ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨੇ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ

ਚੰਡੀਗੜ੍ਹ, 25 ਫਰਵਰੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਆਪਣੇ ‘ਐਕਸ’ ਖਾਤੇ ’ਤੇ ਸੂਚੀ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਹਲਕਿਆਂ ਵਿੱਚ ਕੰਮ ਕਰਨ ਵਾਲੇ ਪਾਰਟੀ ਦੇ ਵਾਲੰਟੀਅਰਾਂ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਨਵੇਂ ਨਿਯੁਕਤ ਕੀਤੇ ਚੇਅਰਮੈਨਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਇਸ ਦੇ ਨਾਲ ਹੀ ਉਮੀਦ ਜਤਾਈ ਕਿ ਪਾਰਟੀ ਦੇ ਵਾਲੰਟੀਅਰ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਹੋਰ ਵਾਲੰਟੀਅਰਾਂ ਨੂੰ ਵੀ ਸੰਗਠਨ ’ਚ ਜ਼ਿੰਮੇਵਾਰੀਆਂ ਮਿਲਣਗੀਆਂ ਅਤੇ ਸਰਕਾਰ ’ਚ ਅਹੁਦੇ ਮਿਲਣਗੇ।

ਮੁੱਖ ਮੰਤਰੀ ਵੱਲੋਂ ਜਾਰੀ ਸੂਚੀ ਅਨੁਸਾਰ ਮਾਰਕੀਟ ਕਮੇਟੀ ਅਟਾਰੀ ਦਾ ਚੇਅਰਮੈਨ ਸੀਮਾ ਸੋਢੀ, ਬਰਨਾਲਾ ਦਾ ਪਰਮਿੰਦਰ ਭੰਗੂ, ਭਦੌੜ ਦਾ ਗੁਰਪ੍ਰੀਤ ਸਿੰਘ, ਮਹਿਲ ਕਲਾਂ ਦਾ ਸੁਖਵਿੰਦਰ ਦਾਸ, ਬਠਿੰਡਾ ਦਾ ਬਲਜੀਤ ਬੱਲੀ, ਭਗਤਾ ਭਾਈ ਕੇ ਦਾ ਬੇਅੰਤ ਸਿੰਘ ਧਾਲੀਵਾਲ, ਭੁੱਚੋ ਦਾ ਸੁਰਿੰਦਰ ਬਿੱਟੂ, ਮੌੜ ਦਾ ਬਲਵਿੰਦਰ, ਰਾਮਪੁਰਾ ਫੂਲ ਦਾ ਦਰਸ਼ਨ ਸਿੰਘ ਸੋਹੀ, ਸੰਗਤ ਦਾ ਲਖਵੀਰ ਸਿੰਘ, ਨਥਾਣਾ ਦਾ ਜਗਜੀਤ ਜੱਗੀ, ਬੱਸੀ ਪਠਾਣਾਂ ਦਾ ਮਨਪ੍ਰੀਤ ਸਿੰਘ ਸੋਮਲ, ਮੰਡੀ ਗੋਬਿੰਦਗੜ੍ਹ ਦਾ ਜਗਜੀਤ ਸਿੰਘ ਚੱਠਾ, ਅਬੋਹਰ ਦਾ ਉਪਕਾਰ, ਫਿਰੋਜ਼ਪੁਰ ਕੈਂਟ ਦਾ ਬੇਅੰਤ ਸਿੰਘ ਹਕੂਮਤ ਵਾਲਾ, ਗੁਰੂ ਹਰ ਸਹਾਏ ਦਾ ਸੁਸ਼ੀਲ ਰਾਣੀ, ਮੱਖੂ ਦਾ ਕੈਪਟਨ ਨਛੱਤਰ ਸਿੰਘ, ਤਲਵੰਡੀ ਭਾਈ ਦਾ ਹਰਪ੍ਰੀਤ ਕਲਸੀ, ਜ਼ੀਰਾ ਦਾ ਇਕਬਾਲ ਢਿੱਲੋਂ ਅਤੇ ਮਾਰਕੀਟ ਕਮੇਟੀ ਦੀਨਾਨਗਰ ਦਾ ਚੇਅਰਮੈਨ ਬਲਜੀਤ ਸਿੰਘ ਨੂੰ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਮਾਰਕੀਟ ਕਮੇਟੀ ਬਟਾਲਾ ਦਾ ਚੇਅਰਮੈਨ ਮਾਨਿਕ ਮਹਿਤਾ, ਗੜ੍ਹਸ਼ੰਕਰ ਦਾ ਬਲਦੀਪ ਸਿੰਘ ਸੈਣੀ, ਜਲੰਧਰ ਸਿਟੀ ਦਾ ਗੁਰਪਾਲ ਸਿੰਘ, ਨਕੋਦਰ ਦਾ ਕਰਨੈਲ ਰਾਮ ਬਾਲੂ, ਲੁਧਿਆਣਾ ਦਾ ਗੁਰਜੀਤ ਗਿੱਲ, ਜਗਰਾਉਂ ਦਾ ਬਲਦੇਵ ਸਿੰਘ, ਖੰਨਾ ਦਾ ਜਗਤਾਰ ਸਿੰਘ ਗਿੱਲ, ਰਾਏਕੋਟ ਦਾ ਗੁਰਮਿੰਦਰ ਸਿੰਘ ਤੂਰ, ਸਾਹਨੇਵਾਲ ਦਾ ਹੇਮਰਾਜ, ਭਿੱਖੀ ਦਾ ਵਰਿੰਦਰ ਸੋਨੀ, ਬਦਨੀ ਕਲਾਂ ਦਾ ਪਰਮਜੀਤ ਸਿੰਘ ਬੁੱਟਰ, ਧਰਮਕੋਟ ਦਾ ਗੁਰਤਾਰ ਸਿੰਘ ਸੰਧੂ, ਮੁਹਾਲੀ ਦਾ ਗੋਵਿੰਦਰ ਮਿੱਤਲ, ਡੇਰਾਬੱਸੀ ਦਾ ਕੁਲਦੀਪ ਸਿੰਘ, ਪਟਿਆਲਾ ਦਾ ਅਸ਼ੋਕ ਸਿਰਸਵਾਲ, ਡਕਾਲਾ ਦਾ ਹਨੀ ਮਾਲਾ, ਘਨੌਰ ਦਾ ਜਰਨੈਲ ਮਨੂ, ਨਾਭਾ ਦਾ ਗੁਰਦੀਪ ਸਿੰਘ ਟਿਵਾਣਾ, ਰਾਜਪੁਰਾ ਦਾ ਦੀਪਕ ਸੂਦ, ਸਮਾਣਾ ਦਾ ਬਲਕਾਰ ਸਿੰਘ ਗੱਜੂਮਾਜਰਾ, ਭਵਾਨੀਗੜ੍ਹ ਦਾ ਜਗਸੀਰ ਸਿੰਘ, ਦਿੜ੍ਹਬਾ ਦਾ ਜਸਵੀਰ ਕੌਰ ਸ਼ੇਰਗਿੱਲ, ਮਾਲੇਰਕੋਟਲਾ ਦਾ ਜ਼ਾਫਰ ਅਲੀ, ਅਮਰਗੜ੍ਹ ਦਾ ਹਰਪ੍ਰੀਤ ਸਿੰਘ ਨਾਂਗਲ, ਤਰਨ ਤਾਰਨ ਦਾ ਕੁਲਦੀਪ ਸਿੰਘ ਰੰਧਾਵਾ, ਖਡੂਰ ਸਾਹਿਬ ਦਾ ਅਮਰਿੰਦਰ ਸਿੰਘ, ਖੇਮਕਰਨ ਦਾ ਭਗਵੰਤ ਸਿੰਘ ਅਤੇ ਗੁਰਪਰਿੰਦਰ ਸਿੰਘ ਨੂੰ ਮਾਰਕੀਟ ਕਮੇਟੀ ਪੱਟੀ ਦਾ ਚੇਅਰਮੈਨ ਲਗਾਇਆ ਗਿਆ ਹੈ।

ਸਾਂਝਾ ਕਰੋ

ਪੜ੍ਹੋ