ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਇੰਟਰਨੈੱਟ ’ਤੇ ਫੈਲੇ ਵਾਇਰਸ ‘ਅਕੀਰਾ’ ਤੋਂ ਚੌਕਸ ਰਹਿਣ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ: ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ (ਸੀਈਆਰਟੀ-ਇਨ) ਨੇ ਇੰਟਰਨੈੱਟ ’ਤੇ ਫੈਲੇ ਇਕ ਵਾਇਰਸ ‘ਅਕੀਰਾ’ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਰਾਹੀਂ ਲੋਕਾਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਏਜੰਸੀ ਮੁਤਾਬਕ ਇਸ ਵਾਇਰਸ ਰਾਹੀਂ ਲੋਕਾਂ ਦੇ ਡੇਟਾ ਨੂੰ ‘ਐਨਕ੍ਰਿਪਟ’ ਕੀਤਾ ਜਾ ਰਿਹਾ ਹੈ, ਤੇ ਇਸ ਨੂੰ ਛੱਡਣ ਬਦਲੇ ਪੈਸੇ ਮੰਗੇ ਜਾ ਰਹੇ ਹਨ। ਇਸ ਤੋਂ ਇਲਾਵਾ ਸਾਈਬਰਸਪੇਸ ਵਿਚੋਂ ਅਹਿਮ ਸੂਚਨਾਵਾਂ ਚੋਰੀ ਵੀ ਕੀਤੀਆਂ ਜਾ ਰਹੀਆਂ ਹਨ। ਇਹ ‘ਰੈਨਸਮਵੇਅਰ ਵਾਇਰਸ’ ਵਿੰਡੋਜ਼ ਤੇ ਲਿੰਕਸ ਅਧਾਰਿਤ ਕੰਪਿਊਟਰ ਸਿਸਟਮ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਸਾਂਝਾ ਕਰੋ