ਮੁਹਾਸੇ ਹੋਣ ਜਾਂ ਝੁਰੜੀਆਂ, ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰੇਗਾ ਸ਼ਹਿਦ

ਚਮੜੀ ਦੀ ਦੇਖਭਾਲ ਲਈ ਅਸੀਂ ਕਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਇੰਨੇ ਪੈਸੇ ਖਰਚ ਕੀਤੇ ਬਿਨਾਂ ਵੀ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਸ਼ਹਿਦ ਦੀ ਵਰਤੋਂ ਕਰਕੇ ਤੁਸੀਂ ਆਪਣੀ ਸਕਿਨ ਨੂੰ ਸਿਹਤਮੰਦ ਅਤੇ ਚਮਕਦਾਰ ਬਣਾ ਸਕਦੇ ਹੋ। ਜੀ ਹਾਂ, ਸ਼ਹਿਦ ‘ਚ ਅਜਿਹੇ ਕਈ ਗੁਣ ਪਾਏ ਜਾਂਦੇ ਹਨ ਜੋ ਇਸ ਨੂੰ ਖਾਣ ਲਈ ਹੀ ਨਹੀਂ ਸਗੋਂ ਚਮੜੀ ਦੀ ਦੇਖਭਾਲ ਲਈ ਵੀ ਲਾਭਦਾਇਕ ਬਣਾਉਂਦੇ ਹਨ। ਆਓ ਜਾਣਦੇ ਹਾਂ ਸਕਿਨ ‘ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸਾਨੂੰ ਕਿਹੜੇ-ਕਿਹੜੇ ਫ਼ਾਇਦੇ ਮਿਲ ਸਕਦੇ ਹਨ। ਸ਼ਹਿਦ ਵਿੱਚ ਹਾਈਡ੍ਰੋਜਨ ਪਰਆਕਸਾਈਡ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਇਸ ਲਈ ਇਹ ਕਾਲੇ ਧੱਬਿਆਂ ਨੂੰ ਹਲਕਾ ਕਰਨ ਵਿੱਚ ਮਦਦ ਕਰਦਾ ਹੈ। ਮੁਹਾਂਸਿਆਂ ਕਾਰਨ ਹੋਣ ਵਾਲੇ ਨਿਸ਼ਾਨ ਨੂੰ ਹਲਕਾ ਕਰਨ ਵਿੱਚ ਸ਼ਹਿਦ ਬਹੁਤ ਮਦਦਗਾਰ ਹੋ ਸਕਦਾ ਹੈ। ਸ਼ਹਿਦ ਲਗਾਉਣ ਨਾਲ ਸਕਿਨ ਮੌਇਸਚਰਾਈਜ਼ ਬਣੀ ਰਹਿੰਦੀ ਹੈ। ਸ਼ਹਿਦ ਇਕ ਕਿਸਮ ਦਾ ਹਿਊਮੈਕਟੈਂਟ ਹੈ, ਜੋ ਹਵਾ ਤੋਂ ਨਮੀ ਲੈ ਕੇ ਸਕਿਨ ਨੂੰ ਨਮੀ ਦੇਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਲੰਬੇ ਸਮੇਂ ਤੱਕ ਨਮੀ ਦੀ ਕਮੀ ਨੂੰ ਵੀ ਰੋਕਦਾ ਹੈ, ਜਿਸ ਕਾਰਨ ਸਕਿਨ ਖੁਸ਼ਕ ਨਹੀਂ ਹੁੰਦੀ ਅਤੇ ਹਾਈਡਰੇਟ ਰਹਿੰਦੀ ਹੈ। ਇਸ ਦੀ ਵਰਤੋਂ ਨਾਲ ਸਕਿਨ ਮੁਲਾਇਮ ਰਹਿੰਦੀ ਹੈ, ਜਿਸ ਨਾਲ ਫਾਈਨ ਲਾਈਨਾਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਸ਼ਹਿਦ ਵਿੱਚ ਐਂਟੀ-ਫੰਗਲ ਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਕਿ ਮੁਹਾਂਸਿਆਂ ਨੂੰ ਜਲਦੀ ਠੀਕ ਕਰਨ ਅਤੇ ਹੋਰ ਮੁਹਾਸੇ ਨੂੰ ਰੋਕਣ ਵਿੱਚ ਬਹੁਤ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਇਸ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਕਿ ਮੁਹਾਂਸਿਆਂ ਕਾਰਨ ਹੋਣ ਵਾਲੀ ਸੋਜ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ। ਸ਼ਹਿਦ ‘ਚ ਐਕਸਫੋਲੀਏਟਿੰਗ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਇਹ ਸਕਿਨ ‘ਤੇ ਜਮ੍ਹਾ ਹੋਏ ਡੈੱਡ ਸੈੱਲਾਂ ਨੂੰ ਹਟਾਉਣ ਅਤੇ ਚਮੜੀ ਦੇ ਪੋਰਸ ‘ਚ ਇਕੱਠੀ ਹੋਈ ਗੰਦਗੀ ਨੂੰ ਸਾਫ਼ ਕਰਨ ‘ਚ ਬਹੁਤ ਮਦਦਗਾਰ ਹੁੰਦਾ ਹੈ। ਡੈੱਡ ਸਕਿਨ ਕੋਸ਼ਿਕਾਵਾਂ ਨੂੰ ਹਟਾਉਣ ਨਾਲ, ਚਮੜੀ ਚਮਕਦਾਰ ਦਿਖਾਈ ਦਿੰਦੀ ਹੈ, ਇਸ ਲਈ ਇਹ ਸਕਿਨ ਨੂੰ ਚਮਕਦਾਰ ਬਣਾਉਣ ਵਿਚ ਵੀ ਮਦਦ ਕਰਦਾ ਹੈ। ਹਾਲਾਂਕਿ ਸ਼ਹਿਦ ਦੀ ਵਰਤੋਂ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਸ਼ੁੱਧ ਹੋਵੇ ਤੇ ਇਸ ‘ਚ ਕਿਸੇ ਤਰ੍ਹਾਂ ਦਾ ਰਸਾਇਣ ਨਾ ਮਿਲਾਇਆ ਹੋਵੇ। ਰਸਾਇਣਾਂ ਕਾਰਨ ਇਹ ਸਕਿਨ ਲਈ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਹ ਵੀ ਧਿਆਨ ਵਿੱਚ ਰੱਖੋ ਕਿ ਤੁਹਾਨੂੰ ਪਰਾਗ ਜਾਂ ਕਿਸੇ ਬੀ ਉਤਪਾਦ ਤੋਂ ਐਲਰਜੀ ਤਾਂ ਨਹੀਂ ਹੈ। ਇਸ ਲਈ ਇਸ ਨੂੰ ਚਿਹਰੇ ‘ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰਵਾ ਲਓ।

ਸਾਂਝਾ ਕਰੋ

ਪੜ੍ਹੋ