ਆਟੋ ਡੈਸਕ ਕਿਫਾਇਤੀ EV ਹਿੱਸੇ ਦੀ ਤਲਾਸ਼ ਕਰ ਰਹੇ ਗਾਹਕਾਂ ਲਈ ਖੁਸ਼ਖਬਰੀ ਹੈ। MG ਮੋਟਰ ਜਲਦ ਹੀ ਆਪਣੀ ਨਵੀਂ ਕਾਰ ਲਾਂਚ ਕਰ ਸਕਦੀ ਹੈ। ਇਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਇਲੈਕਟ੍ਰਿਕ ਕਾਰ (EV) ਬਣਨ ਜਾ ਰਹੀ ਹੈ।
Morris Garages ਦੀਆਂ ਗੱਡੀਆਂ ਦੀ ਵਿਕਰੀ ਭਾਰਤ ਵਿੱਚ ਸਾਲ 2019 ਵਿੱਚ ਸ਼ੁਰੂ ਹੋਈ ਸੀ ਤੇ ਇਸ ਸਾਲ MG ZS EV ਦੇ ਨਾਲ ਕੰਪਨੀ ਨੇ ਭਾਰਤ ਵਿੱਚ ਇਲੈਕਟ੍ਰਿਕ ਕਾਰ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤੀ ਹੈ। ਭਾਰਤੀ ਕਾਰ ਬਾਜ਼ਾਰ ਵਿੱਚ ਇਲੈਕਟ੍ਰਿਕ ਕਾਰਾਂ ਨੂੰ ਤਰਜੀਹ ਦੇਣ ਵਾਲੇ ਗਾਹਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਵਾਹਨ ਨਿਰਮਾਤਾ ਇਸ ਸੈਗਮੈਂਟ ‘ਚ ਆਪਣੇ ਨਵੇਂ ਮਾਡਲ ਲਾਂਚ ਕਰ ਰਹੇ ਹਨ। ਹਾਲ ਹੀ ‘ਚ ਟਾਟਾ ਮੋਟਰਸ ਨੇ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ Tiago EV ਲਾਂਚ ਕੀਤੀ ਹੈ। ਪਰ ਹੁਣ ਲਗਜ਼ਰੀ ਕਾਰ ਵੇਚਣ ਵਾਲੀ ਕੰਪਨੀ MG ਇਸ ਤੋਂ ਵੀ ਸਸਤੀ ਇਲੈਕਟ੍ਰਿਕ ਕਾਰ ਲਿਆਉਣ ਦੀ ਤਿਆਰੀ ਕਰ ਰਹੀ ਹੈ।
MG ਜਲਦ ਹੀ ਭਾਰਤੀ ਬਾਜ਼ਾਰ ‘ਚ ਆਪਣੀ ਐਂਟਰੀ-ਲੇਵਲ ਇਲੈਕਟ੍ਰਿਕ ਕਾਰ (ਐਂਟਰੀ ਲੇਬਲ EV) ਨੂੰ ਲਾਂਚ ਕਰ ਸਕਦੀ ਹੈ। ਇਹ ਟਾਟਾ ਮੋਟਰਜ਼ ਵੱਲੋਂ ਹਾਲ ਹੀ ਵਿੱਚ ਲਾਂਚ ਕੀਤੀ ਗਈ Tiago EV ਨਾਲੋਂ ਵੀ ਸਸਤੀ ਹੋਵੇਗੀ। ਦੱਸ ਦੇਈਏ ਕਿ Tata Tiago EV ਦੀ ਸ਼ੁਰੂਆਤੀ ਕੀਮਤ 8.49 ਲੱਖ ਰੁਪਏ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ MG ਦੀ ਇਸ ਛੋਟੀ ਇਲੈਕਟ੍ਰਿਕ ਕਾਰ ਨੂੰ ਟੈਸਟਿੰਗ ਦੌਰਾਨ ਇਕ ਵਾਰ ਫਿਰ ਦੇਖਿਆ ਗਿਆ ਹੈ।