
ਟੂਰਨਾਮੈਂਟ ਦੇ ਅਰੰਭਲੇ ਮੈਚ ਸਮੇਂ ਇਲਾਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਕੌਂਸਲਰ ਸੰਜੀਵ ਬੁੱਗਾ ਅਤੇ ਭਜਨ ਸਿੰਘ ਸੱਲ ਕੈਨੇਡਾ ਪੁੱਜੇ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਕੌਂਸਲਰ ਸੰਜੀਵ ਬੁੱਗਾ ਅਤੇ ਭਜਨ ਸਿੰਘ ਸੱਲ ਕੈਨੇਡਾ ਨੂੰ ਗੁਰੂ ਹਰਿਰਾਏ ਫੁੱਟਬਾਲ ਅਕਾਡਮੀ ਵੱਲੋਂ ਯਾਦ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪਿੰਡਾਂ ਦੇ ਨੌਜਵਾਨ ਖੇਡ ਮੁਕਾਬਲਿਆਂ ‘ਚ ਹਿੱਸਾ ਲੈ ਰਹੇ ਹਨ। ਖੇਡਾਂ ਨੌਜਵਾਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਤਿਅੰਤ ਜ਼ਰੂਰੀ ਹਨ। ਉਹਨਾਂ ਇਹ ਵੀ ਕਿਹਾ ਕਿ ਖੇਡਾਂ ਖੇਡ ਭਾਵਨਾ ਨਾਲ ਖੇਡਣੀਆਂ ਚਾਹੀਦੀਆਂ ਹਨ। ਇਸ ਸਮੇਂ ਹੋਰਨਾਂ ਤੋਂ ਬਿਨਾਂ ਰਵੀ ਪਾਲ ਪ੍ਰਧਾਨ, ਸਨੀ ਬੰਗੜ ਪੰਚ, ਬਲਵਿੰਦਰ ਸਿੰਘ ਫੋਰਮੈਨ, ਭਜਨ ਸਿੰਘ ਸੱਲ, ਸੁਖਵਿੰਦਰ ਸਿੰਘ ਸੱਲ,ਕੁਲਵਿੰਦਰ ਸਿੰਘ ਸੱਲ, ਗੁਰਮੁਖ ਸਿੰਘ ਡੋਲ, ਨੰਬਰਦਾਰ ਸੁਰਜਨ ਸਿੰਘ, ਨੰਬਰਦਾਰ ਨਿਰਮਲ ਸਿੰਘ, ਦਰਬਾਰਾ ਸਿੰਘ ਸਾਬਕਾ ਸਰਪੰਚ, ਮਦਨ ਲਾਲ ਸਾਬਕਾ ਪੰਚ ਆਦਿ ਸ਼ਾਮਲ ਸਨ।