ਵਿਦੇਸ਼ ਪਹੁੰਚ ਕੇ ਮੁੱਕਰੀਆਂ ਕੁੜੀਆਂ ਕਾਰਨ ਇੰਨੇ ਹਜ਼ਾਰ ਮੁੰਡਿਆਂ ਨੇ ਕੀਤੀ ਖੁਦਕਸ਼ੀ

ਚੰਡੀਗੜ੍ਹ, 11 ਫਰਵਰੀ – ਕੋਈ ਸਮਾਂ ਹੁੰਦਾ ਸੀ ਜਦੋਂ NRI ਮਰਦ ਭਾਰਤੀ ਔਰਤਾਂ ਨਾਲ ਧੋਖਾਧੜੀ ਕਰਿਆ ਕਰਦੇ ਸਨ, ਪਰ ਹੁਣ ਪੰਜਾਬ ਰਾਜ ਵਿੱਚ ਇੱਕ ਬਹੁਤ ਹੀ ਚਿੰਤਾਜਨਕ ਰੁਝਾਨ ਦੇਖਿਆ ਗਿਆ ਹੈ, ਜਿੱਥੇ ਕਈ ਮਰਦਾਂ ਨੂੰ ਸਥਾਨਕ ਔਰਤਾਂ ਦੁਆਰਾ ‘ਕੰਟਰੈਕਟ ਮੈਰਿਜ’ ਦੇ ਬਹਾਨੇ ਧੋਖਾ ਦਿੱਤਾ ਗਿਆ ਹੈ, ਲੁੱਟਿਆ ਗਿਆ ਹੈ ਅਤੇ ਛੱਡ ਦਿੱਤਾ ਗਿਆ ਹੈ। ਜੀ ਹਾਂ…ਦਅਰਸਲ, ਪਿਛਲੇ 7-8 ਸਾਲਾਂ ਦੌਰਾਨ ਹਜ਼ਾਰਾਂ ਅਜਿਹੇ ਮੁੰਡੇ ਹਨ, ਜੋ ਪੈਸੇ ਲਾ ਕੇ ਭੇਜੀਆਂ ਕੁੜੀਆਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ, ਜੋ ਵਿਦੇਸ਼ ਜਾ ਕੇ ਉਨ੍ਹਾਂ ਨਾਲ ਗੱਲਬਾਤ ਕਰਨਾ ਬੰਦ ਕਰ ਦਿੰਦੀਆਂ ਹਨ, ਇਹਨਾਂ ਮੁੰਡਿਆਂ ਵਿੱਚੋਂ ਕਈਆਂ ਦੁਆਰਾ ਖੁਦਕਸ਼ੀ ਵੀ ਕਰ ਲਈ ਜਾਂਦੀ ਹੈ।

ਜ਼ਿਆਦਾਤਰ ਮਾਮਲਿਆਂ ਵਿੱਚ ਲਾੜੇ ਦੇ ਪੱਖ ਵੱਲੋਂ ਦੁਲਹਨ ਦੇ ਪ੍ਰਵਾਸ ਲਈ ਵਿੱਤ ਦੇਣ ਤੋਂ ਬਾਅਦ ਔਰਤਾਂ ਆਪਣੇ ਪਤੀਆਂ ਨੂੰ ਆਪਣੇ ਨਾਲ ਆਉਣ ਲਈ ਬੁਲਾਉਣ ਤੋਂ ਇਨਕਾਰ ਕਰਦੀਆਂ ਹਨ। ਉਹ ਬਹਾਨੇ ਬਣਾਉਂਦੀਆਂ ਹਨ ਅਤੇ ਮਰਦਾਂ ਨੂੰ ਤਲਾਕ ਲਈ ਦਸਤਖਤ ਕਰਨ ਲਈ ਮਜ਼ਬੂਰ ਕਰਦੀਆਂ ਹਨ। ਹੁਣ ਇਸ ਗੰਭੀਰ ਮਸਲੇ ਉਤੇ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਅਦਾਕਾਰ-ਗਾਇਕ ਹਰਦੀਪ ਗਰੇਵਾਲ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ, ਜਿਸ ਦਾ ਨਾਂਅ ‘ਸਿਕਸ ਈਚ’ ਹੈ, ਜਿਸਦਾ ਹਾਲ ਹੀ ਵਿੱਚ ਨਿਰਮਾਤਾ ਵੱਲੋਂ ਥੀਮ ਵੀਡੀਓ ਰਿਲੀਜ਼ ਕੀਤਾ ਗਿਆ ਹੈ।

