ਅਰਥਚਾਰੇ ਨੂੰ ਨੁਕਸਾਨ ਪਹੁੁੰਚਾ ਰਹੀਆਂ Google ਦੀਆਂ ਮੁਕਾਬਲਾ ਵਿਰੋਧੀ ਸਰਗਰਮੀਆਂ

ਮੈਪ ਨਾਲ ਜੁੜੀਆਂ ਸੇਵਾਵਾਂ ਦੇਣ ਵਾਲੀ ਘਰੇਲੂ ਕੰਪਨੀ ਮੈਪਮਾਈਇੰਡੀਆ ਦਾ ਕਹਿਣਾ ਹੈ ਕਿ ਗੂਗਲ ਦੀਆਂ ਮੁੁਕਾਬਲਾ ਵਿਰੋਧੀ ਸਰਗਰਮੀਆਂ ਖੇਤਰ ਦੀਆਂ ਹੋਰਨਾਂ ਕੰਪਨੀਆਂ ਦਾ ਗਲ਼ਾ ਘੁੱਟ ਕੇ ਭਾਰਤੀ ਖਪਤਕਾਰਾਂ ਤੇ ਅਰਥਚਾਰੇ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਭਾਰਤੀ ਮੁਕਾਬਲਾ ਕਮਿਸ਼ਨ (ਸੀਸੀਆਈ) ਨੇ ਅਕਤੂਬਰ ’ਚ ਗੂਗਲ ਤੇ ਐਂਡ੍ਰਾਇਡ ਬਾਜ਼ਾਰ ’ਚ ਆਾਪਣੀ ਪ੍ਰਮੁੱਖ ਸਥਿਤੀ ਦੀ ਦੁਰਵਰਤੋਂ ਕਰਨ ਲਈ 1337.76 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਸੀ।

ਮੈਪਮਾਈਇੰਡੀਆ ਦੇ ਸੀਈਓ ਰੋਹਨ ਵਰਮਾ ਨੇ ਕਿਹਾ ਕਿ ਇਸ ਮਾਮਲੇ ਦਾ ਵਿਸਥਾਰ ਨਾਲ ਅਧਿਐਨ ਕਰਨ ਵਾਲੇ ਲੋਕਾਂ, ਉਦਯੋਗ, ਸਰਕਾਰ ਤੇ ਰੈਗੁਲੇਟਰੀਆਂ ਦੀ ਆਮ ਧਾਰਨਾ ਹੈ ਕਿ ਗੂਗਲ ਕੋਲ ਮੁਕਾਬਲੇ ਨੂੰ ਰੁਕਾਵਟ ਪਾਉਣ ਵਾਲੀ ਗਲਬੇ ਵਾਲੀ ਸਥਿਤੀ ਹੈ। ਉਹ ਮੁਕਾਬਲਾ ਰੋਕੂ ਤਰੀਕਿਆਂ ਨਾਲ ਨਵੇਂ ਬਾਜ਼ਾਰਾਂ ’ਚ ਆਪਣੇ ਗਲਬੇ ਨੂੰ ਕਾਇਮ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ’ਚ ਗੂਗਲ ਨੇ ਬਦਲਵੇਂ ਆਪ੍ਰੇਟਿੰਗ ਸਿਸਟਮ, ਐਪ ਸਟੋਰ ਤੇ ਮੈਪਸ ਜਿਹੇ ਐਪ ਲਈ ਯੂਜ਼ਰਾਂ ਵਿਚਕਾਰ ਪ੍ਰਸਾਰ ਨੂੰ ਬਹੁਤ ਮੁਸ਼ਕਲ ਬਣਾ ਦਿੱਤਾ ਹੈ। ਵਰਮਾ ਨੇ ਕਿਹਾ ਕਿ ਕੰਪਨੀ ਨੇ ਗੂਗਲ ਨੂੰ ਮੈਪਮਾਈਇੰਡੀਆ ਐਪ ਹਟਾਉਣ ਬਾਰੇ ਕਈ ਵਾਰ ਲਿਖਿਆ ਤੇ ਇਸਦਾ ਜ਼ਿਕਰ ਸੋਸ਼ਲ ਮੀਡੀਆ ’ਤੇ ਵੀ ਕੀਤਾ। ਕੁਝ ਥਾਵਾਂ ’ਤੇ ਇਸ ਬਾਰੇ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਗੂਗਲ ਨੇ ਇਸ ਨੂੰ ਮੁੜ ਤੋਂ ਆਪਣੇ ਪਲੇਅ ਸਟੋਰ ’ਤੇ ਜਗ੍ਹਾ ਦਿੱਤੀ

ਸਾਂਝਾ ਕਰੋ