ਇੰਗਲੈਂਡ ਨੇ ਭਾਰਤ ਖ਼ਿਲਾਫ਼ ਇੱਥੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਦੁਪਹਿਰ ਦੇ ਖਾਣੇ ਤੱਕ ਪੰਜ ਵਿਕਟਾਂ ਗੁਆ ਕੇ 290 ਦੌੜਾਂ ਬਣਾ ਲਈਆਂ ਅਤੇ ਪਹਿਲੀ ਪਾਰੀ ਦੇ ਹਿਸਾਬ ਨਾਲ ਉਹ 155 ਦੌੜਾਂ ਨਾਲ ਪਿੱਛੇ ਹੈ। ਬੇਨ ਸਟੋਕਸ 39 ਅਤੇ ਬੇਨ ਫਾਕਸ ਛੇ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਇੰਗਲੈਂਡ ਨੇ ਸਵੇਰੇ ਦੋ ਵਿਕਟਾਂ ’ਤੇ 207 ਦੌੜਾਂ ਬਣਾ ਕੇ ਖੇਡਣਾ ਸ਼ੁਰੂ ਕੀਤਾ। ਬੇਨ ਡਕੇਟ ਨੇ 133 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 153 ਦੌੜਾਂ ’ਤੇ ਆਊਟ ਹੋਇਆ। ਜੋ ਰੂਟ 18 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਨੇ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ ਸਨ।