ਟਵਿੱਟਰ ਦੇ ਸੀਈਓ ਨੇ ਦਿੱਤਾ ਅਸਤੀਫਾ, ਭਾਰਤੀ ਮੂਲ ਦੇ ਪਰਾਗ ਅਗਰਵਾਲ ਬਣੇ ਨਵੇਂ ਸੀਈਓ

ਨਵੀਂ ਦਿੱਲੀ: ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਨੇ ਸੋਮਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ। ਕੰਪਨੀ ਦੇ ਬੋਰਡ ਨੇ ਸਰਬਸੰਮਤੀ ਨਾਲ ਭਾਰਤੀ ਮੂਲ ਦੇ ਪਰਾਗ ਅਗਰਵਾਲ ਨੂੰ ਟਵਿਟਰ ਦਾ ਅਗਲਾ ਸੀਈਓ ਨਿਯੁਕਤ ਕੀਤਾ ਹੈ।

ਪਰਾਗ ਹੁਣ ਤੱਕ ਟਵਿੱਟਰ ਦੇ ਚੀਫ ਟੈਕਨਾਲੋਜੀ ਅਫਸਰ ਸਨ।ਡੋਰਸੀ ਨੇ ਇਕ ਬਿਆਨ ਵਿਚ ਕਿਹਾ, “ਮੈਂ ਟਵਿੱਟਰ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਕੰਪਨੀ ਆਪਣੇ ਸੰਸਥਾਪਕਾਂ ਦੀ ਛਤਰ ਛਾਇਆ ਤੋਂ ਅੱਗੇ ਨਿਕਲ ਕੇ ਵਧਣ ਲਈ ਤਿਆਰ ਹੈ।” 45 ਸਾਲਾ ਡੋਰਸੀ ਨੇ ਅਸਤੀਫੇ ਦੇ ਨਾਲ ਆਪਣੇ ਉੱਤਰਾਧਿਕਾਰੀ ਪਰਾਗ ਅਗਰਵਾਲ ‘ਤੇ ਭਰੋਸਾ ਜਤਾਇਆ ਹੈ। ਪਰਾਗ ਨੇ 2011 ਵਿਚ ਟਵਿੱਟਰ ਨੂੰ ਜੁਆਇੰਨ ਕੀਤਾ ਸੀ।

ਸਾਂਝਾ ਕਰੋ