ਫਿਲਮ ਇੰਡਸਟਰੀ ‘ਚ ਛਾਈ ਸੋਗ ਦੀ ਲਹਿਰ, ਇਸ ਆਸਕਰ ਜੇਤੂ ਅਦਾਕਾਰ ਦਾ ਹੋਇਆ ਦੇਹਾਂਤ

ਲੰਡਨ, 15 ਮਈ – ਆਸਕਰ-ਪੁਰਸਕਾਰ ਜੇਤੂ ਹਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਰਾਬਰਟ ਬੈਂਟਨ ਦਾ ਦੇਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਕਾਰਨ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰਾਬਰਟ ਬੈਂਟਨ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪੁੱਤਰ ਜੌਨ ਬੈਂਟਨ ਨੇ ਦਿੱਤੀ, ਉਨ੍ਹਾਂ ਨੇ ਕਿਹਾ ਕਿ ਫਿਲਮ ਨਿਰਮਾਤਾ ਦਾ ਨਿਊਯਾਰਕ ਦੇ ਮੈਨਹਟਨ ਸਥਿਤ ਉਨ੍ਹਾਂ ਦੇ ਘਰ ‘ਤੇ ਕੁਦਰਤੀ ਕਾਰਨਾਂ ਕਰਕੇ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਲੋਕ ਸੋਸ਼ਲ ਮੀਡੀਆ ‘ਤੇ ਰਾਬਰਟ ਬੈਂਟਨ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਕਈ ਇਤਿਹਾਸਕ ਫਿਲਮਾਂ ਬਣਾ ਚੁੱਕੇ ਸੀ ਰਾਬਰਟ ਬੈਂਟਨ 

‘ਕ੍ਰੈਮਰ ਵਰਸਿਜ਼ ਕ੍ਰੈਮਰ’ ਦੇ ਲੇਖਕ ਅਤੇ ਨਿਰਦੇਸ਼ਕ ਵਜੋਂ ਹਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਰਾਬਰਟ ਬੈਂਟਨ ਨੇ ਆਪਣੇ ਕਰੀਅਰ ਦੌਰਾਨ ਕਈ ਇਤਿਹਾਸਕ ਫਿਲਮਾਂ ਕੀਤੀਆਂ ਹਨ। ਉਨ੍ਹਾਂ ਦਾ ਕਰੀਅਰ ਲਗਭਗ ਛੇ ਦਹਾਕਿਆਂ ਤੱਕ ਫੈਲਿਆ ਹੋਇਆ ਸੀ। ਹਾਲੀਵੁੱਡ ਦੀਆਂ ਕਹਾਣੀਆਂ ਨੂੰ ਪਰਦੇ ‘ਤੇ ਲਿਆਉਣ ਵਾਲੇ ਰਾਬਰਟ ਬੈਂਟਨ ਹਮੇਸ਼ਾ ਆਪਣੇ ਕਰੀਅਰ ਵਿੱਚ ਸਭ ਤੋਂ ਵਧੀਆ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਸਨ।

ਇਸ ਫਿਲਮ ਨੇ 5 ਆਸਕਰ ਜਿੱਤੇ

ਰਾਬਰਟ ਬੈਂਟਨ ਦੀ ਫਿਲਮ ‘ਕ੍ਰੈਮਰ ਵਰਸਿਜ਼ ਕ੍ਰੈਮਰ’ ਸਾਲ 1979 ਵਿੱਚ ਰਿਲੀਜ਼ ਹੋਈ ਸੀ। ਇਸਨੇ ਨਾ ਸਿਰਫ਼ ਸਭ ਤੋਂ ਵਧੀਆ ਹੋਣ ਦਾ ਖਿਤਾਬ ਜਿੱਤਿਆ ਸਗੋਂ ਪੰਜ ਆਸਕਰ ਪੁਰਸਕਾਰ ਵੀ ਜਿੱਤੇ। ਫਿਲਮ ਵਿੱਚ ਡਸਟਿਨ ਹਾਫਮੈਨ ਅਤੇ ਮੈਰਿਲ ਸਟ੍ਰੀਪ ਦੇ ਕਿਰਦਾਰਾਂ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ, 1967 ਵਿੱਚ ਰੌਬਰਟ ਬੈਂਟਨ ਦੀ ਫਿਲਮ ‘ਬੌਨੀ ਐਂਡ ਕਲਾਈਡ’ ਰਿਲੀਜ਼ ਹੋਈ, ਜਿਸਦੀ ਕਹਾਣੀ ਉਨ੍ਹਾਂ ਨੇ ਡੇਵਿਡ ਨਿਊਮੈਨ ਨਾਲ ਲਿਖੀ ਸੀ। ਇਸ ਫਿਲਮ ਨੇ ਹਾਲੀਵੁੱਡ ਦਾ ਨਜ਼ਰੀਆ ਬਦਲ ਦਿੱਤਾ ਸੀ।

ਸਾਂਝਾ ਕਰੋ

ਪੜ੍ਹੋ

Zomato ਡਿਲੀਵਰੀ ਬੁਆਏ ਨੂੰ ਮਿਲੇਗੀ ਪੈਨਸ਼ਨ!

ਨਵੀਂ ਦਿੱਲੀ, 15 ਮਈ – ਜ਼ੋਮੈਟੋ, ਸਵਿਗੀ, ਐਮਾਜ਼ਾਨ ਅਤੇ ਫਲਿੱਪਕਾਰਟ...