ਸਿਹਤਮੰਦ ਰਹਿਣ ਲਈ ਹਰੀਆਂ ਭਰੀਆਂ ਸਬਜ਼ੀਆਂ, ਫਲ, ਡਰਾਈ ਫਰੂਟ ਤੇ ਸਾਬਤ ਅਨਾਜ ਆਦਿ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਕ ਸੋਧ ’ਚ ਸਾਹਮਣੇ ਆਇਆ ਹੈ ਕਿ ਇਹ ਨੀਂਦ ਸਬੰਧੀ ਬਿਮਾਰੀ ਆਬਸਟ੍ਰਕਟਿਵ ਸਲੀਪ ਐਪਨੀਆ (ਓਐੱਸਏ) ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਇਹ ਸੋਧ ਈਆਰਜੇ ਓਪਨ ਰਿਸਰਚ ’ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੋ ਮਿੱਠੇ ਤਰਲ ਪਦਾਰਥ, ਤਲੇ ਭੁੱਜੇ ਤੇ ਵੱਧ ਨਮਕ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ’ਚ ਓਐੱਸਏ ਵਿਕਸਿਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਹ ਸੋਧ ਆਸਟ੍ਰੇਲੀਆ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਹੈ। ਆਬਸਟ੍ਰਕਟਿਵ ਸਲੀਪ ਐਪਨੀਆ ਨੀਂਦ ਨਾਲ ਸਬੰਧਤ ਸਭ ਤੋਂ ਆਮ ਬਿਮਾਰੀ ਹੈ। ਇਹ ਕਈ ਤਰ੍ਹਾਂ ਦੀ ਹੁੰਦੀ ਹੈ। ਆਬਸਟ੍ਰਕਟਿਵ ਸਲੀਪ ਐਪਨੀਆ ਉਦੋਂ ਹੁੰਦਾ ਹੈ, ਜਦੋਂ ਗਲੇ ਦੀਆਂ ਮਾਸਪੇਸ਼ੀਆਂ ਸੁੰਨ ਹੋ ਜਾਂਦੀਆਂ ਹਨ ਤੇ ਹਵਾ ਦਾ ਰਾਹ ਬੰਦ ਕਰ ਦਿੰਦੀਆਂ ਹਨ। ਅਜਿਹਾ ਨੀਂਦ ਦੌਰਾਨ ਕਈ ਵਾਰ ਰੁਕ ਰੁਕ ਕੇ ਹੁੰਦਾ ਹੈ। ਖਰਾਟੇ ਲੈਣਾ ਆਬਸਟ੍ਰਕਟਿਵ ਸਲੀਪ ਐਪਨੀਆ ਦਾ ਸੰਕੇਤ ਹੈ। ਇਸ ਨਾਲ ਪੀੜਤ ਸ਼ਖਸ ਰਾਤ ਦੇ ਸਮੇਂ ਕਈ ਵਾਰ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਹੀ ਦਿਲ ਸਬੰਧੀ ਹੋਰਨਾਂ ਬਿਮਾਰੀਆਂ ਤੇ ਟਾਈਪ-2 ਡਾਇਬਟੀਜ਼ ਦਾ ਵੀ ਖਤਰਾ ਹੁੰਦਾ ਹੈ। ਇਹ ਬੂਟਾ ਆਧਾਰਿਤ ਖਾਣੇ ਤੇ ਆਬਸਟ੍ਰਕਟਿਵ ਸਲੀਪ ਐਪਨੀਆ ਵਿਚਾਲੇ ਸਬੰਧਾਂ ਨੂੰ ਲੈਕੇ ਵੱਡੀ ਸੋਧ ਹੈ। ਖੋਜੀਆਂ ਦਾ ਕਹਿਣਾ ਹੈ ਕਿ ਅਧਿਐਨ ਦੌਰਾਨ ਸਾਹਮਣੇ ਆਈਆਂ ਗੱਲਾਂ ਇਸ ਵੱਲ ਇਸ਼ਾਰਾ ਕਰਦੀਆਂ ਹਨ ਕਿ ਜੇ ਬੂਟੇ ਆਧਾਰਿਤ ਸਿਹਤ ਲਈ ਖਾਣੇ ਦਾ ਸੇਵਨ ਕੀਤਾ ਜਾਵੇ ਤਾਂ ਇਹ ਆਬਸਟ੍ਰਕਟਿਵ ਸਲੀਪ ਐਪਨੀਆ ਦੇ ਖਤਰੇ ਨੂੰ ਦੂਰ ਰੱਖਦਾ ਹੈ। ਇਸ ਨਾਲ ਓਐੱਸਓ ਨੂੰ ਠੀਕ ਕਰਨ ’ਚ ਵੀ ਮਦਦ ਮਿਲਦੀ ਹੈ।