ਰੋਹਨ ਬੋਪੰਨਾ ਹੁਣ ਆਸਟਰੇਲੀਆ ਦੇ ਮੈਥਿਊ ਐਬਡੇਨ ਨਾਲ ਇੱਥੇ ਆਸਟਰੇਲੀਅਨ ਓਪਨ ਪੁਰਸ਼ ਡਬਲਜ਼ ਫਾਈਨਲ ਵਿਚ ਪ੍ਰਵੇਸ਼ ਕਰਦੇ ਹੋਏ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ਼ ਇਕ ਜਿੱਤ ਦੂਰ ਹੈ। ਦੂਜਾ ਦਰਜਾ ਪ੍ਰਾਪਤ ਬੋਪੰਨਾ ਅਤੇ ਐਬਡੇਨ ਨੇ ਅੱਜ ਸੈਮੀਫਾਈਨਲ ਵਿੱਚ ਥਾਮਸ ਮਚਾਕ ਅਤੇ ਸ਼ਾਂਗ ਜ਼ਿੰਜੇਨ ਨੂੰ 6-3, 3-6, 7-6 (10-7) ਨਾਲ ਹਰਾਇਆ। ਕਰੀਬ ਦੋ ਘੰਟੇ ਤੱਕ ਚੱਲੇ ਮੈਚ ਵਿੱਚ ਸੁਪਰ ਟਾਈ ਬ੍ਰੇਕਰ ਵਿੱਚ ਉਸਦਾ ਤਜਰਬਾ ਕੰਮ ਆਇਆ।