ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ, ਭਾਜਪਾ ਦੀ ਵੱਡੀ ਜਿੱਤ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਹੇਠ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਇਸ ਚੋਣ ਨੂੰ ਸਿਆਸੀ ਪਾਰਟੀਆਂ ਨੇ ਭਰੋਸੇਯੋਗਤਾ ਦਾ ਸਵਾਲ ਬਣਾ ਦਿੱਤਾ ਹੈ। ਅਦਾਲਤ ਦੇ ਹੁਕਮਾਂ ‘ਤੇ ਮੰਗਲਵਾਰ ਨੂੰ ਚੋਣਾਂ ਦੀ ਤਰੀਕ ਤੈਅ ਕੀਤੀ ਗਈ ਸੀ। ਇਸ ਚੋਣ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਹੈ। ਗਠਜੋੜ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਸੀ। ਚੰਡੀਗੜ੍ਹ ਮੇਅਰ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ। ਇਸ ਲਈ ਲਗਪਗ ਸਾਰੀਆਂ 36 ਵੋਟਾਂ ਪਈਆਂ ਹਨ। ਰਜਿੰਦਰਾ ਸ਼ਰਮਾ ਨੇ ਆਖ਼ਰੀ ਵੋਟ ਪਾਈ। ਇਨ੍ਹਾਂ ਚੋਣਾਂ ‘ਚ ਭਾਜਪਾ ਦੀ ਵੱਡੀ ਜਿੱਤ ਹੋਈ ਹੈ। ਭਾਰਜਪਾ ਦੇ ਮਨੋਜ ਕੁਮਾਰ ਸੋਨਕਰ ਮੇਅਰ ਚੁਣੇ ਗਏ ਹਨ। I.N.D.I.A ਗਠਜੋੜ ਆਪਣੀ ਪਹਿਲੀ ਚੋਣ ਹੀ ਹਾਰ ਗਿਆ ਹੈ। ਵੋਟਾਂ ਦੀ ਗਿਣਤੀ ਦੌਰਾਨ ਭਾਜਪਾ ਨੂੰ 16 ਵੋਟਾਂ ਤੇ ਆਪ-ਕਾਂਗਰਸ ਗਠਜੋੜ ਨੂੰ 12 ਵੋਟਾਂ ਪਈਆਂ। 8 ਵੋਟਾਂ ਰੱਦ ਕੀਤੀਆਂ ਗਈਆਂ। ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਆਪ ਆਗੂ ਜਰਨੈਲ ਸਿੰਘ ਨੇ ਕਿਹਾ ਕਿ 20 ‘ਚੋਂ 8 ਵੋਟਾਂ ਰੱਦ ਕਿਵੇਂ ਹੋਈਆਂ ਹਨ। ਵੋਟਾਂ ਰੱਦ ਹੋਣ ਦਾ ਕਾਰਨ ਦੱਸੋ। ਗਿਣਤੀ ਦੌਰਾਨ ਕੋਈ ਵੀ ਏਜੰਟ ਨਾਲ ਖੜ੍ਹਾ ਨਹੀਂ ਕੀਤਾ ਗਿਆ ਤੇ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਆਪ ਹਾਈ ਕੋਰਟ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰਟ ਦੀ ਨਿਗਰਾਨੀ ‘ਚ ਚੋਣਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ। ਕਾਂਗਰਸ-ਆਪ ਕੌਂਸਲਰ ਦੋਸ਼ ਲਾ ਰਹੇ ਹਨ ਕਿ ਪ੍ਰੀਜ਼ਾਈਡਿੰਗ ਅਫਸਰ ਨੇ ਦਸਤਖ਼ਤ ਕਰਨ ਵੇਲੇ ਬੈਲਟ ਪੇਪਰ ’ਤੇ ਪੈੱਨ ਦੀ ਵਰਤੋਂ ਕੀਤੀ ਹੈ। ਇਹ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਆਪ-ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦਾ ਬਾਈਕਾਟ ਕਰ ਕੇ ਸਦਨ ਛੱਡ ਦਿੱਤਾ ਹੈ। ਸੀਨੀਅਰ ਡਿਪਟੀ ਮੇਅਰ ਲਈ ਕਿਰਨ ਖੇਰ ਵੋਟ ਪਾ ਰਹੀ ਹੈ। ਆਪ-ਕਾਂਗਰਸ ਮੇਅਰ ਚੋਣਾਂ ‘ਚ ਧਾਂਦਲੀ ਦਾ ਦੋਸ਼ ਲਾਉਂਦਿਆਂ ਹਾਈ ਕੋਰਟ ਜਾਣ ਦੀ ਗੱਲ ਕਰ ਰਹੇ ਹਨ। ਮੇਅਰ ਦੀ ਚੋਣ ਲਈ ਵੋਟਿੰਗ ਖ਼ਤਮ ਹੋ ਗਈ ਪਰ ਬੈਲਟ ਬਾਕਸ ਖੁੱਲ੍ਹਣ ਤੋਂ ਪਹਿਲਾਂ ਹੀ ਸਦਨ ‘ਚ ਭਾਰੀ ਹੰਗਾਮਾ ਹੋ ਗਿਆ। ਆਪ ਕਾਂਗਰਸੀ ਕੌਂਸਲਰ ਕਹਿ ਰਹੇ ਹਨ ਕਿ ਏਜੰਟ ਦੇ ਸਾਹਮਣੇ ਡੱਬਾ ਖੋਲ੍ਹਿਆ ਜਾਵੇ। ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਕਹਿ ਰਹੇ ਹਨ ਕਿ ਪੂਰੇ ਹਾਊਸ ਦੇ ਸਾਹਮਣੇ ਡੱਬਾ ਖੋਲ੍ਹਿਆ ਜਾਵੇਗਾ। ਆਪ ਵੱਲੋਂ ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਪ ਤੇ ਕਾਂਗਰਸ ਨੇ ਗਿਣਤੀ ਦੌਰਾਨ ਗੜਬੜੀ ਦਾ ਸ਼ੱਕ ਜਤਾਇਆ। ਵੋਟਿੰਗ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਵੋਟਰਾਂ ਨੂੰ ਡੈਮੋ ਦਿੱਤਾ ਗਿਆ। ਪੂਰਾ ਹੋਣ ਤੋਂ ਬਾਅਦ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ। ਸੰਸਦ ਮੈਂਬਰ ਕਿਰਨ ਖੇਰ ਮੇਅਰ ਦੇ ਅਹੁਦੇ ਲਈ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਸਨ। ਭਾਜਪਾ ਦੇ ਮੇਅਰ ਉਮੀਦਵਾਰ ਮਨੋਜ ਸੋਨਕਰ ਨੇ ਆਪਣੀ ਵੋਟ ਪਾਈ।

ਸਾਂਝਾ ਕਰੋ

ਪੜ੍ਹੋ