ਬੈਡਮਿੰਟਨ ਸਟਾਰ ਜੋੜੀ ਚਿਰਾਗ-ਸਾਤਵਿਕ ਦੀ ਧਮਾਲ

ਭਾਰਤ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਰਾਸ਼ਟਰੀ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੋਰ 26 ਐਥਲੀਟਾਂ ਨੂੰ ਵੀ ਇਹ ਪੁਰਸਕਾਰ ਮਿਲਿਆ, ਜਦਕਿ ਸਭ ਤੋਂ ਵੱਡਾ ਸਨਮਾਨ ਖੇਲ ਰਤਨ ਪੁਰਸਕਾਰ ਬੈਡਮਿੰਟਨ ਦੀ ਸਟਾਰ ਜੋੜੀ ਚਿਰਾਗ ਸ਼ੈਟੀ ਅਤੇ ਸਾਤਵਿਕਸਾਈ ਨੂੰ ਮਿਲਿਆ। ਦਰਅਸਲ ਚਿਰਾਗ ਅਤੇ ਸਾਤਵਿਕ ਦੀ ਜੋੜੀ ਨੇ ਸਾਲ 2023 ਵਿੱਚ ਏਸ਼ੀਆਈ ਖੇਡਾਂ ਵਿੱਚ ਬੈਡਮਿੰਟਨ ਵਿੱਚ ਆਪਣਾ ਅਤੇ ਦੇਸ਼ ਦਾ ਪਹਿਲਾ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ ਤੇ ਇੰਡੋਨੇਸ਼ੀਆ ਓਪਨ ਸੁਪਰ 1000 ਦਾ ਖਿਤਾਬ ਵੀ ਜਿੱਤਿਆ। ਪੁਰਸ਼ਾਂ ਦੀ ਜੋੜੀ ਇਸ ਸਮੇਂ ਮਲੇਸ਼ੀਆ ਓਪਨ ਸੁਪਰ 1000 ਵਿੱਚ ਖੇਡ ਰਹੀ ਹੈ ਅਤੇ ਇਸ ਲਈ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੀ। ਤੁਹਾਨੂੰ ਦੱਸ ਦੇਈਏ ਕਿ ਖੇਡ ਰਤਨ ਜੇਤੂਆਂ ਨੂੰ 25 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। ਚਿਰਾਗ ਤੇ ਸਾਤਵਿਕ ਦੀ ਜੋੜੀ ਨੂੰ ਇਹ ਪੁਰਸਕਾਰ ਮਿਲਿਆ, ਜਦਕਿ ਅਰਜੁਨ ਤੇ ਦਰੋਣਾਚਾਰੀਆ ਪੁਰਸਕਾਰਾਂ ਵਿੱਚ 15 ਲੱਖ ਰੁਪਏ ਦਾ ਨਕਦ ਇਨਾਮ ਸ਼ਾਮਲ ਹੈ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੁਹੰਮਦ ਸ਼ਮੀ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸਾਲ 2023 ‘ਚ ਸ਼ਮੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਟੀਮ ਨੂੰ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਸ਼ਮੀ ਨੇ ਵਿਸ਼ਵ ਕੱਪ ‘ਚ ਖੇਡੇ ਗਏ 7 ਮੈਚਾਂ ‘ਚ 24 ਵਿਕਟਾਂ ਲਈਆਂ ਸਨ। ਸ਼ਮੀ ਸਮੇਤ 26 ਐਥਲੀਟਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...