ਟਾਟਾ ਮੋਟਰਜ਼ ਨੇ ਈਵੀ ਦੀ ਕੀਮਤ ਕੀਤੀ ਘੱਟ, ਬੈਟਰੀ ਦੀ ਲਾਗਤ ਘੱਟ ਹੋਣ ਨਾਲ ਲਿਆ ਫ਼ੈਸਲਾ

ਬੈਟਰੀ ਦੀ ਲਾਗਤ ਵਿਚ ਕਮੀ ਤੋਂ ਬਾਅਦ ਟਾਟਾ ਮੋਟਰਜ਼ ਨੇ ਨੈਕਸਾਨ ਈਵੀ ਦੀ ਕੀਮਤ ਵਿਚ 1.2 ਲੱਖ ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਹੁਣ ਇਸ ਦੀ ਕੀਮਤ 14.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਉੱਥੇ ਟਿਆਗੋ ਈਵੀ ਦੀਆਂ ਕੀਮਤਾਂ ਵਿਚ 70 ਹਜ਼ਾਰ ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਇਸ ਦੇ ਬੇਸ ਮਾਡਲ ਦੀ ਕੀਮਤ ਹੁਣ 7.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਟਾਟਾ ਪੈਸੰਜਰ ਇਲੈਕਟ੍ਰਿਕ ਮੋਬਿਲਿਟੀ (ਟੀਪੀਈਐੱਮ) ਦੇ ਮੁੱਖ ਵਣਜ ਅਧਿਕਾਰੀ ਵਿਵੇਕ ਸ਼੍ਰੀਵਤਸ ਨੇ ਕਿਹਾ ਕਿ ਬੈਟਰੀ ਦੀ ਲਾਗਤ ਈਵੀ ਦੀ ਕੁੱਲ ਲਾਗਤ ਦਾ ਵੱਡਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹਾਲੀਆ ਬੈਟਰੀ ਸੈੱਲ ਦੀਆਂ ਕੀਮਤਾਂ ’ਚ ਨਰਮੀ ਆਈ ਹੈ ਤੇ ਨਜ਼ਦੀਕੀ ਭਵਿੱਖ ਇਸ ਵਿਚ ਹੋਰ ਕਮੀ ਆਉਣ ਦੀ ਸੰਭਾਵਨਾ ਹੈ। ਇਸ ਲਈ ਅਸੀਂ ਇਸ ਨਾਲ ਹੋਣ ਵਾਲੇ ਫ਼ਾਇਦੇ ਨੂੰ ਸਿੱਧੇ ਗਾਹਕਾਂ ਤੱਕ ਪਹੁੰਚਾਉਣ ਦਾ ਬਦਲ ਚੁਣਿਆ ਹੈ। ਕੰਪਨੀ ਨੇ ਕਿਹਾ ਕਿ 2023 ’ਚ ਯਾਤਰੀ ਵਾਹਨ ਇੰਡਸਟਰੀ ’ਚ ਅੱਠ ਫ਼ੀਸਦੀ ਦਾ ਵਾਧਾ ਹੋਇਆ, ਜਦਕਿ ਈਵੀ ਡਵੀਜ਼ਨ ’ਚ 90 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ।

ਸਾਂਝਾ ਕਰੋ

ਪੜ੍ਹੋ