ਭਾਰਤ ਤੇ ਆਸਟਰੇਲੀਆ ’ਚ ਹੋਵੇਗਾ ਖਿਤਾਬੀ ਮੁਕਾਬਲਾ

ਟੌਮ ਸਟ੍ਰੇਕਰ ਦੀਆਂ 6 ਵਿਕਟਾਂ ਤੇ ਹੈਰੀ ਡਿਕਸਨ ਦੇ ਨੀਮ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਅੱਜ ਇਥੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਪਾਕਿਸਤਾਨ ਨੂੰ ਇਕ ਵਿਕਟ ਨਾਲ ਹਰਾ ਕੇ ਰੋਮਾਂਚਕ ਜਿੱਤ ਦਰਜ ਕੀਤੀ ਹੈ। ਫਾਈਨਲ ਵਿੱਚ ਆਸਟਰੇਲੀਆ ਦਾ ਸਾਹਮਣਾ ਸਾਬਕਾ ਚੈਂਪੀਅਨ ਭਾਰਤ ਨਾਲ ਹੋਵੇਗਾ। ਫਾਈਨਲ ਐਤਵਾਰ ਨੂੰ ਇਸੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪਾਕਿਸਤਾਨ ਦੇ ਖਿਡਾਰੀ ਤੇਜ਼ ਗੇਂਦਬਾਜ਼ ਸਟ੍ਰੇਕਰ (24 ਦੌੜਾਂ ਬਦਲੇ 6 ਵਿਕਟ) ਅੱਗੇ ਸੰਘਰਸ਼ ਕਰਦੇ ਨਜ਼ਰ ਆਏ ਤੇ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦੇ ਮਿਲੇ ਸੱਦੇ ਮਗਰੋਂ ਮਹਿਜ਼ 179 ਦੌੜਾਂ ਹੀ ਬਣਾ ਸਕੀ। ਅਰਾਫ਼ਾਤ ਮਿਨਹਾਸ (52 ਦੌੜਾਂ) ਤੇ ਅਜਾਨ ਅਵੇਸ (52 ਦੌੜਾਂ) ਨੇ ਜੇਕਰ ਨੀਮ ਸੈਂਕੜੇ ਨਾ ਜੜੇ ਹੁੰਦੇ ਤਾਂ ਪਾਕਿਸਤਾਨੀ ਟੀਮ ਦਾ ਸਕੋਰ ਹੋਰ ਘੱਟ ਹੁੰਦਾ। ਉਧਰ ਆਸਟਰੇਲਿਆਈ ਟੀਮ ਵੀ ਪਾਕਿਸਤਾਨੀ ਗੇਂਦਬਾਜ਼ਾਂ ਅੱਗੇ ਜੂਝਦੀ ਨਜ਼ਰ ਆਈ, ਪਰ ਇਸ ਦੇ ਬਾਵਜੂਦ ਟੀਮ 49.1 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 181 ਦੌੜਾਂ ਬਣਾ ਕੇ ਫਾਈਨਲ ਦਾ ਟਿਕਟ ਕਟਾਉਣ ਵਿਚ ਸਫ਼ਲ ਰਹੀ। ਇਸ ਵਿਚ ਡਿਕਸਨ (75 ਗੇਂਦਾਂ ਵਿਚ 50 ਦੌੜਾਂ, ਪੰਜ ਚੌਕੇ) ਤੇ ਓਲੀਵਰ ਪੀਕੇ (75 ਗੇਂਦਾਂ ’ਤੇ 49 ਦੌੜਾਂ, ਤਿੰਨ ਚੌਕੇ) ਦੀਆਂ ਪਾਰੀਆਂ ਦਾ ਅਹਿਮ ਯੋਗਦਾਨ ਰਿਹਾ। ਭਾਰਤੀ ਟੀਮ ਐਤਵਾਰ ਨੂੰ ਆਪਣਾ 9ਵਾਂ ਫਾਈਨਲ ਖੇਡੇਗੀ ਜਦੋਂਕਿ ਆਸਟਰੇਲੀਆ ਦਾ ਇਹ 6ਵਾਂ ਖਿਤਾਬੀ ਮੁਕਾਬਲਾ ਹੋਵੇਗਾ। ਭਾਰਤ ਨੇ ਰਿਕਾਰਡ ਪੰਜ ਖਿਤਾਬ ਜਿੱਤੇ ਹਨ ਜਦੋਂਕਿ ਆਸਟਰੇਲੀਆ ਦੇ ਨਾਮ ਤਿੰਨ ਟਰਾਫੀਆਂ ਹਨ। ਪਿਛਲੀ ਵਾਰ ਆਸਟਰੇਲੀਆ ਨੇ 2010 ਵਿਚ ਪਾਕਿਸਤਾਨ ਨੂੰ ਹਰਾ ਕੇ ਇਹ ਟਰਾਫੀ ਜਿੱਤੀ ਸੀ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...