ਨਿਊ ਜਰਸੀ ਹੋਸਟ ਕਰੇਗਾ ਫੀਫਾ ਵਿਸ਼ਵ ਕੱਪ ਫਾਈਨਲ, ਮੈਕਸੀਕੋ ਸਿਟੀ ਨੂੰ ਮਿਲਿਆ ਉਦਘਾਟਨ ਸਮਾਰੋਹ ਦਾ ਮੌਕਾ

ਫੁੱਟਬਾਲ ਪ੍ਰੇਮੀਆਂ ਲਈ ਫੀਫਾ ਵਿਸ਼ਵ ਕੱਪ ਦਾ ਕ੍ਰੇਜ਼ ਇਕ ਵੱਖਰੇ ਪੱਧਰ ਦਾ ਹੈ। ਹੁਣ ਅਗਲਾ ਫੀਫਾ ਵਿਸ਼ਵ ਕੱਪ 2026 ਵਿੱਚ ਹੋਵੇਗਾ। ਇਸ ਵਾਰ ਫੀਫਾ ਵਿਸ਼ਵ ਕੱਪ ਦਾ ਫਾਈਨਲ ਨਿਊਯਾਰਕ, ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ‘ਚ ਹੋਵੇਗਾ। ਫੀਫਾ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਵਿਸ਼ਵ ਕੱਪ ਕਦੋਂ ਸ਼ੁਰੂ ਹੋਵੇਗਾ ਤੇ ਇਸ ਦਾ ਫਾਈਨਲ ਮੈਚ ਕਦੋਂ ਖੇਡਿਆ ਜਾਵੇਗਾ। ਫੀਫਾ ਵਿਸ਼ਵ ਕੱਪ 11 ਜੂਨ 2026 ਨੂੰ ਸ਼ੁਰੂ ਹੋਵੇਗਾ। ਉਦਘਾਟਨੀ ਸਮਾਰੋਹ ਮੈਕਸੀਕੋ ਸਿਟੀ ਦੇ ਐਜ਼ਟੇਕਾ ਸਟੇਡੀਅਮ ਵਿੱਚ ਪਹਿਲੇ ਮੈਚ ਨਾਲ ਹੋਵੇਗਾ। ਇਸ ਦੇ ਨਾਲ ਹੀ 19 ਜੁਲਾਈ ਨੂੰ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਅਟਲਾਂਟਾ ਤੇ ਡਲਾਸ ਸੈਮੀਫਾਈਨਲ ਮੈਚਾਂ ਦੀ ਮੇਜ਼ਬਾਨੀ ਕਰਨਗੇ। ਜਦਕਿ ਤੀਜੇ ਸਥਾਨ ਦੀ ਖੇਡ ਮਿਆਮੀ ਵਿੱਚ ਖੇਡੀ ਜਾਵੇਗੀ। ਕੁਆਰਟਰ ਫਾਈਨਲ ਮੈਚ ਲਾਸ ਏਂਜਲਸ, ਕੰਸਾਸ ਸਿਟੀ, ਮਿਆਮੀ ਅਤੇ ਬੋਸਟਨ ਵਿੱਚ ਹੋਣਗੇ। ਤਿੰਨ ਦੇਸ਼ਾਂ ਦੇ ਕੁੱਲ 16 ਸ਼ਹਿਰ ਖੇਡਾਂ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਜ਼ਿਆਦਾਤਰ ਮੈਚ ਹੋਣਗੇ। ਇਸ ਤੋਂ ਪਹਿਲਾਂ 1994 ‘ਚ ਫੀਫਾ ਵਿਸ਼ਵ ਕੱਪ ਵੀ ਅਮਰੀਕਾ ‘ਚ ਹੋਇਆ ਸੀ, ਜਿਸ ਦਾ ਫਾਈਨਲ ਮੈਚ ਲਾਸ ਏਂਜਲਸ ਦੇ ਪਾਸਡੇਨਾ ‘ਚ ਰੋਜ਼ ਬਾਊਲ ‘ਚ ਹੋਇਆ ਸੀ। ਨਿਊ ਜਰਸੀ ਵਿੱਚ ਮੈਟਲਾਈਫ ਸਟੇਡੀਅਮ ਦੀ ਗੱਲ ਕਰੀਏ ਤਾਂ ਇਹ ਨਿਊਯਾਰਕ ਤੋਂ ਰਦਰਫੋਰਡ, ਨਿਊ ਜਰਸੀ ਵਿੱਚ ਹਡਸਨ ਨਦੀ ਦੇ ਪਾਰ ਸਥਿਤ ਹੈ। 82500 ਸੀਟਾਂ ਵਾਲਾ ਇਹ ਸਟੇਡੀਅਮ ਹੈ। ਫੀਫਾ ਵਿਸ਼ਵ ਕੱਪ 2026 ਵਿੱਚ 32 ਤੋਂ ਵਧ ਕੇ 48 ਟੀਮਾਂ ਹੋ ਗਈਆਂ ਹਨ। ਮਤਲਬ ਇਸ ਵਾਰ 24 ਹੋਰ ਮੈਚ ਹੋਣਗੇ। ਭਾਵ 16 ਥਾਵਾਂ ‘ਤੇ ਕੁੱਲ 104 ਮੈਚ ਖੇਡੇ ਜਾਣਗੇ। ਟੂਰਨਾਮੈਂਟ ਵਿੱਚ ਚਾਰ ਟੀਮਾਂ ਦੇ 12 ਗਰੁੱਪ ਹੋਣਗੇ, ਜਿਨ੍ਹਾਂ ਵਿੱਚੋਂ 8 ਟੀਮਾਂ ਵਿਚਕਾਰ ਨਾਕਆਊਟ ਮੈਚ ਖੇਡੇ ਜਾਣਗੇ। ਅਲੱਗ-ਅਲੱਗ ਥਾਵਾਂ ‘ਤੇ ਇਹ ਮੈਚ ਖੇਡੇ ਜਾਣਗੇ।

ਸਾਂਝਾ ਕਰੋ

ਪੜ੍ਹੋ

“ਘੁਰਨਿਆਂ ‘ਚ ਘੁਸੇ ਹੋਏ ਲੋਕ”/ਪ੍ਰੋ. ਜਸਵੰਤ ਸਿੰਘ

ਸਾਡੇ ਵੇਲੇ ਖੁਲ੍ਹੇ ਘਰ ਅਤੇ ਖੁਲ੍ਹੇ ਦਿਲ ਹੁੰਦੇ ਸਨ।ਅੱਜ-ਕੱਲ੍ਹ ਲੋਕ...