ਤਿੰਨ ਧੀਆਂ ਦੇ ਕੀਰਤੀਮਾਨ ਤੋਂ ਪਿੰਡ ਚਕਰ ’ਚ ਖ਼ੁਸ਼ੀ ਦਾ ਮਾਹੌਲ

ਮੁੱਕੇਬਾਜ਼ੀ ਦੇ ਖੇਤਰ ’ਚ ਨੇੜਲੇ ਪਿੰਡ ਚਕਰ ਨੇ ਕਈ ਮਾਅਰਕੇ ਮਾਰੇ ਹਨ। ਇਸ ਪਿੰਡ ਦੀਆਂ ਤਿੰਨ ਧੀਆਂ ਨੇ ਨਵਾਂ ਕੀਰਤੀਮਾਨ ਬਣਾਇਆ ਹੈ। ਸੱਤਵੀਂ ਇਲੀਟ ਵਿਮੈਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ ਪਹਿਲੀ ਵਾਰ ਕਿਸੇ ਇਕੋ ਪਿੰਡ ਦੀਆਂ ਤਿੰਨ ਧੀਆਂ ਨੇ ਤਿੰਨ ਤਗ਼ਮੇ ਜਿੱਤੇ ਹਨ। ਨੋਇਡਾ (ਉੱਤਰ ਪ੍ਰਦੇਸ਼) ਵਿੱਚ ਹੋਈ ਇਸ ਚੈਂਪੀਅਨਸ਼ਿਪ ਦੇ ਨਤੀਜਿਆਂ ਨਾਲ ਪਿੰਡ ਅਤੇ ਪੰਜਾਬ ਬਾਕਸਿੰਗ ਅਕੈਡਮੀ ’ਚ ਖੁਸ਼ੀ ਦਾ ਮਾਹੌਲ ਬਣ ਗਿਆ।

ਇਸ ਚੈਂਪੀਅਨਸ਼ਿਪ ‘ਚ ਚੱਕਰ ਦੀ ਸਿਮਰਨਜੀਤ ਕੌਰ ਲਾਈਟ ਵੇਟ (57-60 ਕਿਲੋਗ੍ਰਾਮ) ’ਚ ਅਤੇ ਸ਼ਿਵੰਦਰ ਕੌਰ ਨੇ ਫਲਾਈ ਵੇਟ (50-52 ਕਿਲੋਗ੍ਰਾਮ) ’ਚ ਚਾਂਦੀ ਦਾ ਅਤੇ ਮਨਦੀਪ ਕੌਰ ਸੰਧੂ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਅਕੈਡਮੀ ਦੇ ਪ੍ਰਧਾਨ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਅਤੇ ਮਨਦੀਪ ਕੌਰ ਸੰਧੂ ਨੇ ਪੰਜਾਬ ਵੱਲੋਂ ਅਤੇ ਸ਼ਿਵੰਦਰ ਕੌਰ ਨੇ ਆਲ ਇੰਡੀਆ ਪੁਲੀਸ ਵੱਲੋਂ ਇਸ ਚੈਂਪੀਅਨਸ਼ਿਪ ‘ਚ ਹਿੱਸਾ ਲਿਆ। ਸਿਮਰਨਜੀਤ ਕੌਰ ਸੈਮੀਫਾਈਨਲ ‘ਚ ਹਰਿਆਣਾ ਦੀ ਮੁੱਕੇਬਾਜ਼ ਮਨੀਸ਼ਾ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ। ਉਸ ਦਾ ਫਾਈਨਲ ਮੁਕਾਬਲਾ ਅੱਜ ਹੋਇਆ ਜਿਸ ‘ਚ ਉਸ ਨੂੰ ਚਾਂਦੀ ਦਾ ਤਗ਼ਮਾ ਮਿਲਿਆ। ਸ਼ਿਵੰਦਰ ਕੌਰ ਸੈਮੀਫਾਈਨਲ ‘ਚ ਮਹਾਂਰਾਸ਼ਟਰ ਦੀ ਸਿਮਰਨ ਵਰਮਾ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਮਨਦੀਪ ਕੌਰ ਸੰਧੂ ਕੁਆਟਰਫਾਈਨਲ ‘ਚ ਆਲ ਇੰਡੀਆ ਪੁਲੀਸ ਦੀ ਪ੍ਰੀਤੀ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ। ਉੱਘੇ ਲੇਖਕ ਪ੍ਰਿੰ. ਸਰਵਣ ਸਿੰਘ, ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਜੱਗਾ ਯੂਕੇ, ਨੰਬਰਦਾਰ ਚਮਕੌਰ ਸਿੰਘ, ਜਗਦੀਪ ਸਿੰਘ ਘੁੰਮਣ ਅਤੇ ਡਾਇਰੈਕਟਰ ਸਵਰਨ ਸਿੰਘ ਘੁੰਮਣ ਤੋਂ ਇਲਾਵਾ ਡਾਇਰੈਕਟਰ ਜਗਰੂਪ ਸਿੰਘ ਜਰਖੜ ਆਦਿ ਨੇ ਜੇਤੂ ਖਿਡਾਰਣਾਂ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਵਾਦ ਦਿੱਤੀ। ਇਸ ਮੌਕੇ ਅਕੈਡਮੀ ਦੇ ਪ੍ਰਬੰਧਕਾਂ ਨੇ ਪੀਆਈਐਸ ਮੁਹਾਲੀ ਦੇ ਕੋਚ ਬੀਆਈ ਫਰਨਾਂਡੇਜ਼ ਅਤੇ ਪੰਜਾਬ ਪੁਲੀਸ ਦੇ ਬਾਕਸਿੰਗ ਕੋਚ ਖੇਮ ਚੰਦ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...