Realme ਨੇ ਹਾਲ ਹੀ ‘ਚ ਆਪਣੇ ਯੂਜ਼ਰਜ਼ ਲਈ Realme C67 5G ਲਾਂਚ ਕੀਤਾ ਹੈ। ਅੱਜ ਇਸ ਫੋਨ ਦੀ ਪਹਿਲੀ ਸੇਲ ਭਾਰਤ ‘ਚ ਹੋਣ ਜਾ ਰਹੀ ਹੈ। ਹਾਲਾਂਕਿ ਭਾਰਤ ‘ਚ ਪਹਿਲੀ ਸੇਲ ਤੋਂ ਪਹਿਲਾਂ ਹੀ ਕੰਪਨੀ ਨੇ ਇਸ ਫੋਨ ਦਾ ਨਵਾਂ ਵੇਰੀਐਂਟ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Realme C67 ਦਾ 4G ਵੇਰੀਐਂਟ ਲਾਂਚ ਕੀਤਾ ਹੈ। ਇਸ ਫੋਨ ਨੂੰ ਇੰਡੋਨੇਸ਼ੀਆ ‘ਚ ਲਾਂਚ ਕੀਤਾ ਗਿਆ ਹੈ। ਆਓ ਜਲਦੀ ਨਾਲ Realme C67 4G ਫੋਨ ਦੇ ਫੀਚਰ ਤੇ ਕੀਮਤ ਬਾਰੇ ਜਾਣਕਾਰੀ ਚੈੱਕ ਕਰ ਲਈਏ-
ਪ੍ਰੋਸੈਸਰ- Realme C67 4G ਨੂੰ ਸਨੈਪਡ੍ਰੈਗਨ 685 ਪ੍ਰੋਸੈਸਰ ਨਾਲ ਲਿਆਂਦਾ ਗਿਆ ਹੈ ।
ਡਿਸਪਲੇਅ-ਰੀਅਲਮੀ C67 4G ਨੂੰ 6.72 ਇੰਚ ਪੰਚ ਹੋਲ ਡਿਸਪਲੇਅ FHD, 90Hz ਰਿਫਰੈਸ਼ ਰੇਟ ਨਾਲ ਲਿਆਂਦਾ ਗਿਆ ਹੈ ।
ਰੈਮ ਤੇ ਸਟੋਰੇਜ-ਰੀਅਲਮੀ C67 4G ਨੂੰ 8GB ਰੈਮ ਅਤੇ 128GB/256GB ਸਟੋਰੇਜ ਵਿਕਲਪ ਦੇ ਨਾਲ ਲਿਆਂਦਾ ਗਿਆ ਹੈ।ਰੀਅਲਮੀ C67 4G ਫੋਨ 5,000mAh ਬੈਟਰੀ ਅਤੇ 33W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ ।
Realme C67 4G ਨੂੰ 108MP ਮੇਨ ਕੈਮਰਾ ਤੇ 2MP ਡੂੰਘਾਈ ਲੈਂਸ ਦੇ ਨਾਲ ਲਿਆਂਦਾ ਗਿਆ ਹੈ। ਇਸ ਫੋਨ ਨੂੰ 8MP ਸੈਲਫੀ ਕੈਮਰੇ ਨਾਲ ਲਿਆਂਦਾ ਗਿਆ ਹੈ।
Realme C67 4G ਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਫੋਨ ਨੂੰ IDR 2,599,000 ਯਾਨੀ 8GB 128GB ਵੇਰੀਐਂਟ ਲਈ ਲਗਪਗ $168 ‘ਚ ਲਾਂਚ ਕੀਤਾ ਗਿਆ ਹੈ। ਜਦੋਂਕਿ 8GB 256GB ਸਟੋਰੇਜ ਵੇਰੀਐਂਟ ਦੀ ਕੀਮਤ IDR 2,999,000 ਯਾਨੀ ਲਗਪਗ $193 ਹੈ। Realme ਦਾ ਇਹ ਫੋਨ ਹੋਰ ਬਾਜ਼ਾਰਾਂ ਲਈ ਵੀ ਲਿਆਂਦਾ ਜਾ ਸਕਦਾ ਹੈ।