ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੀ ਹੈ। Xiaomi ਨੇ ਹਾਲ ਹੀ ‘ਚ ਆਪਣੇ ਯੂਜ਼ਰਜ਼ ਲਈ Redmi 13C ਸਮਾਰਟਫੋਨ ਲਾਂਚ ਕੀਤਾ ਹੈ।ਕੰਪਨੀ ਨੇ ਇਸ ਫੋਨ ਦੇ 4G ਅਤੇ 5G ਵੇਰੀਐਂਟ ਨੂੰ ਯੂਜ਼ਰਜ਼ ਲਈ ਲਾਂਚ ਕੀਤਾ ਹੈ। ਅੱਜ Redmi 13C ਦੇ 4G ਵੇਰੀਐਂਟ ਦੀ ਪਹਿਲੀ ਸੇਲ ਹੋਣ ਜਾ ਰਹੀ ਹੈ। ਤੁਸੀਂ Redmi 13C ਨੂੰ ਪਹਿਲੀ ਸੇਲ ‘ਚ 7,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦ ਸਕੋਗੇ। Redmi 13C ਦੀ ਪਹਿਲੀ ਸੇਲ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਰਹੀ ਹੈ। ਯੂਜ਼ਰਜ਼ ਇਸ ਫੋਨ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਅਮੇਜ਼ਨ ਤੋਂ ਖਰੀਦ ਸਕਣਗੇ। ਇਸ ਤੋਂ ਇਲਾਵਾ ਫੋਨ ਨੂੰ mi.com ਅਤੇ Xiaomi ਦੇ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ।ਪਹਿਲੀ ਸੇਲ ’ਚ ਗਾਹਕਾਂ ਨੂੰ ICICI Credit & Debit Cards, SBI Credit & Debit Cards ਤੇ HDFC Credit & Debit Cards ’ਤੇ 1000 ਰੁਪਏ ਦਾ ਇੰਨਸਟੈਂਟ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ।ਕੰਪਨੀ ਨੇ Redmi 13C ਨੂੰ ਤਿੰਨ ਸਟੋਰੇਜ ਵੇਰੀਐਂਟ ‘ਚ ਲਾਂਚ ਕੀਤਾ ਹੈ। ਤੁਸੀਂ Redmi 13C ਸਮਾਰਟਫੋਨ ਨੂੰ 4GB 128GB, 6GB 128GB, 8GB 256GB ‘ਚ ਖਰੀਦ ਸਕਦੇ ਹੋ। ਪਹਿਲੀ ਸੇਲ ‘ਚ ਤਿੰਨੋਂ ਸਟੋਰੇਜ ਵੇਰੀਐਂਟ ਦੀ ਕੀਮਤ ਲਾਂਚ ਕੀਮਤ ਤੋਂ ਘੱਟ ਹੋਵੇਗੀ।
4GB+128GB ਸਟੋਰੇਜ ਵੇਰੀਐਂਟ 7,999 ਰੁਪਏ ’ਚ ਖਰੀਦ ਸਕੋਂਗੇ।
6GB+128GB ਸਟੋਰੇਜ ਵੇਰੀਐਂਟ 8,999 ਰੁਪਏ ’ਚ ਖਰੀਦ ਸਕੋਂਗੇ।
8GB+256GB ਸਟੋਰੇਜ ਵੇਰੀਐਂਟ 10,499 ਰੁਪਏ ’ਚ ਖਰੀਦ ਸਕੋਂਗੇ।
Redmi 13C ਫੋਨ ਨੂੰ MediaTek Helio G85 ਚਿਪਸੈੱਟ ਨਾਲ ਲਾਂਚ ਕੀਤਾ ਗਿਆ ਹੈ।
Redmi ਦਾ ਨਵਾਂ ਫੋਨ 6.74 ਇੰਚ HD ਡਿਸਪਲੇ, 90Hz ਰਿਫਰੈਸ਼ ਰੇਟ ਅਤੇ 600 nits ਬ੍ਰਾਈਟਨੈੱਸ ਨਾਲ ਲਿਆਂਦਾ ਗਿਆ ਹੈ।
Redmi 13C ਸਮਾਰਟਫੋਨ ਨੂੰ ਤਿੰਨ ਸਟੋਰੇਜ ਵੇਰੀਐਂਟ 4GB 128GB, 6GB 128GB, 8GB 256GB ‘ਚ ਖਰੀਦਿਆ ਜਾ ਸਕਦਾ ਹੈ।
Redmi ਦਾ ਇਹ ਫੋਨ 50MP ਪ੍ਰਾਇਮਰੀ ਸੈਂਸਰ, 2MP ਮੈਕਰੋ ਅਤੇ 8MP ਫਰੰਟ ਕੈਮਰਾ ਨਾਲ ਲਿਆਂਦਾ ਗਿਆ ਹੈ।
Redmi 13C ਸਮਾਰਟਫੋਨ ਨੂੰ 5000mAh ਬੈਟਰੀ ਅਤੇ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਲਿਆਂਦਾ ਗਿਆ ਹੈ।