ਭਾਰਤ ਨਾਲ ਪੰਗਾ ਲੈਣ ਵਾਲੇ ਦੋਵੇਂ ਪਾਕਿਸਤਾਨੀ ‘ਕਪਤਾਨ’ ਨਿਕਲੇ ਪੰਜਾਬੀ

ਨਵੀਂ ਦਿੱਲੀ, 15 ਮਈ – ਭਾਰਤ ਤੇ ਪਾਕਿਸਤਾਨ ਵਿਚਕਾਰ ਵਧਦੇ ਫੌਜੀ ਤਣਾਅ ਦੇ ਵਿਚਕਾਰ ਪਾਕਿਸਤਾਨ ਦੇ ਦੋ ਸ਼ਖਸ ਕਾਫੀ ਚਰਚਾ ਵਿੱਚ ਹਨ। ਇੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਦੂਜੇ ਫੌਜ ਮੁਖੀ ਜਨਰਲ ਅਸੀਮ ਮੁਨੀਰ। ਇਹ ਦੋਵੇਂ ਪੰਜਾਬੀ ਹਨ ਤੇ ਇਨ੍ਹਾਂ ਦਾ ਪਿਛੋਕੜ ਵੀ ਭਾਰਤ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਪਰਿਵਾਰ ਤਰਨ ਤਾਰਨ ਤੇ ਜਨਰਲ ਅਸੀਮ ਮੁਨੀਰ ਦਾ ਪਰਿਵਾਰ ਜਲੰਧਰ ਵਿੱਚ ਰਹਿੰਦਾ ਸੀ। ਜਾਨੀ ਭਾਰਤ ਨਾਲ ਟਕਰਾਉਣ ਵਾਲੇ ਦੋਵੇਂ ਪੰਜਾਬੀ ਹੀ ਸਨ।

ਜਾਤੀ ਉਮਰਾ ਪਿੰਡ ਦੇ ਰਹਿਣ ਵਾਲੇ ਸ਼ਾਹਬਾਜ਼ ਸ਼ਰੀਫ 

ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਜੜ੍ਹਾਂ ਪੰਜਾਬ ਦੇ ਤਰਨ ਤਾਰਨ ਦੇ ਪਿੰਡ ਜਾਤੀ ਉਮਰਾ ਵਿੱਚ ਹਨ। ਇਹ ਉਨ੍ਹਾਂ ਦਾ ਜੱਦੀ ਪਿੰਡ ਹੈ, ਜੋ ਅੰਮ੍ਰਿਤਸਰ ਤੋਂ ਸਿਰਫ਼ 35-40 ਕਿਲੋਮੀਟਰ ਦੂਰ ਹੈ। ਜਾਤੀ ਉਮਰਾ ਪਿੰਡ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੋਂ ਦਾ ਸ਼ਰੀਫ ਪਰਿਵਾਰ ਦਹਾਕਿਆਂ ਤੋਂ ਪਾਕਿਸਤਾਨ ਦੀ ਰਾਜਨੀਤੀ ‘ਤੇ ਰਾਜ ਕਰ ਰਿਹਾ ਹੈ। ਜਿੱਥੇ ਮੁਹੰਮਦ ਸ਼ਰੀਫ ਯਾਨੀ ਸ਼ਾਹਬਾਜ਼ ਤੇ ਨਵਾਜ਼ ਦੇ ਪਿਤਾ ਦਾ ਜੱਦੀ ਘਰ ਹੁੰਦਾ ਸੀ, ਅੱਜ ਉਸ ਜਗ੍ਹਾ ‘ਤੇ ਇੱਕ ਵੱਡਾ ਗੁਰਦੁਆਰਾ ਹੈ। ਭਾਵੇਂ ਇਹ ਜ਼ਮੀਨ ਨਵਾਜ਼ ਤੇ ਸ਼ਾਹਬਾਜ਼ ਸ਼ਰੀਫ ਦੇ ਪਰਿਵਾਰ ਦੀ ਹੈ ਪਰ ਹੁਣ ਇਸ ‘ਤੇ ਜੋ ਪਿੰਡ ਵਾਸੀਆਂ ਦੇ ਦਾਨ ਨਾਲ ਉਸਾਰੀ ਕੀਤੀ ਜਾ ਰਹੀ ਹੈ।

1976 ਤੋਂ ਪਹਿਲਾਂ ਇੱਥੇ ਸ਼ਰੀਫ ਪਰਿਵਾਰ ਦੀ ਇੱਕ ਹਵੇਲੀ ਹੁੰਦੀ ਸੀ। ਨਵਾਜ਼ ਸ਼ਰੀਫ ਦੇ ਭਰਾ ਅੱਬਾਸ ਸ਼ਰੀਫ ਨੇ ਇਸ ਨੂੰ ਪਿੰਡ ਨੂੰ ਦਾਨ ਕਰ ਦਿੱਤਾ ਸੀ। ਅੱਬਾਸ ਪੇਸ਼ੇ ਤੋਂ ਇੱਕ ਵਪਾਰੀ ਸੀ। ਉਹ ਅਕਸਰ ਇੱਥੇ ਆਉਂਦਾ ਰਹਿੰਦਾ ਸੀ। ਹਾਲਾਂਕਿ, ਉਹ ਹੁਣ ਇਸ ਦੁਨੀਆਂ ਵਿੱਚ ਨਹੀਂ। 2013 ਵਿੱਚ ਉਸ ਦੀ ਮੌਤ ਹੋ ਗਈ। ਜਦੋਂ ਅੱਬਾਸ 1976 ਵਿੱਚ ਪਿੰਡ ਆਇਆ ਸੀ, ਤਾਂ ਉਸ ਨੂੰ ਹਵੇਲੀ ਦੀ ਖਸਤਾ ਹਾਲਤ ਦੇਖ ਕੇ ਬਹੁਤ ਦੁੱਖ ਹੋਇਆ। ਇੱਥੇ ਇਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਇਸੇ ਲਈ ਉਸ ਨੇ ਇਸ ਨੂੰ ਪਿੰਡ ਨੂੰ ਦਾਨ ਕਰ ਦਿੱਤਾ। ਪਹਿਲਾਂ ਉਸ ਦੀ ਹਵੇਲੀ ਦੇ ਨਾਲ ਇੱਕ ਛੋਟਾ ਜਿਹਾ ਗੁਰਦੁਆਰਾ ਸੀ। ਉਸ ਦੀ ਜ਼ਮੀਨ ਪ੍ਰਾਪਤ ਕਰਨ ਤੋਂ ਬਾਅਦ ਗੁਰਦੁਆਰੇ ਦਾ ਵਿਸਥਾਰ ਕੀਤਾ ਗਿਆ।

ਨਵਾਜ਼ ਸ਼ਰੀਫ ਦੇ ਪੁਰਖਿਆਂ ਦੀਆਂ ਕਬਰਾਂ ਪਹਿਲਾਂ ਵਾਂਗ ਹੀ ਹਨ। ਸਮੇਂ-ਸਮੇਂ ‘ਤੇ ਉਨ੍ਹਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਪਿੰਡ ਵਾਸੀ ਇਕੱਠੇ ਹੋ ਕੇ ਉਸ ਦੇ ਪਰਿਵਾਰ ਦੀ ਹਰ ਪੁਰਾਣੀ ਚੀਜ਼ ਦੀ ਦੇਖਭਾਲ ਕਰਦੇ ਹਨ। ਸ਼ਰੀਫ ਪਰਿਵਾਰ ਇਸ ਪਿੰਡ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੀ ਇਕਬਾਲ ਤਹਿਸੀਲ ਵਿੱਚ ਯੂਨੀਅਨ ਕੌਂਸਲ 124 ਵਿੱਚ ਇਸੇ ਨਾਮ ਨਾਲ ਇੱਕ ਹੋਰ ਪਿੰਡ ਬਣਾਇਆ। ਸ਼ਰੀਫ ਪਰਿਵਾਰ ਦੀ ਇਸ ਪਿੰਡ ਵਿੱਚ ਇੱਕ ਆਲੀਸ਼ਾਨ ਹਵੇਲੀ ਤੇ ਜਾਇਦਾਦ ਹੈ। ਨਵਾਜ਼ ਦੇ ਪੋਤੇ ਜ਼ਾਇਦ ਹੁਸੈਨ ਨਵਾਜ਼ ਦਾ ਵਿਆਹ ਵੀ ਇੱਥੇ ਹੀ ਹੋਇਆ ਸੀ। ਪਿੰਡ ਵਾਲੇ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜਦੋਂ ਹਾਲਾਤ ਵਿਗੜਦੇ ਸਨ ਤਾਂ ਸੰਪਰਕ ਟੁੱਟ ਜਾਂਦਾ ਸੀ। ਨਹੀਂ ਤਾਂ ਕੋਈ ਨਾ ਕੋਈ ਆਉਂਦਾ-ਜਾਂਦਾ ਰਹਿੰਦਾ ਹੈ।

