ਭਾਰਤੀ ਖਿਡਾਰੀ ਰਿਤੂਰਾਜ ਗਾਇਕਵਾੜ ਨੂੰ ਮਿਲੀ ਟੈਸਟ ਟੀਮ ‘ਚ ਜਗ੍ਹਾ

ਭਾਰਤ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ਨਿਚਰਵਾਰ 23 ਦਸੰਬਰ ਨੂੰ ਇਕ ਅਧਿਕਾਰਤ ਪ੍ਰੈਸ ਬਿਆਨ ਜਾਰੀ ਕਰ ਕੇ ਇਸਦੀ ਪੁਸ਼ਟੀ ਕੀਤੀ। ਰਿਤੂਰਾਜ ਦੀ ਜਗ੍ਹਾ ਅਭਿਮਨਿਊ ਈਸ਼ਵਰਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਧਿਆਨ ਯੋਗ ਹੈ ਕਿ ਗਾਇਕਵਾੜ ਨੂੰ ਦੱਖਣੀ ਅਫਰੀਕਾ ਖਿਲਾਫ ਗੇਕੇਬਰਹਾ ‘ਚ ਦੂਜੇ ਵਨਡੇ ‘ਚ ਫੀਲਡਿੰਗ ਕਰਦੇ ਸਮੇਂ ਸੱਜੀ ਉਂਗਲੀ ‘ਚ ਸੱਟ ਲੱਗ ਗਈ ਸੀ। ਬੀਸੀਸੀਆਈ ਨੇ ਕਿਹਾ ਕਿ ਬੱਲੇਬਾਜ਼ ਨੂੰ ਸਕੈਨਿੰਗ ਲਈ ਲਿਜਾਇਆ ਗਿਆ ਹੈ। ਉਹ ਭਾਰਤ ਲਈ ਉਡਾਣ ਭਰੇਗਾ ਤੇ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ (NCA) ਨੂੰ ਰਿਪੋਰਟ ਕਰੇਗਾ। ਬੀਸੀਸੀਆਈ ਨੇ ਬੰਗਾਲ ਦੇ ਸਲਾਮੀ ਬੱਲੇਬਾਜ਼ ਅਭਿਮਨਿਊ ਈਸ਼ਵਰਨ ਨੂੰ ਬਦਲ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਹੈ।

ਬੀਸੀਸੀਆਈ ਨੇ ਇੱਕ ਪ੍ਰੈਸ ਬਿਆਨ ‘ਚ ਲਿਖਿਆ, ਉਸ ਦਾ ਸਕੈਨ ਕਰਵਾਇਆ ਗਿਆ ਤੇ ਮਾਹਿਰਾਂ ਦੀ ਸਲਾਹ ਤੋਂ ਬਾਅਦ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਉਸ ਨੂੰ ਬਾਕੀ ਦੇ ਦੌਰੇ ਤੋਂ ਬਾਹਰ ਕਰ ਦਿੱਤਾ ਹੈ। ਉਹ ਆਪਣੀ ਸੱਟ ਲਈ NCA ਨੂੰ ਰਿਪੋਰਟ ਕਰੇਗਾ। ਰਾਸ਼ਟਰੀ ਚੋਣ ਕਮੇਟੀ ਨੇ ਰਿਤੂਰਾਜ ਦੀ ਜਗ੍ਹਾ ਅਭਿਮਨਿਊ ਈਸ਼ਵਰਨ ਨੂੰ ਸ਼ਾਮਲ ਕੀਤਾ ਹੈ

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...