋਂ 13 ਆਕਾਰਾਂ ‘ਚ ਪੇਸ਼ ਕੀਤਾ ਜਾਵੇਗਾ। ਇਸ ਨਾਲ ਹਰ ਕੋਈ ਇਸ ਦੀ ਵਰਤੋਂ ਕਰ ਸਕੇਗਾ। ਕੰਪਨੀ ਨੇ ਕਿਹਾ ਕਿ ਗਲੈਕਸੀ ਰਿੰਗ ਨੂੰ ਨਵੇਂ ਹੈਲਥ ਫਾਰਮ ਫੈਕਟਰ ਵਜੋਂ ਪੇਸ਼ ਕੀਤਾ ਜਾਵੇਗਾ।ਦੱਖਣੀ ਕੋਰੀਆਈ ਦਿੱਗਜ ਨੇ MWC 2024 ‘ਤੇ AI ਬਾਰੇ ਕਈ ਹੋਰ ਐਲਾਨ ਵੀ ਕੀਤੇ ਹਨ। ਸੈਮਸੰਗ ਨੇ ਕਿਹਾ ਕਿ ਗਲੈਕਸੀ ਐੱਸ23 ਸੀਰੀਜ਼, ਟੈਬ ਐੱਸ9 ਸੀਰੀਜ਼, ਗਲੈਕਸੀ ਜ਼ੈੱਡ ਫੋਲਡ 5, ਗਲੈਕਸੀ ਜ਼ੈੱਡ ਫਲਿਪ 5 ਅਤੇ ਗਲੈਕਸੀ ਐੱਸ23 ਸਮੇਤ ਉਸਦੇ ਮੌਜੂਦਾ ਸਮਾਰਟਪੋਨ ‘ਚ ਏਆਈ ਫੀਚਰਜ਼ ਦਾ ਵਿਸਥਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਏਆਈ ਫੀਚਰਜ਼ ਨੂੰ ਹੋਰ ਗਲੈਕਸੀ ਡਿਵਾਈਸ ‘ਚ ਵੀ ਲੈਸ ਕੀਤਾ ਜਾਵੇਗਾ, ਜਿਸ ਵਿਚ ਵਾਚ, ਟੈਬਲੇਟ ਤੇ ਰਿੰਗ ਵੀ ਸ਼ਾਮਲ ਹਨ।

ਸਾਂਝਾ ਕਰੋ

ਪੜ੍ਹੋ