ਪੇਟ ਦਰਦ ਤੋਂ ਨਿਜਾਤ ਦਿਵਾਉਂਦਾ ਹੈ ਅਮਰੂਦ

ਅਮਰੂਦ ’ਚ ਵਿਟਾਮਿਨ-ਸੀ ਤੇ ਮਿਠਾਸ ਕਾਫ਼ੀ ਮਾਤਰਾ ’ਚ ਹੰੁਦੀ ਹੈ। ਇਸ ’ਚ ਪੈਕੀਟਨ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੰੁਦੀ ਹੈ। ਅਮਰੂਦ ਨੂੰ ਇਸ ਦੇ ਬੀਜਾਂ ਸਮੇਤ ਖਾਣਾ ਬੇਹੱਦ ਉਪਯੋਗੀ ਹੁੰਦਾ ਹੈ, ਜਿਸ ਨਾਲ ਪੇਟ ਸਾਫ਼ ਰਹਿੰਦਾ ਹੈ। ਇਸ ਦੀ ਵਰਤੋਂ ਚਟਣੀ, ਜੈਲੀ, ਮੁਰੱਬਾ ਆਦਿ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਅਮਰੂਦ ਦੇ ਪੱਤਿਆਂ ਨੂੰ ਬਰੀਕ ਪੀਸ ਕੇ ਕਾਲੇ ਨਮਕ ਨਾਲ ਖਾਣ ਦਾ ਲਾਭ ਹੰੁਦਾ ਹੈ। ਫਲ ਦੇ ਮੱੁਢ ’ਚ ਲੱਗਣ ਵਾਲੇ ਪੱਤਿਆਂ ’ਚ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਪੀਣ ’ਤੇ ਪੇਟ ਦਰਦ ਖ਼ਤਮ ਹੰੁਦਾ ਹੈ। ਜੇ ਪੇਟ ਦਰਦ ਦੀ ਸ਼ਿਕਾਇਤ ਹੋਵੇ ਤਾਂ ਅਮਰੂਦ ਦੇ ਪੱਤਿਆਂ ਨੂੰ ਪੀਸ ਕੇ ਪਾਣੀ ’ਚ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਸਵੇਰੇ ਖ਼ਾਲੀ ਪੇਟ 200-300 ਗ੍ਰਾਮ ਅਮਰੂਦ ਦਾ ਨਿਯਮਤ ਸੇਵਨ ਕਰਨ ਨਾਲ ਬਵਾਸੀਰ ਤੋਂ ਆਰਾਮ ਮਿਲਦਾ ਹੈ। ਕੁਝ ਦਿਨਾਂ ਤੱਕ ਰੋਜ਼ਾਨਾ ਸਵੇਰੇ ਖ਼ਾਲੀ ਪੇਟ 250 ਗ੍ਰਾਮ ਅਮਰੂਦ ਖਾਣ ਨਾਲ ਬਵਾਸੀਰ ਠੀਕ ਹੋ ਜਾਂਦੀ ਹੈ। ਬਵਾਸੀਰ ਨੂੰ ਦੂਰ ਕਰਨ ਲਈ ਸਵੇਰੇ ਖ਼ਾਲੀ ਪੇਟ ਅਮਰੂਦ ਖਾਣਾ ਲਾਹੇਵੰਦ ਹੈ। ਪੱਕੇ ਅਮਰੂਦ ਖਾਣ ਨਾਲ ਪੇਟ ਦੀ ਕਬਜ਼ ਖ਼ਤਮ ਹੰੁਦੀ ਹੈ, ਜਿਸ ਨਾਲ ਬਵਾਸੀਰ ਰੋਗ ਤੋਂ ਨਿਜਾਤ ਮਿਲਦੀ ਹੈ। ਇਕ ਕੱਚਾ ਅਮਰੂਦ ਲੈ ਕੇ ਚਾਕੂ ਨਾਲ ਉਸ ਦਾ ਗੱੁਦਾ ਕੱਢ ਲਵੋ। ਫਿਰ ਇਸ ’ਚ ਪੀਸੀ ਅਜਵਾਇਣ ਤੇ ਪੀਸਿਆ ਕਾਲਾ ਨਮਕ 6-6 ਗ੍ਰਾਮ ਪਾਓ। ਇਸ ਤੋਂ ਬਾਅਦ ਅਮਰਦੂ ’ਤੇ ਕੱਪੜਾ ਬੰਨ੍ਹ ਕੇ ਉਸ ’ਤੇ ਗਿੱਲੀ ਮਿੱਟੀ ਦਾ ਲੇਪ ਲਾ ਕੇ ਅੱਗ ’ਚ ਭੰੁਨ ਲਵੋ। ਪੱਕਣ ਤੋਂ ਬਾਅਦ ਇਸ ਉਪਰੋਂ ਮਿੱਟੀ ਤੇ ਕੱਪੜਾ ਹਟਾ ਕੇ ਅਮਰੂਦ ਨੂੰ ਪੀਸ ਲਵੋ। ਇਸ ਨੂੰ ਅੱਧਾ-ਅੱਧਾ ਗ੍ਰਾਮ ਸ਼ਹਿਦ ਨਾਲ ਰੋਜ਼ ਸਵੇਰੇ-ਸ਼ਾਮ ਖਾਣ ਨਾਲ ਕਾਲੀ ਖਾਂਸੀ ਤੋਂ ਛੁਟਕਾਰਾ ਮਿਲਦਾ ਹੈ। ਅਮਰੂਦ ’ਚ ਭਰਪੂਰ ਮਾਤਰਾ ’ਚ ਵਿਟਾਮਿਨ ਤੇ ਮਿਨਰਲਜ਼ ਹੰੁਦੇ ਹਨ। ਇਹ ਤੱਤ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੰੁਦੇ ਹਨ। ਇਸ ’ਚ ਪਾਇਆ ਜਾਣ ਵਾਲਾ ਵਿਟਾਮਿਨ ਬੀ-9 ਸਰੀਰ ਦੀਆਂ ਕੋਸ਼ਿਕਾਵਾਂ ਤੇ ਡੀਐੱਨਏ ਨੂੰ ਸੁਧਾਰਨ ਦਾ ਕੰਮ ਕਰਦਾ ਹੈ। ਅਮਰੂਦ ’ਚ ਮੌਜੂਦ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਦਿਲ ਤੇ ਮਾਸਪੇਸ਼ੀਆਂ ਨੂੰ ਦਰੱੁਸਤ ਰੱਖ ਕੇ ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਜੇ ਤੁਸੀਂ ਆਪਣੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣੀ ਚਾਹੰੁਦੇ ਹੋ ਤਾਂ ਅਮਰੂਦ ਦਾ ਸੇਵਨ ਫ਼ਾਇਦੇਮੰਦ ਹੈ। ਅਮਰੂਦ ਦੇ ਨਿਯਮਤ ਸੇਵਨ ਨਾਲ ਸਰਦੀ-ਜ਼ੁਕਾਮ ਜਿਹੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਵਿਚ ਪਾਇਆ ਜਾਣ ਵਾਲਾ ਵਿਟਾਮਿਨ-ਏ ਤੇ ਈ ਅੱਖਾਂ, ਵਾਲਾਂ ਤੇ ਚਮੜੀ ਨੂੰ ਪੋਸ਼ਣ ਦਿੰਦਾ ਹੈ। ਅਮਰੂਦ ’ਚ ਬੀਟਾ ਕੈਰੋਟੀਨ ਹੰੁਦਾ ਹੈ, ਜੋ ਸਰੀਰ ਨੂੰ ਚਮੜੀ ਸਬੰਧੀ ਬਿਮਾਰੀਆਂ ਤੋਂ ਬਚਾਉਂਦਾ ਹੈ। ਅਮਰੂਦ ’ਚ ਫਾਈਬਰ ਦੀ ਮਾਤਰਾ ਜ਼ਿਆਦਾ ਹੰੁਦੀ ਹੈ, ਇਸ ਲਈ ਇਸ ਦਾ ਸੇਵਨ ਸ਼ੂਗਰ ਰੋਗੀਆਂ ਲਈ ਫ਼ਾਇਦੇਮੰਦ ਹੈ। ਅਮਰੂਦ ਦੇ ਨਿਯਮਤ ਸੇਵਨ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਤਾਜ਼ੇ ਅਮਰੂਦ ਲੈ ਕੇ ਉਸ ਦੇ ਛਿਲਕੇ ਉਤਾਰ ਕੇ ਟੁਕੜੇ ਕਰ ਲਵੋ ਤੇ ਪਾਣੀ ’ਚ ਉਬਾਲੋ। ਜਦੋਂ ਅਮਰੂਦ ਅੱਧੇ ਪੱਕ ਕੇ ਨਰਮ ਹੋ ਜਾਣ, ਉਦੋਂ ਥੱਲੇ ਉਤਾਰ ਕੇ ਕੱਪੜੇ ਵਿਚ ਪਾ ਕੇ ਪਾਣੀ ਕੱਢ ਲਵੋ। ਉਸ ਤੋਂ ਬਾਅਦ ਉਸ ’ਚ ਤਿੰਨ ਗੁਣਾ ਸ਼ੱਕਰ ਲੈ ਕੇ ਚਾਸਣੀ ਬਣਾਓ ਤੇ ਅਮਰੂਦ ਦੇ ਟੁਕੜੇ ਉਸ ’ਚ ਪਾ ਦਿਓ। ਫਿਰ ਉਸ ’ਚ ਇਲਾਇਚੀ ਦਾਣਿਆਂ ਦਾ ਚੂਰਨ ਤੇ ਕੇਸਰ ਪਾ ਕੇ ਮੁਰੱਬਾ ਬਣਾਓ। ਠੰਢਾ ਹੋਣ ’ਤੇ ਮੁਰੱਬੇ ਨੂੰ ਮਿੱਟੀ ਦੇ ਭਾਂਡੇ ’ਚ ਪਾ ਕੇ ਉਸ ਦਾ ਮੰੂਹ ਬੰਦ ਕਰ ਕੇ ਥੋੜ੍ਹੇ ਦਿਨਾਂ ਲਈ ਰੱਖ ਦਿਉ। ਇਹ ਮੁਰੱਬਾ 20-25 ਗ੍ਰਾਮ ਰੋਜ਼ਾਨਾ ਖਾਣ ਨਾਲ ਕਬਜ਼ ਦੂਰ ਹੰੁਦੀ ਹੈ।

ਸਾਂਝਾ ਕਰੋ

ਪੜ੍ਹੋ