ਬੈਂਗਲੁਰੂ ਦੀ ਕੰਪਨੀ Ather Energy ਨੇ ਆਪਣੇ ਇਲੈਕਟ੍ਰਿਕ ਸਕੂਟਰ 450 Apex ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਸਕੂਟਰ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜੇਕਰ ਤੁਸੀਂ ਇਸ ਸਕੂਟਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਸ ਨੂੰ ਸਿਰਫ 25 ਹਜ਼ਾਰ ਰੁਪਏ ‘ਚ ਬੁੱਕ ਕਰ ਸਕਦੇ ਹੋ। ਕੰਪਨੀ ਜਲਦ ਹੀ ਇਸ ਸਕੂਟਰ ਨੂੰ ਲਾਂਚ ਕਰ ਸਕਦੀ ਹੈ। ਇਸ ਸਕੂਟਰ ਦੀ ਡਿਲੀਵਰੀ ਮਾਰਚ 2024 ਵਿੱਚ ਸ਼ੁਰੂ ਹੋਵੇਗੀ। ਇਸ ਦਾ ਸਿੱਧਾ ਮੁਕਾਬਲਾ Ola S1 Pro ਨਾਲ ਹੈ।
ਵਾਹਨ ਬਣਾਉਣ ਵਾਲੀ ਕੰਪਨੀ ਨੇ ਅਜੇ ਤਕ ਇਸ ਇਲੈਕਟ੍ਰਿਕ ਸਕੂਟਰ ਦੇ ਸਪੈਸੀਫਿਕੇਸ਼ਨਜ਼ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਹ ਕੰਪਨੀ ਦਾ ਹੁਣ ਤਕ ਦਾ ਸਭ ਤੋਂ ਤੇਜ਼ ਇਲੈਕਟ੍ਰਿਕ ਸਕੂਟਰ ਹੋਣ ਜਾ ਰਿਹਾ ਹੈ। ਇਸ ਸਕੂਟਰ ਦਾ ਨਾਮ Ather 450 Apex ਹੋਵੇਗਾ। ਇਸ ਨੂੰ ਅਗਲੇ ਸਾਲ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ। ਇਸ ਸਕੂਟਰ ਦਾ ਡਿਜ਼ਾਈਨ ਕਾਫੀ ਦਮਦਾਰ ਹੈ। ਇਸ ਦੀ ਸਪੀਡ ਬਹੁਤ ਤੇਜ਼ ਹੋਵੇਗੀ। ਜਿਸ ਕਾਰਨ ਲੋਕ ਇਸ ਨੂੰ ਕਾਫੀ ਪਸੰਦ ਕਰਨਗੇ।450 Apex ਤੋਂ ਇਲਾਵਾ ਵਾਹਨ ਨਿਰਮਾਤਾ ਕੰਪਨੀ ਇਕ ਹੋਰ ਪਰਿਵਾਰਕ ਇਲੈਕਟ੍ਰਿਕ ਸਕੂਟਰ ‘ਤੇ ਕੰਮ ਕਰ ਰਹੀ ਹੈ ਜੋ ਕਿ ਮੌਜੂਦਾ ਮਾਡਲਾਂ ਨਾਲੋਂ ਕਿਤੇ ਜ਼ਿਆਦਾ ਕਿਫ਼ਾਇਤੀ ਹੋਵੇਗਾ। ਕੰਪਨੀ ਨੇ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ। ਇਹ ਇਲੈਕਟ੍ਰਿਕ ਸਕੂਟਰ ਸਿੰਗਲ ਚਾਰਜ ‘ਚ 120 ਕਿਲੋਮੀਟਰ ਦੀ ਰੇਂਜ ਦੇਵੇਗਾ। ਪਰ ਘੱਟ ਕੀਮਤ ਦੇ ਕਾਰਨ ਇਸ ਦੇ ਫੀਚਰਸ ਘੱਟ ਹੋ ਸਕਦੇ ਹਨ।