ਜਲੰਧਰ ਦੇ ਰਹਿਣ ਵਾਲੇ ਜਨਰਲ ਅਸੀਮ ਮੁਨੀਰ

ਫੌਜ ਮੁਖੀ ਜਨਰਲ ਅਸੀਮ ਮੁਨੀਰ ਵੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਭਾਰਤ ਖਿਲਾਫ ਲੜੇ ਮੁਨੀਰ ਦੇ ਪਰਿਵਾਰਕ ਸਬੰਧ ਭਾਰਤ ਦੇ ਹੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਹਨ। ਜਨਰਲ ਮੁਨੀਰ ਦੇ ਪਿਤਾ ਸਈਦ ਸਰਵਰ ਵੰਡ ਤੋਂ ਪਹਿਲਾਂ ਜਲੰਧਰ ਵਿੱਚ ਰਹਿੰਦੇ ਸਨ ਤੇ 1947 ਦੀ ਵੰਡ ਦੌਰਾਨ ਪਾਕਿਸਤਾਨ ਚਲੇ ਗਏ ਸਨ। ਜਦੋਂ 1947 ਵਿੱਚ ਭਾਰਤ-ਪਾਕਿਸਤਾਨ ਵੰਡ ਹੋਈ ਤਾਂ ਪੰਜਾਬ ਭਰ ਵਿੱਚ ਫਿਰਕੂ ਦੰਗੇ ਭੜਕ ਉੱਠੇ। ਜਨਰਲ ਮੁਨੀਰ ਦੇ ਪਿਤਾ ਸਈਦ ਸਰਵਰ ਮੁਨੀਰ ਕੁਝ ਸਮੇਂ ਲਈ ਪਾਕਿਸਤਾਨੀ ਪੰਜਾਬ ਦੇ ਟੋਬਾ ਟੇਕ ਸਿੰਘ ਜ਼ਿਲ੍ਹੇ ਵਿੱਚ ਆਪਣੇ ਪਰਿਵਾਰ ਨਾਲ ਰਹੇ ਤੇ ਫਿਰ ਉਹ ਰਾਵਲਪਿੰਡੀ ਦੇ ਢੇਰੀ ਹਸਨਾਬਾਦ ਇਲਾਕੇ ਵਿੱਚ ਵਸ ਗਏ। ਉਹ ਰਾਵਲਪਿੰਡੀ ਵਿੱਚ ਇੱਕ ਅਧਿਆਪਕ ਸਨ ਤੇ ਇੱਕ ਮਸਜਿਦ ਵਿੱਚ ਇਮਾਮਤ ਵੀ ਕਰਦੇ ਸਨ।

ਸਾਂਝਾ ਕਰੋ

ਪੜ੍ਹੋ

Zomato ਡਿਲੀਵਰੀ ਬੁਆਏ ਨੂੰ ਮਿਲੇਗੀ ਪੈਨਸ਼ਨ!

ਨਵੀਂ ਦਿੱਲੀ, 15 ਮਈ – ਜ਼ੋਮੈਟੋ, ਸਵਿਗੀ, ਐਮਾਜ਼ਾਨ ਅਤੇ ਫਲਿੱਪਕਾਰਟ...