ਬੁੱਧ ਬਾਣ/ਨੀਂ ਆ ਗਈ ਰੋਡਵੇਜ਼ ਦੀ ਲਾਰੀ/ਬੁੱਧ ਸਿੰਘ ਨੀਲੋਂ

ਰੋਡਵੇਜ਼ ਦੀ ਲਾਰੀ ਦਾ ਲੰਮਾ ਇਤਿਹਾਸ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਦੀ ਸਥਾਪਨਾ ਹੋਈ ਸੀ। ਸਮੇਂ ਸਮੇਂ ਇਸ ਵਿੱਚ ਬੱਸਾਂ ਦਾ ਬੇੜਾ ਵਧਦਾ ਗਿਆ। ਬਾਅਦ ਵਿੱਚ ਇਸਦੇ ਉਪਰ ਭਾਰ ਵਧਦਾ ਗਿਆ। ਇਸ ਦਾ ਭਾਰ ਘਟਾਉਣ ਲਈ ਪੈਪਸੂ ਟਰਾਂਸਪੋਰਟ ਬਣਾਈਂ। ਜਿਸਨੂੰ ਘੋੜੇ ਵਾਲੀ ਬੱਸ ਆਖਿਆ ਜਾਂਦਾ ਹੈ। ਜਦੋਂ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣੀ ਤਾਂ ਵੱਡੇ ਬਾਦਲ ਨੇ ਟਰਾਂਸਪੋਰਟ ਨੀਤੀ ਬਦਲ ਦਿੱਤੀ ਤੇ ਜਿਸ ਨਾਲ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਲਾਭ ਹੋਇਆ। ਉਹਨਾਂ ਦੀ ਸੱਤਰ ਦੇ ਵਿੱਚ ਸਿਰਫ਼ ਦੋ ਬੱਸਾਂ ਹੁੰਦੀਆਂ ਸਨ। ਜਿਹਨਾਂ ਨੂੰ ਬੱਸ ਸਟੈਂਡ ਤੋਂ ਧੱਕਾ ਲਾ ਕੇ ਸਟਾਟ ਕੀਤਾ ਜਾਂਦਾ ਸੀ। ਹੁਣ ਉਹਨਾਂ ਕੋਲ ਬੱਸਾਂ ਦੀ ਗਿਣਤੀ ਅੱਠ ਸੌ ਤੋਂ ਉਪਰ। ਉਹਨਾਂ ਦੀਆਂ ਬੱਸਾਂ ਦਿੱਲੀ ਏਅਰਪੋਰਟ ਉਤੇ ਜਾਂਦੀਆਂ ਹਨ। ਜਦਕਿ ਸਰਕਾਰੀ ਬੱਸਾਂ ਉਥੇ ਨਹੀਂ ਜਾਂਦੀਆਂ। ਇਹਨਾਂ ਦੀਆਂ ਬੱਸਾਂ ਦਾ ਕਿਰਾਇਆ ਵੀ ਵਧੇਰੇ ਹੈ। ਬਾਦਲ ਨੇ ਵੋਟਰਾਂ ਨੂੰ ਖੁਸ਼ ਕਰਨ ਲਈ ਬੀਬੀਆਂ ਨੂੰ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ। ਜਿਹੜੀ ਹੁਣ ਵੀ ਜਾਰੀ ਹੈ। ਬਾਦਲ ਸਰਕਾਰ ਨੇ ਨਾਅਰਾ ਦਿੱਤਾ ਸੀ, ਰਾਜ ਨਹੀਂ, ਸੇਵਾ। ਉਹਨਾਂ ਨੇ ਪੰਜਾਬ ਦੀ ਐਨੀਂ ਸੇਵਾ ਕੀਤੀ ਕਿ ਪੰਜਾਬ ਰੰਗਲੇ ਤੋਂ ਕੰਗਲਾ ਬਣ ਗਿਆ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸ੍ਰੀ ਆਕਾਲ ਤਖ਼ਤ ਸਾਹਿਬ, ਤੇ ਸਿੱਖ ਸਟੂਡੈਂਟ ਫੈਡਰੇਸ਼ਨ, ਅਕਾਲੀ ਦਲ ਉਪਰ ਕਬਜ਼ਾ ਕਰ ਲਿਆ। ਸਿੱਖ ਧਰਮ, ਸ੍ਰੀ ਆਕਾਲ ਤਖ਼ਤ ਸਾਹਿਬ ਜੀ ਤੇ ਉਹਨਾਂ ਦੇ ਜਥੇਦਾਰਾਂ ਦੀ ਜੋਂ ਹਾਲਤ ਹੈ, ਉਹ ਤੁਹਾਡੇ ਸਾਹਮਣੇ ਹੈ। ਇਹਨਾਂ ਦੇ ਪਾਏ ਵੱਟਿਆ ਕਰਕੇ ਪੰਜਾਬ ਰੋਡਵੇਜ਼, ਪੈਪਸੂ ਟਰਾਂਸਪੋਰਟ ਹੁਣ ਵੈਟੀਲੇਟਰ ਉਤੇ ਪੁਜ ਗਈ। ਭਗਵੰਤ ਮਾਨ ਦੀ ਸਰਕਾਰ ਨੇ ਸਰਦਾਰੀ ਬੱਸਾਂ ਵਿੱਚ ਬੀਬੀਆਂ ਨੂੰ ਮੁਫ਼ਤ ਬੱਸ ਸੇਵਾ ਦਿੱਤੀ। ਜਿਸ ਕਰਕੇ ਇਸ ਵਿੱਚ ਬਹੁਗਿਣਤੀ ਸਰਕਾਰੀ ਨੌਕਰੀਆਂ ਕਰਨ ਵਾਲੀਆਂ ਤੇ ਰੱਜੀਆਂ ਪੁਜੀਆਂ ਬੀਬੀਆਂ ਸਫ਼ਰ ਕਰਨ ਲੱਗੀਆਂ। ਇਸ ਸਮੇਂ ਸਰਕਾਰੀ ਬੱਸਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ। ਅੱਠ ਸੌ ਕਰੋੜ ਰੁਪਏ ਉਹਨਾਂ ਦਾ ਪੰਜਾਬ ਸਰਕਾਰ ਵੱਲ ਬਕਾਇਆ ਹੈ। ਹੁਣ ਇਹਨਾਂ ਬੱਸਾਂ ਦੇ ਸਟਾਫ ਨੂੰ ਤਨਖਾਹ ਨਹੀਂ ਮਿਲਦੀ। ਇਹ ਪਿਛਲੇ ਸਮਿਆਂ ਤੋਂ ਬਗ਼ੈਰ ਤਨਖਾਹ ਗੱਡੀਆਂ ਚਲਾਉਂਦੇ ਰਹੇ। ਹੁਣ ਉਹਨਾਂ ਦੇ ਹੱਥ ਖੜ੍ਹੇ ਹੋ ਗਏ। ਸਰਕਾਰੀ ਬੱਸਾਂ ਨੇ ਹੜਤਾਲ ਕਰ ਦਿੱਤੀ। ਲੋਕ ਪ੍ਰੇਸ਼ਾਨ ਹਨ, ਕਿਉਂਕਿ ਬਹੁਤ ਗਿਣਤੀ ਲੋਕ ਬੱਸਾਂ ਵਿੱਚ ਸਫ਼ਰ ਕਰਦੇ ਹਨ। ਇਹਨਾਂ ਬੱਸਾਂ ਦੇ ਬੰਦ ਹੋਣ ਨਾਲ ਉਹ ਦੁਖੀ ਹਨ। ਨਿੱਜੀ ਕੰਪਨੀਆਂ ਵਾਲੇ ਮਨਮਾਨੀਆਂ ਕਰਦੇ ਹਨ। ਸਰਕਾਰ ਵਲੋਂ ਉਹਨਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਸਰਕਾਰ ਚੱਲਦੀ ਰਹੇ। ਵੱਡੇ ਤੇ ਲੰਮੇ ਰੂਟਾਂ ਉਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਦਾ ਕਬਜ਼ਾ ਹੈ। ਰੋਡਵੇਜ਼ ਤੇ ਪੈਪਸੂ ਟਰਾਂਸਪੋਰਟ ਕੋਲ ਫੰਡ ਨਾ ਹੋਣ ਕਰਕੇ ਬੱਸਾਂ ਵਰਕਸ਼ਾਪਾਂ ਵਿੱਚ ਖੜੀਆਂ ਹਨ। ਉਹਨਾਂ ਦੀ ਮੁਰੰਮਤ ਲਈ ਸਮਾਨ ਨਹੀਂ। ਅਗਲੇ ਦਿਨਾਂ ਵਿੱਚ ਹਾਲਾਤ ਕਿਹੋ ਜਿਹੇ ਬੰਦੇ ਹਨ। ਕਹਿਣਾ ਮੁਸ਼ਕਲ ਨਹੀਂ, ਕਿਉਂਕਿ ਭਗਵੰਤ ਮਾਨ ਸਰਕਾਰ ਖ਼ੁਦ ਕਰਜ਼ੇ ਹੇਠ ਦਬਦੀ ਜਾ ਰਹੀ ਹੈ। ਇਹਨਾਂ ਤਿੰਨ ਸਾਲ ਵਿੱਚ ਕਰਜ਼ਾ ਐਨਾ ਲੈਣ ਲਿਆ ਹੈ ਹੁਣ ਕੋਈ ਕਰਜ਼ਾ ਨਹੀਂ ਦੇਂਦਾ। ਉਧਰ ਦਿੱਲੀ ਵਿਚ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਵਿਧਾਇਕ ਪੰਜਾਬ ਵਿੱਚ ਗੇੜੇ ਲਾਉਣ ਲੱਗੇ ਹਨ। ਪਿਛਲੇ ਦਿਨੀਂ ਮੁਨੀਸ਼ ਸਿਸੋਦੀਆ ਨੇ ਹਲਕਾ ਬਸੀ ਪਠਾਣਾਂ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ। ਪੰਜਾਬ ਦਾ ਸਿੱਖਿਆ ਮੰਤਰੀ ਉਹਦੇ ਨਾਲ ਨਾਲ ਤੁਰਦਾ ਫਿਰਦਾ ਸੀ। ਮੁਨੀਸ਼ ਸਿਸੋਦੀਆ ਕੋਲ ਕੋਈ ਸਰਕਾਰੀ ਰੁਤਬਾ ਨਹੀਂ, ਫੇਰ ਉਹ ਕਿਸ ਕਾਨੂੰਨ ਅਧੀਨ ਇਹ ਸਰਵੇਖਣ ਕਰ ਰਿਹਾ ਹੈ? ਪੰਜਾਬ ਸਰਕਾਰ ਗੱਪਾਂ ਮਾਰਨ ਵਾਲੇ ਰਿਕਾਰਡ ਬਣਾਉਣ ਲੱਗੀ ਹੋਈ ਹੈ। ਹਰ ਰੋਜ਼ ਇਹਨਾਂ ਦੀ ਕਿਰਕਿਰੀ ਹੁੰਦੀ ਹੈ। ਤਿੰਨ ਸਾਲ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਪੰਜਾਬ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਗਿਆ ਹੈ। ਉਪਰ ਤੋਂ ਥੱਲੇ ਤੱਕ ਰਿਸ਼ਵਤ ਲੈਣ ਵਾਲਿਆਂ ਦਾ ਬੋਲਬਾਲਾ ਹੈ। ਮਾਲ ਵਿਭਾਗ ਵਿਚੋਂ ਰੋਜ਼ਾਨਾ ਛੱਤੀ ਕਰੋੜ ਰੁਪਏ ਰਿਸ਼ਵਤ ਦਾ ਉਪਰ ਜਾਂਦਾ ਹੈ। ਜਿਹੜਾ ਮਹੀਨੇ ਦਾ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਬਾਕੀ ਵਿਭਾਗਾਂ ਦੀ ਕਾਰਗੁਜ਼ਾਰੀ ਤੁਸੀਂ ਜਾਣਦੇ ਹੀ ਹੋ। ਚਾਰ ਕੁ ਦਹਾਕੇ ਪਹਿਲਾਂ ਗੁਰਦਾਸ ਮਾਨ ਦਾ ਗੀਤ ਚੇਤੇ ਆ ਗਿਆ ਹੈ। ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ, ਇਹਦੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀ ਐ। ਹੁਣ ਇਹ ਰੋਡਵੇਜ਼ ਦੀ ਲਾਰੀ ਔਖੇ ਸਾਹ ਲੈਣ ਲੱਗੀ ਹੈ। ਪੰਜਾਬ ਨੂੰ ਉਜਾੜਨ ਲਈ ਜਿਥੇ ਪਹਿਲੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ, ਉਥੇ ਭਗਵੰਤ ਮਾਨ ਸਰਕਾਰ ਇਸਨੂੰ ਖ਼ਤਮ ਕਰਨ ਦੇ ਲਈ ਸਰਗਰਮ ਹੈ। ਬੀ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ। ਕਿਉਂਕਿ ਕੋਈ ਵੀ ਪੰਜਾਬ ਦੇ ਲਈ ਸੁਹਿਰਦ ਨਹੀਂ। ਸਾਰੇ ਆਪੋ ਆਪਣੀ ਡਫਲੀ ਵਜਾ ਰਹੇ ਹਨ। ਤੁਸੀਂ ਵੀ ਨਵੀਂ ਪਾਰਟੀ ਬਣਾਓ ਤੇ ਡਫ਼ਲੀ ਵਜਾਓ ਤੇ ਗਾਓ। ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ। ਉਜੜ ਗਈ, ਉਜੜ ਗਈ।

ਬੁੱਧ ਸਿੰਘ ਨੀਲੋਂ
9464370823
ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...