ਅਦਾਕਾਰ ਹਰਦੀਪ ਗਰੇਵਾਲ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਵਿੱਚ ਹਰਦੀਪ ਗਰੇਵਾਲ 3 ਅਜਿਹੇ ਪਰਿਵਾਰਾਂ ਨੂੰ ਮਿਲਦੇ ਹਨ, ਜੋ ਇਸ ਚੀਜ਼ ਦਾ ਸ਼ਿਕਾਰ ਹੋਏ ਹਨ, ਇਸ ਦੌਰਾਨ ਅਦਾਕਾਰ ਨੇ ਪਰਿਵਾਰ ਨਾਲ ਗੱਲਬਾਤ ਵੀ ਕੀਤੀ, ਜਿਸ ਦੌਰਾਨ ਹੀ ਅਦਾਕਾਰ ਅਜਿਹੇ ਨੌਜਵਾਨ ਦੇ ਮਾਪਿਆਂ ਨੂੰ ਮਿਲੇ, ਜਿੰਨ੍ਹਾਂ ਦੇ ਰੌਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪੁੱਤ ਇਹ ਧੋਖਾ ਸਹਾਰ ਨਹੀਂ ਸਕਿਆ ਅਤੇ ਖੁਦਕਸ਼ੀ ਕਰ ਗਿਆ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ, ‘ਬਹੁਤ ਔਖਾ ਹੁੰਦਾ ਹਰ ਵਾਰ ਕੁੱਝ ਵੱਖਰਾ ਕਰਨਾ, ਸੱਚ ਦੱਸਾਂ ਤਾਂ ਜਾਨ ਲੱਗ ਜਾਂਦੀ ਹੈ। ਇਸ ਵਾਰ ਪਰ ਥੋਡੇ ਸਾਥ ਦੀ ਲੋੜ ਹੈ, ਜੇ ਤੁਸੀਂ ਚਾਹੁੰਦੇ ਓ ਕਿ ਇਹ ਆਖਰੀ ਵਾਰ ਨਾ ਹੋਵੇ ਤਾਂ 14 ਮਾਰਚ ਨੂੰ ਸਿਨੇਮਾ ਜਾਣਾ ਪੈਣਾ।’

ਕੀ ਹੁੰਦੀ ਹੈ ਕੰਟਰੈਕਟ ਮੈਰਿਜ

ਕੰਟਰੈਕਟ ਮੈਰਿਜ ਲਾੜੇ ਅਤੇ ਲਾੜੀ ਵਿਚਕਾਰ ਇੱਕ ਆਪਸੀ ਸਮਝੌਤਾ ਹੁੰਦਾ ਹੈ, ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹ ਵਿਆਹ ਕਰਵਾ ਰਹੇ ਹਨ। ਇਹ ਗੱਲ ਦੋਵੇਂ ਪੱਖਾਂ ਦੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਕੀਤੀ ਜਾਂਦੀ ਹੈ। ਦੁਲਹਨਾਂ ਆਮ ਤੌਰ ‘ਤੇ IELTS ਸਰਟੀਫਿਕੇਟ ਪ੍ਰਾਪਤ ਕਰਦੀਆਂ ਹਨ, ਜੋ ਕਿਸੇ ਵਿਦੇਸ਼ੀ ਦੇਸ਼ ਵਿੱਚ ਪ੍ਰਵਾਸ ਕਰਨ ਦਾ ਇਰਾਦਾ ਕਰਦੀਆਂ ਹਨ। ਕੰਟਰੈਕਟ ਵਿੱਚ ਲਾੜੇ ਦੇ ਪਰਿਵਾਰ ਤੋਂ ਔਰਤ ‘ਤੇ 25-40 ਲੱਖ ਰੁਪਏ ਦੇ ਵਿਚਕਾਰ ਖਰਚ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਜੋ ਕਿ ਉਸਦੀ ਵੀਜ਼ਾ, ਯਾਤਰਾ ਅਤੇ ਸੰਸਥਾਗਤ ਫੀਸਾਂ ਅਤੇ ਸੁਰੱਖਿਆ ਦੇ ਪੈਸੇ ਨੂੰ ਵੀ ਕਵਰ ਕਰਦਾ ਹੈ। ਸਮਝੌਤੇ ‘ਤੇ ਦਸਤਖਤ ਕੀਤੇ ਜਾਂਦੇ ਹਨ ਅਤੇ ਇਸ ਸ਼ਰਤ ‘ਤੇ ਅਮਲ ਕੀਤਾ ਜਾਂਦਾ ਹੈ ਕਿ ਔਰਤ ਆਪਣੇ ਪਤੀ ਨੂੰ ਆਪਣੇ ਨਵੇਂ ਦੇਸ਼ ਵਿੱਚ ਬੁਲਾਏਗੀ ਜਦੋਂ ਉਹ ਉੱਥੇ ਖੁਦ ਵੱਸ ਜਾਵੇਗੀ।

ਸਾਂਝਾ ਕਰੋ

ਪੜ੍ਹੋ

ਅਮਰੀਕਾ ਨੇ ਗੁਆਂਤਾਨਾਮੋ ਬੇ ਤੋਂ ਬਾਕੀ ਬਚੇ

ਅਮਰੀਕਾ, 13 ਮਾਰਚ – ਸੰਯੁਕਤ ਰਾਜ ਅਮਰੀਕਾ ਨੇ ਕਿਊਬਾ ਦੇ...