ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਭਲਕ ਤੋਂ

ਭਾਰਤ ਦੀ ਸਾਈਕਲਿੰਗ ਫੈਡਰੇਸ਼ਨ ਨੇ 21 ਤੋਂ 26 ਫਰਵਰੀ 2024 ਤੱਕ ਨਵੀਂ ਦਿੱਲੀ ਦੇ ਆਈਜੀ ਇੰਡੋਰ ਸਟੇਡੀਅਮ ਵਿੱਚ 43ਵੀਂ ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦਾ ਐਲਾਨ ਕੀਤਾ। ਫੈਡਰੇਸ਼ਨ ਦੇ ਸਕੱਤਰ ਜਨਰਲ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਚੀਨ, ਜਾਪਾਨ, ਮਲੇਸ਼ੀਆ, ਕਜ਼ਾਖਸਤਾਨ ਅਤੇ ਇਰਾਨ ਵਰਗੇ 18 ਦੇਸ਼ਾਂ ਦੇ ਲਗਭਗ 500 ਸਾਈਕਲਿਸਟ ਵੱਖ-ਵੱਖ ਸ਼੍ਰੇਣੀਆਂ ਵਿੱਚ ਮੁਕਾਬਲਾ ਕਰਨਗੇ। ਸਾਬਕਾ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਗ਼ਮਾ ਜੇਤੂ ਕੋਰੀਆ, ਹਾਂਗਕਾਂਗ ਦੇ ਪ੍ਰਸਿੱਧ ਰਾਈਡਰ, ਟਰੈਕ ’ਤੇ ਰੋਮਾਂਚਕ ਮੁਕਾਬਲਾ ਕਰਨਗੇ। ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਕਿਹਾ ਕਿ ਭਾਰਤ, ਨੇਪਾਲ, ਥਾਈਲੈਂਡ, ਚੀਨੀ ਤਾਈਪੇ, ਬੰਗਲਾਦੇਸ਼, ਉਜ਼ਬੇਕਿਸਤਾਨ, ਯੂਏਈ, ਲਾਓਸ, ਸਾਊਦੀ ਅਰਬ, ਇੰਡੋਨੇਸ਼ੀਆ, ਮਕਾਓ ਚੀਨ ਵੀ ਹਿੱਸਾ ਲੈਣਗੇ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...