ਸਰਬ ਨੌਜਵਾਨ ਸਭਾ ਫਗਵਾੜਾ ਵਲੋਂ ਸਮਾਜ ਭਲਾਈ ‘ਚ ਪਾਇਆ ਜਾ ਰਿਹਾ ਸ਼ਲਾਘਾਯੋਗ ਯੋਗਦਾਨ – ਮੇਅਰ ਰਾਮਪਾਲ ਉੱਪਲ

* ਆਓ ਪੁੰਨ ਕਮਾਈਏ ਲੜੀ ਤਹਿਤ ਕਰਵਾਇਆ ਲੋੜਵੰਦ ਦੀ ਅੱਖ ਦਾ ਆਪ੍ਰੇਸ਼ਨ
ਫਗਵਾੜਾ, 26 ਫਰਵਰੀ (ਏ.ਡੀ.ਪੀ ਨਿਊਜ਼) – ਸਮਾਜ ਸੇਵਾ ਨੂੰ ਸਮਰਪਿਤ ਪੰਜਾਬ ਦੀ ਮਾਣਮੱਤੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ‘ਆਓ ਪੁੰਨ ਕਮਾਈਏ’ ਲੜੀ ਤਹਿਤ ਇਕ ਲੋੜਵੰਦ ਬਜੁਰਗ ਦੀ ਅੱਖ ਦਾ ਫਰੀ ਓਪਰੇਸ਼ਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਆਰਥਕ ਸਹਿਯੋਗ ਸਦਕਾ ਕਰਵਾਇਆ ਗਿਆ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਦੀ ਟੀਮ ਵਲੋਂ ਬਜੁਰਗ ਗੰਗਾ ਸਾਗਰ ਯਾਦਵ ਦੀ ਅੱਖ ਦਾ ਸਫਲ ਆਪ੍ਰੇਸ਼ਨ ਕਰਦਿਆਂ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਹਰ ਸੰਭਵ ਸੇਵਾ ਅਤੇ ਸਹਾਇਤਾ ਕਰਨਾ ਸਮੂਹ ਸਮਾਜ ਸੇਵੀ ਜੱਥੇਬੰਦੀਆਂ ਦਾ ਮੁਢਲਾ ਫਰਜ਼ ਹੈ। ਹਰੇਕ ਸਮਰੱਥ ਵਿਅਕਤੀ ਨੂੰ ਅਜਿਹੇ ਨੇਕ ਕਾਰਜਾਂ ਵਿਚ ਆਪਣਾ ਯੋਗਦਾਨ ਜਰੂਰ ਦੇਣਾ ਚਾਹੀਦਾ ਹੈ। ਇਸ ਦੌਰਾਨ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਖਾਂ ਦੀ ਸੁਰੱਖਿਆ ਅਤਿ ਜ਼ਰੂਰੀ ਹੈ ਅਤੇ ਸਾਨੂੰ ਅੱਜ ਦੀ ਡਿਜੀਟਲ ਦੁਨੀਆ ਅਤੇ ਮੋਬਾਇਲ ਫੋਨਾ ਦੇ ਯੁੱਗ ‘ਚ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅੱਖਾਂ ਦੀ ਕਿਸੇ ਤਕਲੀਫ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਹਨਾ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਸਭਾ ਅਤੇ ਸੁਸਾਇਟੀ ਨੂੰ ਸਹਿਯੋਗ ਕਰਦਾ ਰਹੇਗਾ। ਸਮਾਜ ਸੇਵਕ ਮਦਨ ਲਾਲ ਤੇ ਲੈਕਚਰਾਰ ਹਰਜਿੰਦਰ ਗੋਗਨਾ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵੱਧਦਾ ਪ੍ਰਦੂਸ਼ਨ ਅੱਖਾਂ ਲਈ ਬਹੁਤ ਹੀ ਘਾਤਕ ਤਾਂ ਹੈ ਹੀ ਮੋਬਾਇਲ ਦੀ ਵੱਧ ਵਰਤੋਂ ਵੀ ਹਾਨੀਕਾਰਕ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਪ੍ਰਦੂਸ਼ਨ ਮੁਕਤ ਵਾਤਾਵਰਣ ਸਿਰਜਣ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਜਤਿੰਦਰ ਸਿੰਘ ਕੁੰਦੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ ਮੋਬਾਇਲ ਫੋਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਬਜੁਰਗ ਦੀ ਅੱਖ ‘ਚ ਫੋਲਡੇਬਲ ਲੈਨਜ ਪਾਇਆ ਗਿਆ ਹੈ। ਸਭਾ ਦੇ ਜਨਰਲ ਸਕੱਤਰ ਡਾ. ਵਿਜੈ ਕੁਮਾਰ ਨੇ ਸਭਾ ਦੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ.ਵਿਜੇ ਕੁਮਾਰ, ਆਰ.ਪੀ.ਸ਼ਰਮਾ, ਨਰਿੰਦਰ ਸੈਣੀ, ਗੁਰਦੀਪ ਸਿੰਘ ਤੁਲੀ ਕੋਆਰਡੀਨੇਟਰ ਵਪਾਰ ਸੈਲ ਫਗਵਾੜਾ,ਵਿਨੋਦ ਭਾਸਕਰ ਬਲਾਕ ਪ੍ਰਧਾਨ ਆਪ,ਰਾਕੇਸ਼ ਕੋਛੜ, ਪਿਆਰਾ ਲਾਲ ਚੁੰਬਰ,ਪ੍ਰਵਾਸੀ ਭਾਰਤੀ ਮਦਨ ਲਾਲ ਕੋਰੋਟਾਨਿਆ, ਵਿਕਰਮਜੀਤ ਵਿੱਕੀ,ਮੈਡਮ ਸਪਨਾ ਸ਼ਾਰਦਾ,ਜੀਤ ਰਾਮ ਟਿੱਬੀ, ਸਤੀਸ਼ ਬੰਟੀ ਆਪ ਆਗੂ, ਅਸ਼ੋਕ ਕੁਮਾਰ, ਰਾਜ ਨਰਾਇਣ ਪ੍ਰਧਾਨ ਮਜ਼ਦੂਰ ਸੰਘ ਤੇ ਸੁਖਦੇਵ ਸਿੰਘ ਲੱਲ ਆਦਿ ਹਾਜ਼ਰ ਸਨ।
ਸਾਂਝਾ ਕਰੋ

ਪੜ੍ਹੋ